21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਕੈਨੇਡੀਅਨ ਪੰਜਾਬੀ ਕਵਿੱਤਰੀ ਬਿੰਦੂ ਦਲਵੀਰ ਕੌਰ ਦਾ ਗ਼ਜ਼ਲ ਸੰਗ੍ਰਹਿ “ ਮਨ ਬਉਰਾ ” ਪ੍ਰੋ . ਗੁਰਭਜਨ ਗਿੱਲ , ਪ੍ਰੋ . ਰਵਿੰਦਰ ਭੱਠਲ ਤੇ ਸਾਥੀਆਂ ਵਲੋਂ ਲੋਕ ਅਰਪਣ

ਲੁਧਿਆਣਾ, 20 ਅਕਤੂਬਰ (ਡਾ. ਤਰਲੋਚਨ ਸਿੰਘ)-(ਸੱਰੀ) ਕੈਨੇਡਾ ਵਾਸੀ ਪੰਜਾਬੀ ਕਵਿੱਤਰੀ ਬਿੰਦੂ ਦਲਵੀਰ ਕੌਰ ਦਾ ਗ਼ਜ਼ਲ ਸੰਗ੍ਰਹਿ “ਮਨ ਬਉਰਾ” ਨੂੰ ਪੰਜਾਬੀ ਲੋਕ ਵਿਰਾਸਤ ਅਕਾਦਮੀ, ਲੁਧਿਆਣਾ ਵੱਲੋਂ ਲੋਕ ਅਰਪਣ ਕਰਦਿਆਂ ਚੇਅਰਮੈਨ ਪ੍ਰੋ.

Ad Position 21
No active advertisement
ਅਜੀਤ ਡੈਸਕ 21-10-2026
ਲੁਧਿਆਣਾ, 20 ਅਕਤੂਬਰ (ਡਾ. ਤਰਲੋਚਨ ਸਿੰਘ)-(ਸੱਰੀ) ਕੈਨੇਡਾ ਵਾਸੀ ਪੰਜਾਬੀ ਕਵਿੱਤਰੀ ਬਿੰਦੂ ਦਲਵੀਰ ਕੌਰ ਦਾ ਗ਼ਜ਼ਲ ਸੰਗ੍ਰਹਿ “ਮਨ ਬਉਰਾ” ਨੂੰ ਪੰਜਾਬੀ ਲੋਕ ਵਿਰਾਸਤ ਅਕਾਦਮੀ, ਲੁਧਿਆਣਾ ਵੱਲੋਂ ਲੋਕ ਅਰਪਣ ਕਰਦਿਆਂ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਬਿੰਦੂ ਦਲਵੀਰ ਕੌਰ ਵਿਸਮਾਦੀ ਪਲਾਂ ਦੇ ਅੰਤਰੀਵ ਪਲਾਂ ਨੂੰ ਜਾਨਣਹਾਰੀ ਕਵਿੱਤਰੀ ਹੈ ਜਿਸ ਨੇ ਪੰਜਾਬੀ ਗ਼ਜ਼ਲ ਨੂੰ ਨਵਾਂ ਨਿਵੇਕਲਾ ਪਰਮਾਰਥੀ ਮੁਹਾਂਦਰਾ ਪ੍ਰਦਾਨ ਕੀਤਾ ਹੈ। ਗੁਰਬਾਣੀ ਤੋਂ ਪ੍ਰੇਰਨਾ ਲੈ ਕੇ ਉਸਨੇ ਹਮੇਸ਼ਾਂ ਕਲਮ ਅਜ਼ਮਾਈ ਕੀਤੀ ਹੈ। ਆਪਣੇ ਇਸ ਤੀਸਰੇ ਗ਼ਜ਼ਲ ਸੰਗ੍ਰਹਿ ਮਨ ਬਉਰਾ ਤੋਂ ਪਹਿਲਾਂ ਉਹ ਸੁਰ ਇਲਾਹੀ ਤੇ ਹਰਫ਼ ਇਲਾਹੀ ਵਿੱਚ ਵੀ ਆਪਣੀ ਕਲਮ ਦਾ ਲੋਹਾ ਮੰਨਵਾ ਚੁੱਕੀ ਹੈ। ਚੌਕੀਮਾਨ,ਲੁਧਿਆਣਾ ਕੱਕਦੀ ਜੰਮਪਲ ਇਹ ਕਵਿੱਤਰੀ ਬਚਪਨ ਤੋਂ ਹੀ ਰੰਗਾਂ ਤੇ ਸ਼ਬਦਾਂ ਨਾਲ ਖੇਡਣ ਲੱਗ ਪਈ ਸੀ। ਪਰਿਵਾਰਕ ਨੇੜ ਦੇ ਆਧਾਰ ਤੇ ਮੈਂ ਇਹ ਕਹਿਣ ਦਾ ਹੱਕ ਰੱਖਦਾ ਹਾਂ ਕਿ ਕਵਿਤਾ ਦੀ ਗੁੜ੍ਹਤੀ ਉਸ ਨੇ ਆਪਣੇ ਮਾਮਾ ਤੇ ਯੂ ਕੇ ਵੱਸਦੇ ਪੰਜਾਬੀ ਕਵੀ ਡਾ. ਤਾਰਾ ਸਿੰਘ ਆਲਮ ਤੋਂ ਹਾਸਲ ਕੀਤੀ ਹੈ। ਪੁਸਤਕ ਬਾਰੇ ਜਾਣਕਾਰੀ ਦਿੰਦਿਆਂ ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਭੱਠਲ ਨੇ ਕਿਹਾ ਕਿ ਪੰਜਾਬੀ ਗ਼ਜ਼ਲ ਦੀ ਉਮਰ ਭਾਵੇਂ ਸਿਰਫ਼ ਇੱਕ ਸਦੀ ਹੀ ਹੈ ਪਰ ਇਸ ਸਦੀ ਦੌਰਾਨ ਇਸਤਰੀ ਗਜ਼ਲਗਾਰਾਂ ਸਪਨ ਮਾਲਾ, ਸੁਰਜੀਤ ਸਖੀ, ਕਮਲ ਇਕਾਰਸ਼ੀ, ਸੁਖਵਿੰਦਰ ਅੰਮ੍ਰਿਤ, ਅਨੂ ਬਾਲਾ, ਸਿਮਰਨਜੋਤ ਮਾਨ, ਅਮਰਜੀਤ ਕੌਰ ਅਮਰ, ਗੁਰਚਰਨ ਕੌਰ ਕੋਚਰ ਤੇ ਮਨ ਮਾਨ ਨੇ ਕਹਿਣ ਸੁਣਨ ਯੋਗ ਹਿੱਸਾ ਪਾਇਆ ਹੈ ਪਰ ਬਿੰਦੂ ਦਾ ਰਚਨਾ ਸੰਸਾਰ ਬਿਲਕੁਲ ਨਿਵੇਕਲਾ ਅਤੇ ਵਿਸਮਾਦ ਜਗਤ ਦੀ ਅੰਦਰੂਨੀ ਥਾਹ ਪਾਉਣ ਵਾਲਾ ਹੈ। ਪ੍ਰਸਿੱਧ ਪੰਜਾਬੀ ਕਵੀ ਤ੍ਰੈਲੋਚਨ ਲੋਚੀ ਨੇ ਕਿਹਾ ਕਿ ਇਹ ਗ਼ਜ਼ਲਾਂ ਸਿਰਫ਼ ਮਨ ਮੰਦਰ ਦੀ ਯਾਤਰਾ ਹੀ ਨਹੀਂ ਸਗੋਂ ਮਨ ਦੀਆਂ ਖਿੜਕੀਆਂ ਖੋਲਣ ਵਾਲੀਆਂ ਵੀ ਹਨ । ਇਸ ਵਿਚਲੀ ਸੰਗੀਤਕਤਾ ਮਨ ਮੋਹਕ ਹੈ। ਵਿਸ਼ਵ ਪੰਜਾਬੀ ਕਾਂਗਰਸ ਦੇ ਸਕੱਤਰ ਜਨਰਲ ਸਹਿਜਪ੍ਰੀਤ ਸਿੰਘ ਮਾਂਗਟ ਨੇ ਵੀ ਇਸ ਪੁਸਤਕ ਦੇ ਸੱਜਰੇਪਨ ਨੂੰ ਸਲਾਹਿਆ। ਪ੍ਰਸਿੱਧ ਚਿੱਤਰਕਾਰ ਜਸਵੰਤ ਸਿੰਘ ਟੋਰੰਟੋ ਨੇ ਇਸ ਦੇ ਨਕਸ਼ ਸੰਵਾਰੇ ਹਨ।
Ad Position 22
No active advertisement
ਪਿਛਲੀ ਖ਼ਬਰ ਭਿਖਸ਼ੂ ਸੰਘ ਤੇ ਪੰਜਾਬ ਬੁਧਿਸ਼ਟ ਸੁਸਾਇਟੀ ਵਲੋਂ ਤਕਸ਼ਿਲਾ ਮਹਾ ਬੁੱਧ ਵਿਹਾਰ ਵਿਖੇ ਮਨਾਈ ਅਸ਼ੋਕਾ ਵਿਜੇ ਦਸਵੀਂ ਅਗਲੀ ਖ਼ਬਰ ਜੈ ਜਗਦੰਬਾ ਕਲੱਬ ਵਲੋਂ ਢੰਡਾਰੀ ਕਲਾਂ ’ ਚ 28 ਵਾਂ ਵਿਸ਼ਾਲ ਮਾਂ ਭਗਵਤੀ ਜਾਗਰਣ ਕਰਵਾਇਆ
Ad Position 24