25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 08-03-2026
ਚੰਡੀਗੜ੍ਹ, 7 ਮਾਰਚ (ਪ੍ਰੋ. ਅਵਤਾਰ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ੍ਹ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ | ਪ੍ਰੋਗਰਾਮ 'ਚ ਡਾ. ਹਰਸ਼ਨੀਤ ਕੌਰ (ਪੀ.ਟੀ.), ਐਮ. ਪੀ. ਟੀ. ਮਸਕਿਊਲੋਸਕੇਲੇਟਲ ਪੇਨ ਰਿਹੈਬਿਲਿਟੇਸ਼ਨ ਕਨਸਲਟੈਂਟ, ਕਲਾਉਡਨਾਈਨ ਹਸਪਤਾਲ, ਚੰਡੀਗੜ੍ਹ (ਸਾਬਕਾ ਕਨਸਲਟੈਂਟ ਡਾ. ਡੀ.ਵਾਈ. ਪਾਟਿਲ ਹਸਪਤਾਲ, ਮੁੰਬਈ) ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਨੇ ਦਰਦ ਦੇ ਮੂਲ ਕਾਰਨਾਂ ਨੂੰ ਸਮਝਣ ਅਤੇ ਸਿਰਫ਼ ਅਸਥਾਈ ਰਾਹਤ 'ਤੇ ਨਿਰਭਰ ਕਰਨ ਦੀ ਬਜਾਏ ਲੰਬੇ ਸਮੇਂ ਦੇ ਹੱਲ ਅਪਣਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਉਨ੍ਹਾਂ ਨੇ ਸਰੀਰਕ ਦਰਦ ਘਟਾਉਣ ਤੇ ਸਰੀਰ ਦੀ ਸਹੀ ਪੁਜ਼ੀਸ਼ਨ ਬਾਰੇ ਦੱਸਿਆ | ਪ੍ਰੋਗਰਾਮ 'ਚ ਲਗਪਗ 100 ਭਾਗੀਦਾਰਾਂ ਨੇ ਹਿੱਸਾ ਲਿਆ | ਪ੍ਰੋਗਰਾਮ ਵਿਚ ਵਾਤਾਵਰਨ ਵਿਗਿਆਨੀ ਪ੍ਰੀਤੀ ਸਿੰਗਲਾ, ਪੰਜਾਬ ਯੂਨੀਵਰਸਿਟੀ ਦੇ ਸਮਾਜ ਸ਼ਾਸਤਰ ਵਿਭਾਗ ਦੀ ਸਾਬਕਾ ਚੇਅਰਪਰਸਨ ਪ੍ਰੋ. ਰਾਣੀ ਮਹਿਤਾ, ਯੂਨੀਵਰਸਿਟੀ ਬਿਜ਼ਨਸ ਸਕੂਲ ਦੀ ਡਾਇਰੈਕਟਰ ਅਤੇ ਪਲੇਸਮੈਂਟ ਸੈੱਲ ਦੀ ਕਨਵੀਨਰ ਪ੍ਰੋ. ਮੀਨਾ ਸ਼ਰਮਾ, ਸਮਾਜ ਸੇਵਿਕਾ ਅਮਰਜੀਤ ਕੌਰ ਢਿੱਲੋਂ ਨੂੰ ਸਨਮਾਨਤ ਕੀਤਾ | ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਦੀ ਡਾ. ਸੋਨੀਆ ਕੰਵਰ, ਪਹਿਲੀ ਭਾਰਤੀ ਆਈ. ਬੀ. ਏ. 3-ਸਟਾਰ ਰੈਫਰੀ ਅਤੇ ਬਾਕਸਿੰਗ ਜੱਜ, ਸਕੁਐਡਰਨ ਲੀਡਰ ਅਨਾਮਿਕਾ ਵਸ਼ਿਸ਼ਟ, ਫਾਈਟਰ ਤੇ ਹੈਲੀਕਾਪਟਰ ਸਕੁਐਡਰਨ ਲਾਜਿਸਟਿਕਲ ਓਪਰੇਸ਼ਨ ਸੰਭਾਲਣ ਦੀ ਤਜਰਬੇਕਾਰ ਅਤੇ ਡਾ. ਬਿੰਦੂ ਦੁੱਗਲ, ਐਕਟਿੰਗ ਡਾਇਰੈਕਟਰ, ਸੀ. ਆਰ. ਆਰ. ਆਈ. ਡੀ. ਯੁਨੈਸਕੋ ਦੁਆਰਾ ਮਾਨਤਾ ਪ੍ਰਾਪਤ ਖੋਜਕਰਤਾ ਨੂੰ ਵੀ ਸਮਾਜ ਵਿਚ ਮਹੱਤਵਪੂਰਨ ਯੋਗਦਾਨ ਪਾਉਣ ਲਈ ਸਨਮਾਨਿਤ ਕੀਤਾ | ਪਿ੍ੰਸੀਪਲ ਡਾ. ਜਸਵਿੰਦਰ ਸਿੰਘ ਨੇ ਪ੍ਰਬੰਧਕੀ ਕਮੇਟੀਆਂ ਡਾ. ਸੁਗੰਦਾ ਕੋਹਲੀ ਕਾਂਗ (ਜੈਂਡਰ ਚੈਂਪੀਅਨ ਕਲੱਬ), ਡਾ. ਸੁਖਜਿੰਦਰ ਕੌਰ (ਗੁਰਮਤਿ ਵਿਚਾਰ ਸਭਾ), ਡਾ. ਸਰੋਜ ਬਾਲਾ (ਡੀਨ ਸਟੂਡੈਂਟਸ ਲੜਕੀਆਂ), ਡਾ. ਅਸੀਮ ਚੌਧਰੀ ਅਤੇ ਅਨੂ ਕੌਲ (ਐਨ. ਸੀ. ਸੀ. ਆਰਮੀ ਸਬ-ਯੂਨਿਟ), ਅਮਨਜੋਤ ਕੌਰ (ਐਨ. ਸੀ. ਸੀ. ਸਬ-ਯੂਨਿਟ ਲੜਕੀਆਂ), ਡਾ. ਅਨੁਪਮਾ ਵਸ਼ਿਸ਼ਟ (ਉੱਨਤ ਭਾਰਤ ਅਭਿਆਨ), ਡਾ. ਰਿੰਪਲਜੀਤ ਕੌਰ (ਪੀ. ਜੀ. ਸਮਾਜ ਸ਼ਾਸਤਰ ਵਿਭਾਗ), ਡਾ. ਗੁਰਪ੍ਰੀਤ ਢੱਟ (ਕਾਨੂੰਨੀ ਸਾਖਰਤਾ ਕਲੱਬ), ਸੁਚਰੀਤ ਸੰਧੂ (ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ), ਡਾ. ਹਰਮੀਤ ਕੌਰ (ਧਰਤ ਸੁਹਾਵੀਂ ਵਾਤਾਵਰਨ ਸੁਸਾਇਟੀ) ਅਤੇ ਡਾ. ਕੁਲਜੀਤ ਚੱਕਲ (ਆਈ. ਕਿਊ. ਏ. ਸੀ.) ਤੇ ਟੀਮ ਮੈਂਬਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਸ਼ੋ੍ਰਮਣੀ ਕਮੇਟੀ ਵਲੋਂ ਚਲਾਏ ਜਾ ਰਹੇ ਕਾਲਜਾਂ 'ਚ ਮੰਗਾਂ ਸੰਬੰਧੀ ਪੰਜਾਬ ਯੂਨੀਵਰਸਿਟੀ ਦੀ ਉਪ ਕੁਲਪਤੀ ਨੂੰ ਦਿੱਤਾ ਮੰਗ... ਅਗਲੀ ਖ਼ਬਰ ਟਰਾਈਸਿਟੀ ਆਈ. ਪੀ. ਐਸ. (ਰਿਟਾ.) ਫ੍ਰੈਟਰਨਿਟੀ ਗਰੁੱਪ ਚੰਡੀਗੜ੍ਹ ਵਲੋਂ ਜੇ. ਐਸ. ਬਾਵਾ ਨੂੰ 100ਵੇਂ ਜਨਮ ਦਿਨ 'ਤੇ ਕੀ...
Ad Position 24