ਮਨਦੀਪ ਭੰਡਾਰੀ ਤੇ ਸਾਹਿਬ ਰਾਜਪੂਤ ਸਾਥੀਆਂ ਸਮੇਤ ਭਾਜਪਾ ’ ਚ ਸ਼ਾਮਿਲ
ਲੁਧਿਆਣਾ, 13 ਨਵੰਬਰ (ਭੁਪਿੰਦਰ ਸਿੰਘ ਬੈਂਸ)- ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿਲ ਦੀ ਅਗਵਾਈ ਹੇਠ ਜ਼ਿਲ੍ਹਾ ਭਾਜਪਾ ਦਫਤਰ ਵਿਖੇ ਹੋਏ ਸਮਾਗਮ ਦੌਰਾਨ ਮਨਦੀਪ ਭੰਡਾਰੀ ਅਤੇ ਸਾਹਿਬ ਰਾਜਪੂਤ ਆਪਣੇ ਸਾਥੀਆਂ ਸਮੇਤ ਭਾਜਪਾ ਵਿਚ ਸ਼ਾਮਲ ਹੋਏ। ਇਸ ਮੌਕੇ ਸੂਬਾ ਜਨਰਲ ਸਕੱਤਰ ਤੇ ਜੋਨਲ ਇੰਚਾਰਜ ਜੀਵਨ ਗਰਗ ਅਤੇ ਮੰਡਲ ਪ੍ਰਧਾਨ ਅੰਕੁਰ ਵਰਮਾ ਵੀ ਮੌਜੂਦ ਸਨ।
ਲੁਧਿਆਣਾ, 13 ਨਵੰਬਰ (ਭੁਪਿੰਦਰ ਸਿੰਘ ਬੈਂਸ)- ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿਲ ਦੀ ਅਗਵਾਈ ਹੇਠ ਜ਼ਿਲ੍ਹਾ ਭਾਜਪਾ ਦਫਤਰ ਵਿਖੇ ਹੋਏ ਸਮਾਗਮ ਦੌਰਾਨ ਮਨਦੀਪ ਭੰਡਾਰੀ ਅਤੇ ਸਾਹਿਬ ਰਾਜਪੂਤ ਆਪਣੇ ਸਾਥੀਆਂ ਸਮੇਤ ਭਾਜਪਾ ਵਿਚ ਸ਼ਾਮਲ ਹੋਏ। ਇਸ ਮੌਕੇ ਸੂਬਾ ਜਨਰਲ ਸਕੱਤਰ ਤੇ ਜੋਨਲ ਇੰਚਾਰਜ ਜੀਵਨ ਗਰਗ ਅਤੇ ਮੰਡਲ ਪ੍ਰਧਾਨ ਅੰਕੁਰ ਵਰਮਾ ਵੀ ਮੌਜੂਦ ਸਨ। ਇਸ ਮੌਕੇ ਸੁਨੀਲ ਮੌਦਗਿਲ ਨੇ ਨਵੇਂ ਸ਼ਾਮਲ ਹੋਏ ਆਗੂਆਂ ਦਾ ਪਾਰਟੀ ਦਾ ਸਿਰੋਪਾ ਪਾਕੇ ਸਵਾਗਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਵਿਸ਼ਵ ਪੱਧਰ ਤੇ ਆਪਣੀ ਵੱਖਰੀ ਪਛਾਣ ਬਣਾਈ ਹੈ। ਭਾਜਪਾ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਦਵਿੰਦਰ ਕੁਮਾਰ, ਨਵੀਨ ਕੁਮਾਰ, ਦਵਿੰਦਰ ਕੁਮਾਰ ਮਿੰਕੂ, ਸ਼ਿਵਮ ਵਿਜ, ਗਿਆਨ ਚੰਦ ਸ਼ਰਮਾ, ਅਖਿਲੇਸ਼ ਕੁਮਾਰ,ਐਰ.ਰਾਜ ਅੰਸਾਰੀ, ਗੁਰਬਚਨ ਸਿੰਘ, ਅੰਕੁਸ਼ ਸਿੰਘ, ਧੀਰਜ ਕੁਮਾਰ, ਅਸ਼ਵਨੀ ਕੁਮਾਰ, ਚੰਦਨ ਕੁਮਾਰ, ਅਮਿਤ, ਜਤਿਨ ਰਾਜਪੂਤ ਅਤੇ ਕੁਲਦੀਪ ਸਮੇਤ ਹੋਰ ਆਗੂ ਸ਼ਾਮਲ ਸਨ। ਇਸ ਮੌਕੇ ਕੈਲਾਸ਼ ਚੌਧਰੀ, ਸੁਮਿਤ ਟੰਡਨ, ਗੁਰਦੀਪ ਸ਼ਿੰਘ ਨੀਟੂ, ਦਵਿੰਦਰ ਜੱਗੀ, ਡਾ.ਸਤੀਸ਼ ਕੁਮਾਰ ਵੀ ਮੌਜੂਦ ਸਨ।