18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਰਾਜਸੀ ਧੌਂਸ ਦੀ ਥਾਂ ਗੱਲਬਾਤ ਰਾਹੀਂ ਨਜਿੱਠੇ ਜਾਣੇ ਚਾਹੀਦੇ ਹਨ ਮਸਲੇ-ਇੰਟਰਨੈਸ਼ਨਲ ਸਿੱਖ ਫੈਡਰੇਸ਼ਨ

ਲੁਧਿਆਣਾ, 18 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਕੇਂਦਰ ਵਿਚ ਬੈਠੀ ਭਾਜਪਾ ਸਰਕਾਰ ਜਦੋਂ ਵੀ ਜਮਹੂਰੀ ਹੱਕਾਂ ਲਈ ਸੰਘਰਸ਼ ਉਠਦਾ ਹੈ ਤਾਂ ਉਸ ਨੂੰ ਬਦਨਾਮ ਕਰਨ ਲਈ ਭਾਜਪਾ ਸਰਕਾਰ ਭਗਵੇਂ ਗੁੰਡਿਆਂ ਦੀ ਭੀੜ ਅੱਗੇ ਕਰਕੇ ਉਨਾਂ ਰਾਹੀਂ ਸ਼ਾਂਤਮਈ ਅੰਦੋਲਨਾਂ ਨੂੰ ਅਸਥਿਰ ਤੇ ਹਿੰਸਕ ਬਣਾਉਂਦੀ ਹੈ। ਕਿਸਾਨ ਅੰਦੋਲਨ, ਸ਼ਾਹੀਨ ਬਾਗ਼, ਮਜ਼ਦੂਰਾਂ ਦਾ ਧਰਨਾ ਹੋਵੇ, ਜੰਤਰ ਮੰਤਰ ਤੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਜਾਂ ਪੰਥਕ ਮੁੱਦਿਆਂ ‘ਤੇ ਸ਼ਾਂਤਮਈ ਮਾਰਚ ਹੋਵੇ, ਭਾਜਪਾ ਦਾ ਢੰਗ ਹਮੇਸ਼ਾ ਇਕੋ ਜਿਹਾ ਰਿਹਾ ਹੈ।

Ad Position 21
No active advertisement
ਭਾਈ ਮੇਜਰ ਸਿੰਘ 19-10-2026
ਲੁਧਿਆਣਾ, 18 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਕੇਂਦਰ ਵਿਚ ਬੈਠੀ ਭਾਜਪਾ ਸਰਕਾਰ ਜਦੋਂ ਵੀ ਜਮਹੂਰੀ ਹੱਕਾਂ ਲਈ ਸੰਘਰਸ਼ ਉਠਦਾ ਹੈ ਤਾਂ ਉਸ ਨੂੰ ਬਦਨਾਮ ਕਰਨ ਲਈ ਭਾਜਪਾ ਸਰਕਾਰ ਭਗਵੇਂ ਗੁੰਡਿਆਂ ਦੀ ਭੀੜ ਅੱਗੇ ਕਰਕੇ ਉਨਾਂ ਰਾਹੀਂ ਸ਼ਾਂਤਮਈ ਅੰਦੋਲਨਾਂ ਨੂੰ ਅਸਥਿਰ ਤੇ ਹਿੰਸਕ ਬਣਾਉਂਦੀ ਹੈ। ਕਿਸਾਨ ਅੰਦੋਲਨ, ਸ਼ਾਹੀਨ ਬਾਗ਼, ਮਜ਼ਦੂਰਾਂ ਦਾ ਧਰਨਾ ਹੋਵੇ, ਜੰਤਰ ਮੰਤਰ ਤੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਜਾਂ ਪੰਥਕ ਮੁੱਦਿਆਂ ‘ਤੇ ਸ਼ਾਂਤਮਈ ਮਾਰਚ ਹੋਵੇ, ਭਾਜਪਾ ਦਾ ਢੰਗ ਹਮੇਸ਼ਾ ਇਕੋ ਜਿਹਾ ਰਿਹਾ ਹੈ। ਵੋਟਰਾਂ ਨੂੰ ਆਪਣੇ ਪੱਖ ਵਿਚ ਰੱਖਣ ਲਈ ਰਾਸ਼ਟਰੀ ਐਵਾਰਡਾਂ ਦੀ ਗਰਿਮਾ ਨੂੰ ਘਟਾਇਆ ਜਾ ਰਿਹਾ ਹੈ। ਇਹਨਾਂ ਵਿਚਾਰਾ ਦਾ ਪ੍ਰਗਟਾਵਾ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਭਾਈ ਮੇਜਰ ਸਿੰਘ ਨੇ ਕਰਦਿਆਂ। ਕਿਹਾ ਕਿ ਸਰਕਾਰਾਂ ਦਾ ਕੰਮ ਹੁੰਦਾ ਹੈ ਕਿ ਲੋਕਾਂ ਲਈ ਚੰਗਾ ਰਾਜ ਪ੍ਰਬੰਧ ਦੇਣਾ ਜਿੱਥੇ ਨਾਗਰਿਕਾਂ ਦੀ ਗੱਲ ਨੂੰ ਸਮੇਂ ਸਿਰ ਸੁਣਿਆ ਜਾਵੇ ਸੁਣਕੇ ਉਸਦਾ ਹੱਲ ਕੀਤਾ ਜਾਵੇ, ਪਰ ਇਸ ਰਾਜ ਵਿਚ ਲੋਕ ਹੱਕਾਂ ਨੂੰ ਦੱਬਿਆ ਕੁਚਲਿਆ ਜਾ ਰਿਹਾ ਹੈ ਜੇ ਲੋਕ ਆਵਾਜ਼ ਉਠਾਉਂਦੇ ਹਨ ਜਾਂ ਸੰਘਰਸ਼ ਦੇ ਰਾਹ ਤੁਰਦੇ ਹਨ ਤਾਂ ਉਨ੍ਹਾਂ ਵਿਚ ਆਪਣੇ ਪਾਲੇ ਭਗਵੇਂ ਅੱਤਵਾਦੀਆਂ ਨੂੰ ਅੰਦੋਲਨਕਾਰੀਆਂ ਵਿਚ ਵਾੜ ਕੇ ਪੱਥਰਬਾਜ਼ੀ, ਨਾਅਰੇਬਾਜ਼ੀ ਅਤੇ ਭੜਕਾਊ ਭਾਸ਼ਣ ਕਰਵਾਏ ਜਾਂਦੇ ਹਨ ਅਤੇ ਸਾਰਾ ਇਲਜ਼ਾਮ ਸੰਘਰਸ਼ ਕਰਨ ਵਾਲੀਆਂ ਧਿਰਾਂ ‘ਤੇ ਪਾ ਦਿੱਤਾ ਜਾਂਦਾ ਹੈ। ਇਸੇ ਬਹਾਨੇ ਪੁਲਿਸ ਅਤੇ ਏਜੰਸੀਆਂ ਦੀ ਵਰਤੋਂ ਕਰਕੇ ਅੰਦੋਲਨ ਨੂੰ ਰਾਸ਼ਟਰ ਵਿਰੋਧੀ ਕਰਾਰ ਦੇ ਕੇ ਕੁਚਲ ਦਿੱਤਾ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸ਼ਾਂਤਮਈ ਪ੍ਰਦਰਸ਼ਨਾਂ ਵਿਚ ਪੁਲਿਸ ਨਾਲ ਬਿਨਾ ਵਰਦੀ ਪਾਏ ਦਖ਼ਲ ਦੇਣ ਵਾਲੇ ਤੱਤਾਂ ਦੀ ਨਿਰਪੱਖ ਜਾਂਚ ਹੋਵੇ। ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ ਅਤੇ ਸਿੱਖਾਂ ਦੀਆਂ ਮੰਗਾਂ ਰਾਜਸੀ ਧੌਂਸ ਦੀ ਬਜਾਏ ਚੰਗੇ ਢੰਗ ਤਰੀਕੇ ਨਾਲ ਗੱਲਬਾਤ ਰਾਹੀਂ ਹੱਲ ਕੀਤੀਆਂ ਜਾਣ।
Ad Position 22
No active advertisement
ਪਿਛਲੀ ਖ਼ਬਰ ਚਾਚੇ ਦੀ ਕੁੱਟਮਾਰ ਕਰ ਕੇ ਨਕਦੀ ਲੁੱਟਣ ਦੇ ਮਾਮਲੇ ਵਿਚ ਭਤੀਜੇ ਸਮੇਤ ਚਾਰ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਰਾਮਗੜ੍ਹੀਆ ਗਰਲਜ਼ ਕਾਲਜ ਦੀਆਂ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ਦੀਆਂ ਜੇਤੂ ਵਿਦਿਆਰਥਣਾਂ ਨੂੰ ਕੀਤਾ ਸਨਮਾਨ
Ad Position 24