ਮਦਨੀਪੁਰ ਨੇ ਆਪਣੀ ਪੁਸਤਕ ‘ ਮੈਲ਼ੀ ਜਹੀ ਕਿਤਾਬ ’ ਸਿੱਖਿਆ ਸਕੱਤਰ ਸੋਨਾਲੀ ਗਿਰੀ ਨੂੰ ਕੀਤੀ ਭੇਂਟ
ਲੁਧਿਆਣਾ, 22 ਅਕਤੂਬਰ (ਡਾ. ਤਰਲੋਚਨ ਸਿੰਘ) ਗੋਰਕੀ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਤ ਪਲੇਠੇ ਕਾਵਿ-ਸੰਗ੍ਰਿਹ ‘ਪੁੰਗਰਦੇ ਪੱਤ’ ਤੋਂ ਬਾਅਦ ਗੁਰਮੀਤ ਸਿੰਘ ਮਦਨੀਪੁਰ ਨੇ ਇਕ ਮਿਲਣੀ ਦੌਰਾਨ ਗੋਸਲ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਤ ਆਪਣੀ ਦੂਜੀ ਸਾਹਿਤਕ ਪੁਸਤਕ ‘ਮੈਲ਼ੀ ਜਹੀ ਕਿਤਾਬ’ ਸਿੱਖਿਆ ਸਕੱਤਰ ਸੋਨਾਲੀ ਗਿਰੀ ਨੂੰ ਭੇਂਟ ਕੀਤੀ ।
ਲੁਧਿਆਣਾ, 22 ਅਕਤੂਬਰ (ਡਾ. ਤਰਲੋਚਨ ਸਿੰਘ) ਗੋਰਕੀ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਤ ਪਲੇਠੇ ਕਾਵਿ-ਸੰਗ੍ਰਿਹ ‘ਪੁੰਗਰਦੇ ਪੱਤ’ ਤੋਂ ਬਾਅਦ ਗੁਰਮੀਤ ਸਿੰਘ ਮਦਨੀਪੁਰ ਨੇ ਇਕ ਮਿਲਣੀ ਦੌਰਾਨ ਗੋਸਲ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਤ ਆਪਣੀ ਦੂਜੀ ਸਾਹਿਤਕ ਪੁਸਤਕ ‘ਮੈਲ਼ੀ ਜਹੀ ਕਿਤਾਬ’ ਸਿੱਖਿਆ ਸਕੱਤਰ ਸੋਨਾਲੀ ਗਿਰੀ ਨੂੰ ਭੇਂਟ ਕੀਤੀ । ਇਸ ਮੌਕੇ ਸਿੱਖਿਆ ਸਕੱਤਰ ਨੇ ਗੁਰਮੀਤ ਸਿੰਘ ਮਦਨੀਪੁਰ ਵੱਲੋਂ ਪਹਿਲਾਂ 1997-99 ਵਿੱਚ ਕੰਪਿਊਟਰ ‘ਸੀ’ ਪ੍ਰੋਗਰਾਮਿੰਗ ਪੜ੍ਹਾਉਣ , ਫਿਰ ਹਿਸਾਬ ਪੜ੍ਹਾਉਣ ਵਿੱਚ ਚੰਗੇ ਨਤੀਜੇ ਦੇਣ ਤੇ ਹੁਣ ਲੰਮੇ ਸਮੇਂ ਤੋਂ ਰਾਮਗੜ੍ਹੀਆ ਸੀਨੀਅਰ ਸੈਕੰਡਰੀ ਸਕੂਲ, ਲੁਧਿਆਣਾ ਵਿੱਚ ਮਾਤ ਭਾਸ਼ਾ ਪੰਜਾਬੀ ਪੜ੍ਹਾਉਣ ਅਤੇ ਭਾਸ਼ਾ ਦੀ ਤਰੱਕੀ ਲਈ ਭਾਸ਼ਾ ਕਲੱਬ ਰਾਹੀਂ ਬੱਚਿਆਂ ਵਿੱਚ ਸਾਹਿਤਕ ਰੁਚੀਆਂ ਤਰਾਸ਼ਣ ਲਈ ਸਿੱਖਿਆ ਪਸਾਰ ਦੇ ਖੇਤਰ ਵਿੱਚ ਯਤਨਸ਼ੀਲ ਮਦਨੀਪੁਰ ਦੁਆਰਾ ਏਡਿਡ ਭਾਈਚਾਰੇ ਦੇ ਹਿੱਤਾਂ ਲਈ ਅਤੇ ਸਿੱਖਿਆ, ਭਲਾਈ ਅਤੇ ਜਾਗਰੁਕਤਾ ਸੁਸਾਇਟੀ ਰਾਣੋ ਰਾਹੀਂ ਵੱਖ ਵੱਖ ਸਮਾਜਕ ਕਾਰਜਾਂ ਲਈ ਯਤਨਸ਼ੀਨ ਆਪਣੇ ਰੁਝੇਵਿਆਂ ਵਿੱਚੋਂ ਸਾਹਿਤਕ ਰਚਨਾਵਾਂ ਲਈ ਸਮਾਂ ਕੱਢਣ ਤੇ ਜਨ-ਮਾਨਸ ਦੀਆਂ ਭਾਵਨਾਵਾਂ ਨੂੰ ਆਪਣੇ ਸਾਹਿਤਕ ਸ਼ਬਦਾਂ ਰਾਹੀਂ ਅਵਾਜ਼ ਦੇਣ ਅਤੇ ਪੁਸਤਕ ਲੋਕ ਅਰਪਣ ਹੋਣ ਤੇ ਵਧਾਈ ਦਿੰਦਿਆਂ ਸਮਾਜ ਸੁਧਾਰ ਕਾਰਜਾਂ ਅਤੇ ਸਿੱਖਿਆ ਦੇ ਖੇਤਰ ਵਿੱਚ ਵਧ ਚੜ੍ਹ ਕੇ ਯੋਗਦਾਨ ਪਾਉਂਦੇ ਰਹਿਣ ਲਈ ਪ੍ਰੇਰਿਆ । ਉਹਨਾਂ 1984 ਵਿੱਚ ਸੰਪਰਦਾਇਕਤਾ ਦੀ ਵਗਦੀ ਹਨੇਰੀ ਵਿੱਚ ਸੇਵਾ ਰਾਮ ਸ਼ਰਮਾ ਦੇ ਪਰਿਵਾਰ ਵੱਲੋਂ ਮਦਨੀਪੁਰ ਦੇ ਪਰਿਵਾਰ ਦੀ ਕੀਤੀ ਮਦਦ ਨੂੰ ਸਮਰਪਿਤ ਕੀਤੀ ਪੁਸਤਕ ‘ਮੈਲ਼ੀ ਜਹੀ ਕਿਤਾਬ’ ਰਾਹੀਂ ਭਾਈਚਾਰਕ ਏਕਤਾ ਤੇ ਸਦਭਾਵਨਾ ਦਾ ਸੁਨੇਹਾ ਦਿੰਦੀ ਰਚਨਾ ਦੀ ਸ਼ਲਾਘਾ ਕੀਤੀ। ਇਸ ਪੁਸਤਕ ਵਿੱਚ ਲੇਖਕ ਨੇ ਇੰਗਲੈਂਡ ਫੇਰੀ ਦੀਆਂ ਯਾਦਾਂ ਤੇ ਖੂਬਸੂਰਤ ਥਾਵਾਂ ਦੀਆਂ ਸੈਰਾਂ ਬਾਰੇ, ਅਕਬਰ ਦੀ ਤਾਜਪੋਸ਼ੀ ਦੀ ਪੰਜਾਬ ਵਿੱਚ ਵਾਪਰੀ ਇਤਿਹਾਸਕ ਘਟਨਾ ਬਾਰੇ, ਸਕੂਲੋਂ ਭੱਜਦੇ ਬੱਚਿਆਂ ਤੋਂ ਪਾਸਾ ਵੱਟ ਕੇ ਆਪਣੀ ਪੜ੍ਹਾਈ ਪੂਰੀ ਕਰਨ, ਜ਼ਿੰਦਗੀ ਦੇ ਨਿੱਜੀ ਅਨੁਭਵਾਂ ਅਤੇ ਏਡਿਡ ਭਾਈਚਾਰੇ ਵੱਲੋਂ ਪੈਨਸ਼ਨ ਬਹਾਲੀ ਲਈ ਲੜੇ ਸੰਘਰਸ਼ ਤੇ ਹੋਰ ਵੱਖ ਵੱਖ ਵਿਸ਼ਿਆਂ ਤੇ ਸੰਖੇਪ ਚਾਨਣਾ ਪਾਉਂਦੇ ਕੌੜੇ ਮਿੱਠੇ ਤਜਰਬਿਆਂ ਨੂੰ ਰੋਚਕਤਾ ਭਰਪੂਰ ਸਾਹਿਤਕ ਰੰਗ ਵਿੱਚ ਪੇਸ਼ ਕੀਤਾ ਹੈ ।