ਸਿਹਤ ਵਿਭਾਗ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਜਿੰਮੇਵਾਰੀ
ਬਾਇਓ ਮੈਡੀਕਲ ਵੇਸਟ ਮੈਨੇਜਮੈਂਟ ਰੂਲਜ 2016 ਤਹਿਤ ਹਰੇਕ ਸਿਹਤ ਸੰਸਥਾ ਲਈ ਮੈਡੀਕਲ ਰਹਿੰਦ-ਖੂੰਹਦ ਨੂੰ ਨਿਯਮਾਂ ਅਨੁਸਾਰ ਵੱਖ ਕਰਨਾ, ਸੁਰੱਖਿਅਤ ਢੰਗ ਨਾਲ ਇਕੱਠਾ ਕਰਨਾ ਅਤੇ ਅਧਿਕਾਰਤ ਸਾਂਝੀ ਬਾਇਓ ਮੈਡੀਕਲ ਵੇਸਟ ਟ੍ਰੀਟਮੈਂਟ ਸਹੂਲਤ ਤੱਕ ਪਹੁੰਚਾਉਣਾ ਲਾਜਮੀ ਹੈ। ਇਸ ਦੇ ਨਾਲ ਹੀ ਕਰਮਚਾਰੀਆਂ ਨੂੰ ਸਿਖਲਾਈ ਦੇਣੀ, ਸੁਰੱਖਿਆ ਉਪਕਰਨ ਮੁਹੱਈਆ ਕਰਵਾਉਣੇ ਅਤੇ ਰਿਕਾਰਡ ਰੱਖਣਾ ਵੀ ਜਰੂਰੀ ਹੈ।
ਬਾਇਓ ਮੈਡੀਕਲ ਵੇਸਟ ਮੈਨੇਜਮੈਂਟ ਰੂਲਜ 2016 ਤਹਿਤ ਹਰੇਕ ਸਿਹਤ ਸੰਸਥਾ ਲਈ ਮੈਡੀਕਲ ਰਹਿੰਦ-ਖੂੰਹਦ ਨੂੰ ਨਿਯਮਾਂ ਅਨੁਸਾਰ ਵੱਖ ਕਰਨਾ, ਸੁਰੱਖਿਅਤ ਢੰਗ ਨਾਲ ਇਕੱਠਾ ਕਰਨਾ ਅਤੇ ਅਧਿਕਾਰਤ ਸਾਂਝੀ ਬਾਇਓ ਮੈਡੀਕਲ ਵੇਸਟ ਟ੍ਰੀਟਮੈਂਟ ਸਹੂਲਤ ਤੱਕ ਪਹੁੰਚਾਉਣਾ ਲਾਜਮੀ ਹੈ। ਇਸ ਦੇ ਨਾਲ ਹੀ ਕਰਮਚਾਰੀਆਂ ਨੂੰ ਸਿਖਲਾਈ ਦੇਣੀ, ਸੁਰੱਖਿਆ ਉਪਕਰਨ ਮੁਹੱਈਆ ਕਰਵਾਉਣੇ ਅਤੇ ਰਿਕਾਰਡ ਰੱਖਣਾ ਵੀ ਜਰੂਰੀ ਹੈ। ਸ਼ਹਿਰ ਵਿਚ ਸਿਹਤ ਵਿਭਾਗ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਸਮੇਂ-ਸਮੇਂ ’ਤੇ ਹਸਪਤਾਲਾਂ, ਨਰਸਿੰਗ ਹੋਮਾਂ ਅਤੇ ਕਲੀਨਿਕਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਸੰਸਥਾਵਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਇਹ ਵੀ ਜਾਂਚਿਆ ਜਾਣਾ ਚਾਹੀਦਾ ਹੈ ਕਿ ਛੋਟੇ ਨਰਸਿੰਗ ਹੋਮ ਅਤੇ ਕਲੀਨਿਕ ਆਪਣਾ ਮੈਡੀਕਲ ਕੂੜਾ ਅਧਿਕਾਰਤ ਏਜੰਸੀਆਂ ਨੂੰ ਹੀ ਸੌਂਪ ਰਹੇ ਹਨ ਜਾਂ ਨਹੀਂ।