ਡੀ . ਏ . ਵੀ . ਪਬਲਿਕ ਸਕੂਲ ਵਿਖੇ ‘ ਭਾਰਤਮ - ਯੁੱਗਾਂ ਦਾ ਸੁਮੇਲ ’ ਸਮਾਰੋਹ ਕਰਵਾਇਆ
ਫੁੱਲਾਂਵਾਲ, 4 ਨਵੰਬਰ (ਮਨਜੀਤ ਸਿੰਘ ਦੁੱਗਰੀ)- ਡੀ. ਏ.
ਫੁੱਲਾਂਵਾਲ, 4 ਨਵੰਬਰ (ਮਨਜੀਤ ਸਿੰਘ ਦੁੱਗਰੀ)- ਡੀ.ਏ.ਵੀ. ਪਬਲਿਕ ਸਕੂਲ, ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ (ਪੱਖੋਵਾਲ ਸੜਕ) ਲੁਧਿਆਣਾ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਦੀ ਕਲਾ, ਸਿਰਜਣਾਤਮਿਕਤਾ ਅਤੇ ਉਤਸ਼ਾਹ ਨੂੰ ਸਮਰਪਿਤ ਇਕ ਸ਼ਾਨਦਾਰ ਸਭਿਆਚਾਰਕ ਸਮਾਰੋਹ ‘ਭਾਰਤਮ-ਯੁੱਗਾਂ ਦਾ ਸੁਮੇਲ’’ ਕਰਵਾਇਆ ਗਿਆ। ਇਸ ਦੌਰਾਨ ਪਦਮ ਭੂਸ਼ਣ ਮਾਣਯੋਗ ਡਾ. ਐਸ. ਐਸ. ਜੌਹਲ (ਉਪ-ਚੇਅਰਮੈਨ) ਡੀ.ਏ.ਵੀ. ਪਬਲਿਕ ਸਕੂਲ, ਪੱਖੋਵਾਲ ਰੋਡ, ਲੁਧਿਆਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਰੋਹ ਦਾ ਆਰੰਭ ਸ਼ੁੱਭ ਦੀਪ ਜਗਾਉਣ ਦੀ ਰਸਮ ਨਾਲ ਹੋਇਆ। ਨੰਨ੍ਹੇ ਕਲਾਕਾਰਾਂ ਨੇ ਭਾਰਤੀ ਮਿਥਿਹਾਸ, ਲੋਕ-ਪਰੰਪਰਾਵਾਂ, ਦੇਸ਼-ਭਗਤੀ, ਵਿਗਿਆਨਕ ਪ੍ਰਾਪਤੀਆਂ ਤੇ ਆਧੁਨਿਕ ਭਾਰਤ ਦੀ ਬਦਲਦੀ ਤਸਵੀਰ ਨੂੰ ਦਰਸਾਉਂਦੀਆਂ ਮਨਮੋਹਕ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਆਪਣੇ ਸੰਬੋਧਨ ਵਿਚ ਮੁੱਖ ਮਹਿਮਾਨ ਡਾ. ਐਸ. ਐਸ. ਜੌਹਲ ਨੇ ਨੰਨ੍ਹੇ ਵਿਦਿਆਰਥੀਆਂ ਵਿਚ ਸਭਿਆਚਾਰਕ ਚੇਤਨਾ, ਸਿਰਜਣਾਤਮਿਕਤਾ ਅਤੇ ਸਰਵਪੱਖੀ ਵਿਕਾਸ ਦੀ ਭਾਵਨਾ ਪੈਦਾ ਕਰਨ ਲਈ ਸਕੂਲ ਵਲੋਂ ਕੀਤੇ ਜਾ ਰਹੇ ਸ਼ਲਾਘਾਯੋਗ ਉਪਰਾਲਿਆਂ ਦੀ ਭਰਪੂਰ ਪ੍ਰਸ਼ੰਸਾ ਕੀਤੀ। ਪ੍ਰਿੰਸੀਪਲ ਡਾ. ਅਨੁਰਾਧਾ ਭਾਟੀਆ ਨੇ ਹਾਜ਼ਰ ਮਹਿਮਾਨਾਂ ਦਾ ਸਵਾਗਤ ਕਰਦਿਆਂ ਵਿਦਿਆਰਥੀਆਂ ਦੇ ਸ਼ਾਨਦਾਰ ਆਤਮ-ਵਿਸ਼ਵਾਸ, ਉਤਸ਼ਾਹ ਅਤੇ ਕਲਾਤਮਕ ਪ੍ਰਤਿਭਾ ਅਤੇ ਅਧਿਆਪਕਾਂ ਦੀ ਅਣਥੱਕ ਮਿਹਨਤ, ਸੁਚੱਜੀ ਯੋਜਨਾਬੰਦੀ ਅਤੇ ਆਪਸੀ ਸਹਿਯੋਗ ਦੀ ਸ਼ਲਾਘਾ ਕੀਤੀ। ਅਕਾਦਮਿਕ ਸੁਪਰਵਾਈਜ਼ਰ ਜੇ. ਸੀਮਾ ਸ਼ਰਮਾ ਨੇ ਨੰਨ੍ਹੇ ਵਿਦਿਆਰਥੀਆਂ ਦੀਆਂ ਮਨਮੋਹਕ ਪੇਸ਼ਕਾਰੀਆਂ ਦੀ ਭਰਪੂਰ ਪ੍ਰਸ਼ੰਸਾ ਕੀਤੀ। ਸਮਾਰੋਹ ਦੀ ਸਮਾਪਤੀ ਧੰਨਵਾਦ ਅਤੇ ਰਾਸ਼ਟਰੀ ਗਾਣ ਨਾਲ ਹੋਈ। ਭਾਰਤਮ ਸੱਚਮੁੱਚ ਭਾਰਤ ਦੀ ਅਮਿੱਟ ਵਿਰਾਸਤ ਦਾ ਇਕ ਅਨੋਖਾ ਜਸ਼ਨ ਸੀ, ਜਿੱਥੇ ਪਰੰਪਰਾਵਾਂ ਦਾ ਨਵੀਨਤਾ ਨਾਲ ਸੁੰਦਰ ਸੁਮੇਲ ਹੋਇਆ ਤੇ ਨੰਨ੍ਹੇ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਮੰਚ ਉੱਤੇ ਸਾਕਾਰ ਹੋਣ ਦਾ ਮੌਕਾ ਮਿਲਿਆ।