ਮੋਹਾਲੀ, 24 ਫਰਵਰੀ (ਅ. ਬ.)-ਟਾਈ ਚੰਡੀਗੜ੍ਹ ਨੇ 24 ਫਰਵਰੀ 2026 ਨੂੰ ਐਮਿਟੀ ਯੂਨੀਵਰਸਿਟੀ, ਮੋਹਾਲੀ ਵਿਚ ਏ.ਆਈ. ਸੇਲਜ਼ ਇੰਜਣ ਨਾਲ ਲੀਡਜ਼ ਨੂੰ ਗਾਹਕਾਂ ਵਿਚ ਬਦਲੋ ਵਿਸ਼ੇ 'ਤੇ ਪ੍ਰੈਕਟੀਕਲ ਏ.ਆਈ. ਮਾਸਟਰ ਕਲਾਸ ਕਰਵਾਈ | ਇਸ ਸੈਸ਼ਨ ਨੂੰ ਸਪੇਸ ਓ ਟੈਕਨਾਲੋਜੀਜ਼ ਦੇ ਸੰਸਥਾਪਕ ਅਤੇ ਸੀ.ਈ.ਓ. ਰਾਕੇਸ਼ ਪਟੇਲ ਨੇ ਲੀਡ ਕੀਤਾ | ਇਸ ਮਾਸਟਰ ਕਲਾਸ ਵਿਚ ਕਰੀਬ 500 ਲੋਕਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਉਦਮੀ, ਉਦਯੋਗ ਜਗਤ ਦੇ ਨੇਤਾ ਅਤੇ ਐਮਿਟੀ ਯੂਨੀਵਰਸਿਟੀ ਦੇ ਵਿਦਿਆਰਥੀ ਸ਼ਾਮਲ ਸਨ | ਤਿੰਨ ਘੰਟਿਆਂ ਦੀ ਇਸ ਵਰਕਸ਼ਾਪ ਦਾ ਮਕਸਦ ਸੀ ਭਾਗੀਦਾਰਾਂ ਨੂੰ ਇਹ ਸਿਖਾਉਣਾ ਕਿ ਕਿਵੇਂ ਆਰਟੀਫ਼ੀਸ਼ਲ ਇੰਟੈਲੀਜੈਂਸ ਦੀ ਮਦਦ ਨਾਲ ਵਧ ਸਕਣ ਵਾਲੇ ਅਤੇ ਵਾਰ-ਵਾਰ ਵਰਤੇ ਜਾ ਸਕਣ ਵਾਲੇ ਸੇਲਜ਼ ਸਿਸਟਮ ਬਣਾਏ ਜਾਣ | ਭਾਗੀਦਾਰਾਂ ਨੇ ਸਿੱਖਿਆ ਕਿ ਫਾਲੋ-ਅਪ ਕਿਵੇਂ ਆਟੋਮੈਟ ਕੀਤਾ ਜਾਵੇ, ਡੀਲਜ਼ ਜਲਦੀ ਕਿਵੇਂ ਕਲੋਜ਼ ਕੀਤੀਆਂ ਜਾਣ ਤੇ ਘੱਟ ਮਿਹਨਤ ਨਾਲ ਵੱਧ ਕਨਵਰਜ਼ਨ ਕਿਵੇਂ ਪ੍ਰਾਪਤ ਕੀਤੇ ਜਾਣ | ਉਨ੍ਹਾਂ ਨੂੰ ਅਜੇਹੇ ਆਸਾਨ ਅਤੇ ਲਾਗੂ ਕਰਨ ਯੋਗ ਤਰੀਕੇ ਵੀ ਦੱਸੇ ਗਏ, ਜਿਨ੍ਹਾਂ ਨੂੰ ਉਹ ਤੁਰੰਤ ਆਪਣੇ ਕਾਰੋਬਾਰ ਵਿੱਚ ਵਰਤ ਸਕਦੇ ਹਨ | ਇਹ ਟ੍ਰਰੇਨਿੰਗ ਪ੍ਰੋਗਰਾਮ ਹਾਲ ਹੀ ਵਿੱਚ ਟਾਈ ਚੰਡੀਗੜ੍ਹ ਵੱਲੋਂ ਹਰਿਆਣਾ ਸਰਕਾਰ ਦੇ ਸਹਿਯੋਗ ਨਾਲ ਕਰਵਾਏ ਗਏ ਏਆਈ ਸਮਿੱਟ ਦਾ ਹਿੱਸਾ ਸੀ | ਇਹ ਕਦਮ ਦਰਸਾਉਂਦਾ ਹੈ ਕਿ ਸੰਗਠਨ ਉਦਮੀਆਂ ਨੂੰ ਭਵਿੱਖ ਲਈ ਤਿਆਰ ਕਰਨ ਵਾਸਤੇ ਨਵੀਆਂ ਹੁਨਰਾਂ ਅਤੇ ਤਕਨਾਲੋਜੀ ਦੀ ਪ੍ਰੈਕਟੀਕਲ ਜਾਣਕਾਰੀ ਦੇਣ ਲਈ ਵਚਨਬੱਧ ਹੈ | ਇਹ ਵਰਕਸ਼ਾਪ ਟਾਈਕਾਨ 2026 ਤੋਂ ਪਹਿਲਾਂ ਕਰਵਾਈ ਗਈ, ਜੋ 10-11 ਅਪ੍ਰੈਲ 2026 ਨੂੰ ਹਯਾਤ ਰੀਜੈਂਸੀ ਚੰਡੀਗੜ੍ਹ ਵਿਚ ਹੋਵੇਗੀ | ਇਸ ਕਾਨਫਰੰਸ ਵਿੱਚ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਸਮੇਤ ਵੱਖ-ਵੱਖ ਖੇਤਰਾਂ ਦੇ 60 ਤੋਂ ਵੱਧ ਵਕਤਾ ਆਪਣੇ ਵਿਚਾਰ ਸਾਂਝੇ ਕਰਨਗੇ | ਇਸ ਪਹਿਲ ਬਾਰੇ ਗੱਲ ਕਰਦੇ ਹੋਏ ਟਾਈ ਚੰਡੀਗੜ੍ਹ ਦੇ ਪ੍ਰਧਾਨ ਪੁਨੀਤ ਵਰਮਾ ਨੇ ਕਿਹਾ ਕਿ ਸਾਡਾ ਮਕਸਦ ਉਦਯਮੀਆਂ ਅਤੇ ਪ੍ਰੋਫੈਸ਼ਨਲਜ਼ ਨੂੰ ਐਹੋ ਜਿਹਾ ਗਿਆਨ ਦੇਣਾ ਹੈ ਜੋ ਸਿੱਧੇ ਤੌਰ 'ਤੇ ਕੰਮ ਆਵੇ ਅਤੇ ਨਤੀਜੇ ਦੇਵੇ | ਇਹ ਪ੍ਰੈਕਟੀਕਲ ਏਆਈ ਟ?ਰੇਨਿੰਗ ਇਸ ਤਰ੍ਹਾਂ ਤਿਆਰ ਕੀਤੀ ਗਈ ਹੈ ਕਿ ਭਾਗੀਦਾਰ ਆਟੋਮੇਸ਼ਨ ਅਤੇ ਏ.ਆਈ. ਟੂਲਜ਼ ਦੀ ਮਦਦ ਨਾਲ ਆਪਣੇ ਕਾਰੋਬਾਰ ਨੂੰ ਤੇਜ਼ ਅਤੇ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਵਧਾ ਸਕਣ |