07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਵੱਖ-ਵੱਖ ਥਾਵਾਂ ਤੋਂ ਦੋ ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ <br/>

Ad Position 21
No active advertisement
ਅਜੀਤ ਡੈਸਕ 25-01-2026
ਜ਼ੀਰਕਪੁਰ, 24 ਜਨਵਰੀ (ਮਨਿੰਦਰ ਸਿੰਘ)- ਸ਼ਹਿਰ ਵਿਚ ਵੱਖ-ਵੱਖ ਥਾਵਾਂ ਤੋਂ ਦੋ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ | ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪਹਿਲੀ ਲਾਸ਼ ਪਟਿਆਲਾ ਰੋਡ 'ਤੇ ਸਥਿਤ ਭੁੱਲਰ ਫਾਰਮ ਦੇ ਨੇੜਿਓਾ ਮਿਲੀ ਹੈ ਜਿਸ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ | ਪੁਲਿਸ ਅਧਿਕਾਰੀ ਦੇ ਅਨੁਸਾਰ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਭੁੱਲਰ ਫਾਰਮ ਦੇ ਨੇੜੇ ਇਕ ਵਿਅਕਤੀ ਦੀ ਲਾਸ਼ ਪਈ ਹੈ | ਉਨ੍ਹਾਂ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ | ਇਸ ਦੌਰਾਨ ਐਸ. ਐਸ. ਐਫ. ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ | ਮਿ੍ਤਕ ਵਿਅਕਤੀ ਦੀ ਉਮਰ 35 ਸਾਲ ਦੇ ਕਰੀਬ ਪ੍ਰਤੀਤ ਹੁੰਦੀ ਹੈ | ਪੁਲਿਸ ਨੂੰ ਦੂਜੀ ਲਾਸ਼ ਕੇ ਏਰੀਆ ਲਾਈਟ ਪੁਆਇੰਟ ਦੇ ਨੇੜੇ ਮਿਲਟਰੀ ਏਰੀਆ ਦੀ ਦੀਵਾਰ ਕੋਲੋਂ ਮਿਲੀ | ਮਿ੍ਤਕ ਦੀ ਪਛਾਣ ਮੁਹੰਮਦ ਨਿਜ਼ਾਮ (24) ਵਾਸੀ ਸਾਸਾਰਾਮ (ਬਿਹਾਰ) ਵਜੋਂ ਹੋਈ, ਜੋ ਕਿ ਮਜ਼ਦੂਰ ਵਜੋਂ ਕੰਮ ਕਰਦਾ ਸੀ | ਮਿ੍ਤਕ ਦੇ 2 ਤੇ 3 ਸਾਲ ਦੇ ਦੋ ਬੱਚੇ ਵੀ ਹਨ | ਮਿ੍ਤਕ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਮੁਹੰਮਦ ਨਿਜ਼ਾਮ ਦੋ-ਤਿੰਨ ਦਿਨ ਪਹਿਲਾਂ ਅਚਾਨਕ ਲਾਪਤਾ ਹੋ ਗਿਆ ਸੀ, ਜਿਸ ਸੰਬੰਧੀ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ | ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ | ਇਸ ਤੋਂ ਬਾਅਦ ਫੋਰੈਂਸਿਕ ਟੀਮ ਨੂੰ ਵੀ ਮੌਕੇ 'ਤੇ ਬੁਲਾ ਕੇ ਸਬੂਤ ਇਕੱਠੇ ਕੀਤੇ ਗਏ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲਾਸ਼ਾਂ ਦੋ ਤੋਂ ਤਿੰਨ ਦਿਨ ਪੁਰਾਣੀਆਂ ਜਾਪਦੀਆਂ ਹਨ | ਦੋਵੇਂ ਲਾਸ਼ਾਂ ਨੂੰ ਸਿਵਲ ਹਸਪਤਾਲ ਡੇਰਾਬੱਸੀ ਦੇ ਮੁਰਦਾਘਰ ਵਿਖੇ ਰਖਵਾਇਆ ਗਿਆ ਹੈ ਅਤੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਵਕੀਲਾਂ ਨਾਲ ਜੁੜੇ ਗੰਭੀਰ ਅਪਰਾਧਾਂ 'ਤੇ ਚਿੰਤਾ ਜ਼ਾਹਿਰ ਕਰਦਿਆਂ ਹਾਈ ਕੋਰਟ ਨੇ ਲਿਆ ਨੋਟਿਸ <br/> ਅਗਲੀ ਖ਼ਬਰ ਈਕੋ ਸਿਟੀ-1 ਨਿਊ ਚੰਡੀਗੜ੍ਹ ਵਿਖੇ ਵੱਡੇ ਤੜਕੇ ਚੋਰਾਂ ਨੇ ਕਈ ਸ਼ੋਅਰੂਮਾਂ ਨੂੰ ਬਣਾਇਆ ਨਿਸ਼ਾਨਾ <br/>
Ad Position 24
No active advertisement