11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਹਰਜਿੰਦਰ ਸਿੰਘ ਦਿਲਗੀਰ ਦੀ ਅਗਵਾਈ 'ਚ ਕਰਵਾਏ ਸਾਹਿਤਕ ਸਮਾਰੋਹ 'ਚ ਖ਼ੋਜੀ ਕਾਫ਼ਰ ਨੂੰ ਲਾਈਫ਼ ਟਾਈਮ ਅਚੀਵਮੈਂਟ ਐਵਾਰਡ <br/>

Ad Position 21
repet_subhas-goyals [Copy P29]
ਅਜੀਤ ਡੈਸਕ 29-03-2026
ਚੰਡੀਗੜ੍ਹ, 28 ਮਾਰਚ (ਅਜਾਇਬ ਸਿੰਘ ਔਜਲਾ)– ਗੁਰੂ ਨਾਨਕ ਰਿਸਰਚ ਇੰਸਟੀਚਿਊਟ ਬਰਮਿੰਘਮ (ਇੰਗਲੈਂਡ, ਯੂ.ਕੇ) ਵਲੋਂ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਇੰਟਰਨੈਸ਼ਨਲ ਸਾਹਿਤਕ ਅਕਾਦਮੀ ਦੇ ਸਹਿਯੋਗ ਨਾਲ ਇਕ ਸਾਹਿਤਕ ਸਮਾਰੋਹ ਕਰਵਾਇਆ ਗਿਆ | ਪ੍ਰਸਿੱਧ ਲੇਖਕ ਹਰਜਿੰਦਰ ਸਿੰਘ ਦਿਲਗੀਰ ਦੀ ਅਗਵਾਈ ਹੇਠ ਇਸ ਮੌਕੇ 'ਤੇ 'ਸੰਜੀਦਾ ਪੰਥਕ ਮਸਲੇ', 'ਕਥਾ ਜਪੁ ਜੀ ਸਾਹਿਬ', 'ਲੋਹਗੜ੍ਹ (ਸਿੱਖ ਰਾਜ ਦੀ ਪਹਿਲੀ ਰਾਜਧਾਨੀ) ਅਤੇ 'ਸੁਖਮਨੀ ਸਾਹਿਬ ਦੀ ਕਥਾ' ਪੁਸਤਕਾਂ ਨੂੰ ਲੋਕ ਅਰਪਣ ਕੀਤਾ ਗਿਆ | ਇਸ ਮੌਕੇ ਹਰਜਿੰਦਰ ਦਿਲਗੀਰ ਨੇ ਕਿਹਾ ਕਿ ਉਨ੍ਹਾਂ ਦੀ ਮੂਲ ਪੁਸਤਕ ''ਲੋਹਗੜ੍ਹ (ਸਿੱਖ ਰਾਜ ਦੀ ਪਹਿਲੀ ਰਾਜਧਾਨੀ) ਨੂੰ ਬਲਦੇਵ ਸਿੰਘ ਖਾਰਾ ਨਾਰਵੇ ਵਲੋਂ ਪੰਜਾਬੀ 'ਚ ਰੂਪ ਅੰਤਰ ਕੀਤਾ ਗਿਆ | ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪ੍ਰੋ. ਬਲਜਿੰਦਰ ਸਿੰਘ ਨਾਰਵੇ ਦੀ ਪੁਸਤਕ 'ਸੁਖਮਨੀ ਸਾਹਿਬ ਦੀ ਕਥਾ' ਅਤੇ 'ਕਥਾ ਜਪੁ ਜੀ ਸਾਹਿਬ' ਵੀ ਲੋਕ ਅਰਪਣ ਕੀਤੀਆਂ ਪੁਸਤਕਾਂ 'ਚ ਸ਼ਾਮਿਲ ਹਨ | ਉਨ੍ਹਾਂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਬਲਜਿੰਦਰ ਸਿੰਘ ਨਾਰਵੇ ਵਲੋਂ ਸੰਪਾਦਿਤ ਕੀਤੀ ਉਨ੍ਹਾਂ ਦੀ ਤੇ ਇਕਬਾਲ ਸਿੰਘ ਢਿੱਲੋਂ ਦੇ ਲੇਖਾਂ 'ਤੇ ਆਧਾਰਿਤ ''ਸੰਜੀਦਾ ਪੰਥਕ ਮਸਲੇ' ਵੀ ਪਾਠਕਾਂ ਦੀ ਕਚਹਿਰੀ 'ਚ ਭੇਜੀ ਗਈ ਹੈ | ਡਾ. ਹਰਜਿੰਦਰ ਸਿੰਘ ਦਿਲਗੀਰ ਡਾਇਰੈਕਟਰ ਗੁਰੂ ਨਾਨਕ ਰਿਸਰਚ ਇੰਸਟੀਚਿਊਟ ਬਰਮਿੰਘਮ (ਇੰਗਲੈਂਡ, ਯੂ.ਕੇ) ਵਲੋਂ ਵਿਦਵਾਨਾਂ, ਲੇਖਕਾਂ ਵਲੋਂ ਮਿਲੇ ਸਾਰਥਿਕ ਹੁੰਗਾਰੇ ਲਈ ਵਿਸ਼ੇਸ਼ ਧੰਨਵਾਦ ਕੀਤਾ | ਇਸ ਮੌਕੇ ਭੁਪਿੰਦਰ ਸਿੰਘ ਖ਼ੋਜੀ ਕਾਫ਼ਰ ਨੂੰ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਪ੍ਰਧਾਨਗੀ ਮੰਡਲ 'ਚ ਦਿਲਗੀਰ ਤੋਂ ਇਲਾਵਾ ਡਾ. ਯੋਗਰਾਜ, ਡਾ. ਰਾਜ ਕੁਮਾਰ ਹੰਸ, ਡਾ. ਬਲਜਿੰਦਰ ਸਿੰਘ ਨਾਰਵੇ, ਡਾ. ਰੌਣਕੀ ਰਾਮ ਆਦਿ ਸ਼ਾਮਿਲ ਹੋਏ | ਇਸੇ ਦੌਰਾਨ ਡਾ. ਯੋਗਰਾਜ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਐਮ.ਫਿਲ 'ਚ ਗੁਰੂ ਗ੍ਰੰਥ ਸਾਹਿਬ ਪੜ੍ਹਾਉਂਦੇ ਉਨ੍ਹਾਂ 'ਚ ਕਾਫ਼ੀ ਵਿਦਿਆਰਥੀਆਂ ਨੇ ਐਮ.ਫਿਲ ਕੀਤੀ | ਇਸੇ ਤਰ੍ਹਾਂ ਡਾ. ਦਲਜੀਤ ਸਿੰਘ, ਡਾ. ਰਾਜ ਕੁਮਾਰ, ਡਾ.ਰੌਣਕੀ, ਮਨਦੀਪ ਸਿੰਘ , ਡਾ. ਖੁਸ਼ਪਾਲ ਸਿੰਘ, ਪ੍ਰੋ. ਜਸਪਾਲ ਸਿੰਘ, ਤੇਜਿੰਦਰ ਜੋਸ਼ੀ, ਡਾ. ਵਿਨਾ (ਅਹਿਮਦਾਬਾਦ), ਦਵਿੰਦਰ ਜਲੰਧਰ, ਡਾ. ਪਾਲ ਕੌਰ, ਕਨਵਲਜੀਤ ਸਿੰਘ, ਗੁਰਧਿਆਨ ਸਿੰਘ ਸਿੱਧੂ ਅਤੇ ਅੰਗਰੇਜ਼ ਸਿੰਘ ਆਦਿ ਵਲੋਂ ਵੀ ਸ਼ਮੂਲੀਅਤ ਕੀਤੀ ਗਈ | ਇਸ ਸਮਾਰੋਹ ਦੀ ਸਮੁੱਚੀ ਕਾਰਵਾਈ ਨੂੰ ਥੀਏਟਰ ਦੀ ਅਦਾਕਾਰਾ ਪੰਮੀ ਸਿੱਧੂ ਵਲੋਂ ਬਾਖ਼ੂਬੀ ਨਿਭਾਇਆ ਗਿਆ |

Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ ਦੇ ਵਾ. ਨੰ. 4 ਵਿਖੇ ਨੀਵੀਂਆਂ ਲਟਕਦੀਆਂ ਤਾਰਾਂ ਕਾਰਨ ਵਾਪਰ ਸਕਦੈ ਹਾਦਸਾ ਗਲੀਆਂ 'ਚ ਲੱਗੇ ਮੀਟਰਾਂ ਵਾਲੇ ਬ... ਅਗਲੀ ਖ਼ਬਰ ਵਿਧਾਇਕ ਰੰਧਾਵਾ ਵਲੋਂ ਲਾਲੜੂ ਮੰਡੀ ਵਿਖੇ 'ਆਮ ਆਦਮੀ ਕਲੀਨਿਕ' ਦਾ ਉਦਘਾਟਨ <br/>
Ad Position 24