22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਸ਼ਹੀਦਾਂ ਦੀ ਧਰਤੀ ਸੰਗਰੂਰ ਨੂੰ 'ਸਿਉਂਕ' ਕਹਿਣਾ ਬਾਜਵਾ ਦੀ ਘਟੀਆ ਮਾਨਸਿਕਤਾ ਦੀ ਉਪਜ- ਧਾਲੀਵਾਲ <br/>

Ad Position 21
No active advertisement
ਅਜੀਤ ਡੈਸਕ 09-04-2026
ਚੰਡੀਗੜ੍ਹ, 8 ਅਪ੍ਰੈਲ (ਅਜੀਤ ਬਿਊਰੋ)- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਲੋਂ ਸੰਗਰੂਰ ਦੀ ਧਰਤੀ ਨੂੰ 'ਸਿਉਂਕ' ਪੈਦਾ ਕਰਨ ਵਾਲੀ ਧਰਤੀ ਦੱਸਣ ਵਾਲੇ ਬਿਆਨ 'ਤੇ ਤਿੱਖਾ ਹਮਲਾ ਕੀਤਾ ਹੈ | ਧਾਲੀਵਾਲ ਨੇ ਇਸ ਨੂੰ ਬਾਜਵਾ ਦੀ ਘਟੀਆ ਮਾਨਸਿਕਤਾ ਅਤੇ ਪੰਜਾਬ ਦੇ ਸ਼ਾਨਾਮੱਤੇ ਇਤਿਹਾਸ ਪ੍ਰਤੀ ਉਨ੍ਹਾਂ ਦੀ ਅਗਿਆਨਤਾ ਦਾ ਪ੍ਰਤੀਕ ਕਰਾਰ ਦਿੱਤਾ | ਅੱਜ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਬੋਲਣ ਤੋਂ ਪਹਿਲਾਂ ਸੰਗਰੂਰ ਦਾ ਇਤਿਹਾਸ ਪੜ੍ਹ ਲੈਣਾ ਚਾਹੀਦਾ ਸੀ | ਜਿਸ ਧਰਤੀ ਨੇ ਸ਼ਹੀਦ-ਏ-ਆਜ਼ਮ ਊਧਮ ਸਿੰਘ, ਸੇਵਾ ਸਿੰਘ ਠੀਕਰੀਵਾਲਾ ਵਰਗੇ ਮਹਾਨ ਦੇਸ਼ ਭਗਤ, ਨਾਮਧਾਰੀ ਕੂਕਾ ਲਹਿਰ ਅਤੇ ਰਿਆਸਤੀ ਅੰਦੋਲਨਾਂ ਨੂੰ ਜਨਮ ਦਿੱਤਾ, ਉਸ ਨੂੰ 'ਸਿਉਂਕ' ਕਹਿਣਾ ਬੇਹੱਦ ਸ਼ਰਮਨਾਕ ਹੈ | ਬਾਜਵਾ ਨੂੰ ਪੰਜਾਬ ਦੇ ਲੋਕਾਂ ਅਤੇ ਸੰਗਰੂਰ ਦੇ ਨਿਵਾਸੀਆਂ ਤੋਂ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ |

Ad Position 22
No active advertisement
ਪਿਛਲੀ ਖ਼ਬਰ ਐਮ.ਸੀ.ਐਮ. ਕਾਲਜ 'ਚ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ <br/> ਅਗਲੀ ਖ਼ਬਰ ਜੀਤੀ ਪਡਿਆਲਾ ਦੀ ਅਗਵਾਈ 'ਚ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ <br/>
Ad Position 24