ਹਥਿਆਰਬੰਦ ਲੁਟੇਰੇ ਨੌਜਵਾਨ ਤੋਂ ਟੈਂਪੂ ਲੁੱਟ ਕੇ ਹੋਏ ਫ਼ਰਾਰ
ਲੁਧਿਆਣਾ, 26 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਮੋਤੀ ਨਗਰ ਵਿਚ ਅੱਧੀ ਦਰਜਨ ਦੇ ਕਰੀਬ ਹਥਿਆਰਬੰਦ ਲੁਟੇਰੇ ਇਕ ਨੌਜਵਾਨ ਤੋਂ ਟੈਂਪੂ ਲੁੱਟ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਮੋਤੀ ਨਗਰ ਨੇੜੇ ਰਹਿਣ ਵਾਲਾ ਸੋਨੂੰ ਆਪਣੇ ਟੈਂਪੂ ’ਤੇ ਦੋਸਤ ਨਾਲ ਖਾਣਾ ਖਾਣ ਲਈ ਜਾ ਰਿਹਾ ਸੀ ਕਿ ਥਾਣੇ ਦੇ ਨੇੜੇ ਉਸ ਨੂੰ ਅੱਧੀ ਦਰਜਨ ਦੇ ਕਰੀਬ ਹਥਿਆਰਬੰਦ ਨੌਜਵਾਨਾਂ ਨੇ ਰੋਕ ਲਿਆ ਅਤੇ ਉਸ ਦੇ ਟੱਕਰ ਮਾਰਨ ਦਾ ਦੋਸ਼ ਲਗਾਉਣ ਲੱਗ ਪਏ।
ਲੁਧਿਆਣਾ, 26 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਮੋਤੀ ਨਗਰ ਵਿਚ ਅੱਧੀ ਦਰਜਨ ਦੇ ਕਰੀਬ ਹਥਿਆਰਬੰਦ ਲੁਟੇਰੇ ਇਕ ਨੌਜਵਾਨ ਤੋਂ ਟੈਂਪੂ ਲੁੱਟ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਮੋਤੀ ਨਗਰ ਨੇੜੇ ਰਹਿਣ ਵਾਲਾ ਸੋਨੂੰ ਆਪਣੇ ਟੈਂਪੂ ’ਤੇ ਦੋਸਤ ਨਾਲ ਖਾਣਾ ਖਾਣ ਲਈ ਜਾ ਰਿਹਾ ਸੀ ਕਿ ਥਾਣੇ ਦੇ ਨੇੜੇ ਉਸ ਨੂੰ ਅੱਧੀ ਦਰਜਨ ਦੇ ਕਰੀਬ ਹਥਿਆਰਬੰਦ ਨੌਜਵਾਨਾਂ ਨੇ ਰੋਕ ਲਿਆ ਅਤੇ ਉਸ ਦੇ ਟੱਕਰ ਮਾਰਨ ਦਾ ਦੋਸ਼ ਲਗਾਉਣ ਲੱਗ ਪਏ। ਇਸ ਦੌਰਾਨ ਨੌਜਵਾਨ ਨੇ ਇਨ੍ਹਾਂ ਦੋਵਾਂ ਨੂੰ ਕਾਬੂ ਕਰ ਲਿਆ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਬਾਅਦ ਵਿਚ ਇਹ ਲੁਟੇਰੇ ਉਸ ਦਾ ਬਲੈਰੋ ਪਿਕਅੱਪ ਟੈਂਪੂ ਲੁੱਟ ਕੇ ਫ਼ਰਾਰ ਹੋ ਗਏ। ਸ਼ਿਕਾਇਤਕਰਤਾ ਵਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਹਾਲ ਦੀ ਘੜੀ ਲੁਟੇਰਿਆਂ ਦਾ ਪਤਾ ਨਹੀਂ ਲੱਗਾ ਹੈ।