ਮੁੱਲਾਂਪੁਰ ਗਰੀਬਦਾਸ, 4 ਜਨਵਰੀ (ਦਿਲਬਰ ਸਿੰਘ ਖੈਰਪੁਰ)-ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪੰਜ ਪਿਆਰਿਆਂ ਦੀ ਅਗਵਾਈ 'ਚ ਇਲਾਕੇ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡ ਤੀੜਾ ਵਲੋਂ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਪਿੰਡ ਤੀੜਾ ਤੋਂ ਸਵੇਰੇ 9 ਵਜੇ ਆਰੰਭ ਹੋ ਕੇ ਕਿ੍ਕਟ ਸਟੇਡੀਅਮ, ਪਿੰਡ ਤੋਗਾਂ, ਧਨੌੜਾ, ਮਸਤਗੜ੍ਹ, ਮਿਲਖ, ਸਾਰੰਗਪੁਰ, ਮੁੱਲਾਂਪੁਰ, ਗੁਰਦੁਆਰਾ ਰਤਵਾੜਾ ਸਾਹਿਬ, ਚਾਹੜਮਾਜਰਾ, ਬਾਂਸੇਪੁਰ, ਸੰਗਾਲਾ ਨੂੰ ਹੁੰਦਾ ਹੋਇਆ ਮੁੜ ਪਿੰਡ ਤੀੜਾ ਵਿਖੇ ਸਮਾਪਤ ਹੋਇਆ | ਨਗਰ ਕੀਰਤਨ ਦਾ ਪਿੰਡਾਂ 'ਚ ਸਮੂਹ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਇਲਾਕੇ ਦੀ ਸਮੂਹ ਸੰਗਤ ਹਾਜ਼ਰ ਸੀ |