06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੇਂਦਰ ਦੀ ਸਫ਼ਾਈ ਸੰਬੰਧੀ ਡੀ. ਐੱਸ. ਡਬਲਿਊ ਨੂੰ ਮੰਗ ਪੱਤਰ ਸੌਂਪਿਆ

Ad Position 21
No active advertisement
ਅਜੀਤ ਡੈਸਕ 24-02-2026
ਚੰਡੀਗੜ੍ਹ, 23 ਫਰਵਰੀ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਦੇ ਇਕ ਵਫ਼ਦ ਨੇ ਸ਼ਿਸ਼ਪਾਲ ਸ਼ਯੋਕੰਦ ਅਤੇ ਪੰਕਜ ਪੰਨੂ ਦੀ ਅਗਵਾਈ ਹੇਠ ਡੀਨ ਵਿਦਿਆਰਥੀ ਭਲਾਈ (ਡੀ.ਐੱਸ.ਡਬਲਿਊ.) ਨਾਲ ਮੁਲਾਕਾਤ ਕੀਤੀ ਅਤੇ ਵਿਦਿਆਰਥੀ ਕੇਂਦਰ ਵਿਚ ਮੌਜੂਦ ਸਫਾਈ ਅਤੇ ਬੁਨਿਆਦੀ ਢਾਂਚੇ ਦੀਆਂ ਸਮੱਸਿਆਵਾਂ ਬਾਰੇ ਇਕ ਵਿਸਤਿ੍ਤ ਮੰਗ ਪੱਤਰ ਸੌਂਪਿਆ ਗਿਆ | ਵਫ਼ਦ ਨੇ ਰਿਪੋਰਟ ਦਿੱਤੀ ਕਿ ਵਿਦਿਆਰਥੀ ਕੇਂਦਰ ਸੀਵਰੇਜ ਲੀਕ ਤੋਂ ਪੀੜਤ ਹੈ, ਜਿਸ ਕਾਰਨ ਵਿਦਿਆਰਥੀਆਂ ਲਈ ਬੈਠ ਕੇ ਚਾਹ ਪੀਣਾ ਜਾਂ ਖਾਣਾ ਖਾਣਾਂ ਬਹੁਤ ਅਸੁਵਿਧਾਜਨਕ ਹੋ ਰਿਹਾ ਹੈ | ਬਦਬੂ ਕਾਰਨ ਇਹ ਜਗ੍ਹਾ ਵਿਦਿਆਰਥੀਆਂ ਲਈ ਕਾਫੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਵਿਦਿਆਰਥੀਆਂ ਨੇ ਵਿਦਿਆਰਥੀ ਕੇਂਦਰ ਦੇ ਟਾਇਲਟਾਂ ਦੀ ਮਾੜੀ ਹਾਲਤ 'ਤੇ ਵੀ ਚਿੰਤਾ ਪ੍ਰਗਟ ਕੀਤੀ | ਵਫ਼ਦ ਨੇ ਵਿਦਿਆਰਥੀ ਕੇਂਦਰ ਦੇ ਅੰਦਰ ਅਤੇ ਆਲੇ-ਦੁਆਲੇ ਵੱਡੇ ਕੂੜੇਦਾਨ ਲਗਾਉਣ ਦੀ ਵੀ ਮੰਗ ਕੀਤੀ | ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਦੱਸਿਆ ਕਿ ਕੂੜੇ ਦਾ ਨਿਪਟਾਰਾ ਨਿਯਮਿਤ ਤੌਰ 'ਤੇ ਨਹੀਂ ਕੀਤਾ ਜਾ ਰਿਹਾ ਹੈ | ਵਿਦਿਆਰਥੀਆਂ ਨੇ ਰੋਜ਼ਾਨਾ ਕੂੜਾ ਇਕੱਠਾ ਕਰਨ, ਵਿਗਿਆਨਕ ਢੰਗ ਨਾਲ ਨਿਪਟਾਰਾ ਕਰਨ ਅਤੇ ਨੁਕਸਾਨੇ ਗਏ ਹਰੇ ਭਰੇ ਖੇਤਰਾਂ ਦੀ ਮੁਰੰਮਤ ਦੀ ਮੰਗ ਕੀਤੀ | ਡੀਨ ਵਿਦਿਆਰਥੀ ਭਲਾਈ ਦਫ਼ਤਰ ਨੇ ਵਿਦਿਆਰਥੀਆਂ ਦੀ ਗੱਲ ਗੰਭੀਰਤਾ ਨਾਲ ਸੁਣੀ ਅਤੇ ਸਮੱਸਿਆ ਦੇ ਹੱਲ ਲਈ ਪਹਿਲ ਦੇ ਆਧਾਰ 'ਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਐੱਨ. ਐੱਸ. ਐੱਸ. ਵਲੰਟੀਅਰਾਂ ਨੇ ਲੋੜਵੰਦ ਪਰਿਵਾਰਾਂ, ਬੱਚਿਆਂ ਨੂੰ ਕੱਪੜੇ ਤੇ ਪੌਸ਼ਟਿਕ ਭੋਜਨ ਦੇ ਪੈਕੇਟ ਵੰਡੇ ਅਗਲੀ ਖ਼ਬਰ ਸਪੀਕਰ ਨੇ ਵਿਦਿਆਰਥੀ ਰਣਵੀਰ ਸਿੰਘ ਸਚਦੇਵਾ ਨੂੰ ਏ. ਆਈ. ਤਕਨਾਲੋਜੀ 'ਚ ਯੋਗਦਾਨ ਪਾਉਣ ਲਈ ਦਿੱਤੀਆਂ ਸ਼ੁੱਭਕਾਮਨਾਵਾਂ
Ad Position 24