ਨਗਰ ਨਿਗਮ ’ ਚ ਲੇਖਾਕਾਰ ਨੂੰ ਚੈੱਕਾਂ ’ ਤੇ ਦਸਤਖ਼ਤਾਂ ਦੇ ਅਧਿਕਾਰ ਦੇਣ ਦਾ ਮਾਮਲਾ ਗਰਮਾਇਆ
ਲੁਧਿਆਣਾ, 11 ਨਵੰਬਰ (ਭੁਪਿੰਦਰ ਸਿੰਘ ਬੈਂਸ)- ਨਗਰ ਨਿਗਮ ਵਿਚ ਵਿੱਤੀ ਅਧਿਕਾਰਾਂ ਨੂੰ ਲੈ ਕੇ ਨਵਾਂ ਮਾਮਲਾ ਸਾਹਮਣੇ ਆਇਆ ਹੈ। 10 ਨਵੰਬਰ ਨੂੰ ਜਾਰੀ ਹੁਕਮ ਨੰਬਰ 600 ਰਾਹੀਂ ਲੇਖਾਕਾਰ ਗ੍ਰੇਡ 02 ਰਵਿੰਦਰ ਸਿੰਘ ਵਾਲੀਆ ਨੂੰ ਕੁੱਝ ਸ਼ਾਖਾਵਾਂ ਦੇ ਬਿੱਲਾਂ ਦੀ ਪ੍ਰਕਿਰਿਆ ਤੇ ਚੈੱਕਾਂ ‘ਤੇ ਪਹਿਲੇ ਦਸਤਖ਼ਤ ਕਰਨ ਦੇ ਅਧਿਕਾਰ ਦੇਣ ਦੇ ਵਾਰਡ ਨੰਬਰ 26 ਦੇ ਕੌਂਸਲਰ ਗੌਰਵ ਭੱਟੀ ਨੇ ਇਤਰਾਜ਼ ਜਤਾਇਆ ਹੈ।
ਲੁਧਿਆਣਾ, 11 ਨਵੰਬਰ (ਭੁਪਿੰਦਰ ਸਿੰਘ ਬੈਂਸ)- ਨਗਰ ਨਿਗਮ ਵਿਚ ਵਿੱਤੀ ਅਧਿਕਾਰਾਂ ਨੂੰ ਲੈ ਕੇ ਨਵਾਂ ਮਾਮਲਾ ਸਾਹਮਣੇ ਆਇਆ ਹੈ। 10 ਨਵੰਬਰ ਨੂੰ ਜਾਰੀ ਹੁਕਮ ਨੰਬਰ 600 ਰਾਹੀਂ ਲੇਖਾਕਾਰ ਗ੍ਰੇਡ 02 ਰਵਿੰਦਰ ਸਿੰਘ ਵਾਲੀਆ ਨੂੰ ਕੁੱਝ ਸ਼ਾਖਾਵਾਂ ਦੇ ਬਿੱਲਾਂ ਦੀ ਪ੍ਰਕਿਰਿਆ ਤੇ ਚੈੱਕਾਂ ‘ਤੇ ਪਹਿਲੇ ਦਸਤਖ਼ਤ ਕਰਨ ਦੇ ਅਧਿਕਾਰ ਦੇਣ ਦੇ ਵਾਰਡ ਨੰਬਰ 26 ਦੇ ਕੌਂਸਲਰ ਗੌਰਵ ਭੱਟੀ ਨੇ ਇਤਰਾਜ਼ ਜਤਾਇਆ ਹੈ। ਕੌਂਸਲਰ ਭੱਟੀ ਨੇ ਕਮਿਸ਼ਨਰ ਨੂੰ ਲਿਖੇ ਪੱਤਰ ਵਿਚ ਕਿਹਾ ਹੈ ਕਿ ਜਦੋਂ ਪੰਕਜ ਕੁਮਾਰ ਬਤੌਰ ਜ਼ਿਲ੍ਹਾ ਵਿੱਤ ਤੇ ਲੇਖਾ ਕੰਟਰੋਲਰ ਅਕਾਊਂਟਸ ਦਾ ਕੰਮ ਦੇਖ ਰਹੇ ਹਨ ਤਾਂ ਲੇਖਾਕਾਰ ਨੂੰ ਉਨ੍ਹਾਂ ਦੀ ਥਾਂ ਚੈਕਾਂ ‘ਤੇ ਦਸਤਖ਼ਤ ਕਰਨ ਦੇ ਅਧਿਕਾਰ ਕਿਸ ਕਾਨੂੰਨੀ ਆਧਾਰ ਤੇ ਦਿੱਤੇ ਗਏ ? ਉਨ੍ਹਾਂ ਪੰਜਾਬ ਮਿਊਂਸੀਪਲ ਕਾਰਪੋਰੇਸ਼ਨ ਐਕਟ, 1976 ਦੀ ਧਾਰਾ 78 ਦਾ ਹਵਾਲਾ ਦਿੰਦਿਆਂ ਸਰਕਾਰ ਜਾਂ ਸਥਾਨਕ ਸਰਕਾਰਾਂ ਵਿਭਾਗ ਦੀ ਪ੍ਰਵਾਨਗੀ ਦੀ ਕਾਪੀ ਵੀ ਮੰਗੀ ਹੈ। ਕੌਂਸਲਰ ਨੇ ਇਹ ਵੀ ਸਪਸ਼ਟ ਕਰਨ ਲਈ ਕਿਹਾ ਹੈ ਕਿ ਪੰਕਜ ਕਪੂਰ ਨੂੰ ਅਕਾਊਂਟਸ ਇੰਚਾਰਜ ਦੇ ਅਹੁਦੇ ਤੋ ਹਟਾਇਆ ਗਿਆ ਹੈ ਜਾਂ ਉਨ੍ਹਾਂ ਦੇ ਅਧਿਕਾਰ ਬਰਾਬਰ ਹਨ। ਉਨ੍ਹਾਂ ਹੁਕਮ ਨੰਬਰ 600 ਦੀ ਕਾਨੂੰਨੀ ਸਮੀਖਿਆ ਕਰਕੇ ਲੋੜ ਅਨੁਸਾਰ ਇਸ ਨੂੰ ਰੱਦ ਜਾਂ ਸੋਧਣ ਦੀ ਮੰਗ ਕੀਤੀ ਹੈ। ਇਸਦੇ ਨਾਲ ਭੱਟੀ ਨੇ 15 ਕਰੋੜ ਰੁਪਏ ਦੇ ਗਊ ਸੈਸ ਦੀ ਰਕਮ ਠੇਕੇਦਾਰਾਂ ਨੂੰ ਭੁਗਤਾਨ ਕਰਨ ਦੇ ਮਾਮਲੇ ਨੂੰ ਵੀ ਚੁੱਕਿਆ ਹੈ। ਉਨ੍ਹਾਂ ਅਨੁਸਾਰ ਇਸ ਸਬੰਧੀ 22 ਜੁਲਾਈ 2024 ਨੂੰ ਨਿਗਮ ਕਮਿਸ਼ਨਰ ਵਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਕੌਂਸਲਰ ਨੇ ਪੁੱਛਿਆ ਹੈ ਕਿ ਇਸ ਮਾਮਲੇ ਵਿਚ ਹੁਣ ਤਕ ਕੀ ਕਾਰਵਾਈ ਹੋਈ ਹੈ ਅਤੇ ਜਾਂਚ ਦੀ ਮੌਜੂਦਾ ਸਥਿਤੀ ਕੀ ਹੈ।