09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਦੇ ਵਿਹੜੇ 'ਚ ਲੱਗੀਆਂ ਸੰਗੀਤਕ ਰੌਣਕਾਂ <br/>

Ad Position 21
repet_subhas-goyals [Copy P29]
ਅਜੀਤ ਡੈਸਕ 12-04-2026
ਚੰਡੀਗੜ੍ਹ, 11 ਅਪ੍ਰੈਲ (ਅਜਾਇਬ ਸਿੰਘ ਔਜਲਾ) - ਵਿਸਾਖੀ ਮੇਲੇ ਦਾ ਨਾਮ ਹੇਠ ਇਕ ਸੱਭਿਆਚਾਰਕ ਪ੍ਰੋਗਰਾਮ ਚੰਡੀਗੜ੍ਹ ਸੰਗੀਤ ਅਕੈਡਮੀ ਦੇ ਵਿਹੜੇ 'ਚ ਕਰਵਾਇਆ ਗਿਆ | ਸੈਕਟਰ 38 ਵਿਖੇ ਸੰਗੀਤ ਨਾਟਕ ਅਕੈਡਮੀ, ਚੰਡੀਗੜ ੍ਹ ਦੇ ਸਹਿਯੋਗ ਨਾਲ ਟਰੂ ਹੋਪ ਵੈੱਲਫੇਅਰ ਸੋਸਾਇਟੀ ਵਲੋਂ ਵੀਡੀਓ ਨਿਰਦੇਸ਼ਕ ਅਤੇ ਗਾਇਕ 'ਬੌਬੀ ਬਾਜਵਾ', ਸੰਗੀਤਕਾਰ ਵਿਸ਼ਾਲ ਖੰਨਾ ਅਤੇ ਦਲੀਪ ਸ਼ਾਹ ਦੀ ਦੇਖ ਰੇਖ ਹੇਠ ਇਸ ਪ੍ਰੋਗਰਾਮ ਵਿਚ ਪ੍ਰਸਿੱਧ ਗਾਇਕ ਗੁਰਬਖ਼ਸ਼ ਸ਼ੌਂਕੀ, ਬੌਬੀ ਬਾਜਵਾ, ਸੁੱਖੀ ਬਰਾੜ ( ਚੇਅਰਪਰਸਨ, ਸੰਗੀਤ ਨਾਟਕ ਅਕੈਡਮੀ, ਚੰਡੀਗੜ੍ਹ), ਗਾਇਕਾ ਹਰਪ੍ਰੀਤ ਵਾਲੀਆ, ਪੰਜਾਬੀ ਫੋਕ ਗਾਇਕੀ 'ਚ ਕਈ ਐਵਾਰਡ ਹਾਸਲ ਲੋਕ ਗਾਇਕਾ ਵਿੱਭ ਸਿੱਧੂ, ਫੋਕ ਗਾਇਕਾ ਬਲਜੀਤ ਕੌਰ ਮੋਹਾਲੀ, ਦੋਗਾਣਾ ਜੋੜੀ ਬਿੰਦੀ ਕਲਾਲ ਮਾਜਰਾ ਤੇ ਸਿਮਰਨ ਜੋਤੀ ਤੋਂ ਇਲਾਵਾ ਗਾਇਕ ਸੱਤ ਕਲੇਰ, ਗਾਇਕਾ ਅਸੀਸ ਕੌਰ, ਗਾਇਕਾ ਦੀਆ ਸਿੰਘ, ਖ਼ਾਨ ਰਾਜੀਨਾ ਨੇ ਆਪੋ ਆਪਣੀ ਗਾਇਕੀ ਦਾ ਪ੍ਰਦਰਸ਼ਨ ਕਰਕੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ | ਮੇਲੇ ਦਾ ਮੰਚ ਸੰਚਾਲਨ ਪੰਜਾਬ ਦੇ ਪ੍ਰਸਿੱਧ ਗੀਤਕਾਰ ਤੇ ਪੇਸ਼ਕਾਰ ਭੱਟੀ ਭੜੀ ਵਾਲਾ ਨੇ ਬਾਖ਼ੂਬੀ ਕੀਤਾ | ਗੀਤਕਾਰ ਤੇ ਪ੍ਰੋਡਿਊਸਰ ਗੁਰਤੇਜ ਸੰਧੂ ਦਾ ਲਿਖਿਆ ਤੇ ਪ੍ਰਸਿੱਧ ਗਾਇਕ ਨਛੱਤਰ ਗਿੱਲ ਦਾ ਗਾਇਆ ਗੀਤ ਅਤੇ ਗਾਇਕਾ ਵਿੱਭ ਸਿੱਧੂ ਦਾ ਉਘੇ ਗੀਤਕਾਰ ਤੇ ਲੇਖ਼ਕ ਹਰਪ੍ਰੀਤ ਸਿੰਘ ਸੇਖੋਂ ਦਾ ਲਿਖਿਆ ਗੀਤ ''ਭਾਬੀ' ਨੂੰ ਮੰਚ ਦੀ ਸਕਰੀਨ ਤੋਂ ਦਿਖਾ ਕੇ ਦਰਸ਼ਕਾਂ ਦਾ ਚੰਗਾ ਹੁੰਗਾਰਾ ਲਿਆ | ਇਸ ਮੇਲੇ ਵਿਚ ਉੱਘੀਆਂ ਸ਼ਖ਼ਸੀਅਤਾਂ ਭੁਪਿੰਦਰ ਸਿੰਘ (ਆਈ.ਏ.ਐਸ), ਤਲਜਿੰਦਰ ਨਾਗਰਾ (ਹੈਪੀ ਨਾਗਰਾ), ਹਰਪ੍ਰੀਤ ਸਿੰਘ ਸੇਖੋ, ਨਿਰਮਾਤਾ ਬਲਜਿੰਦਰ ਸਿੰਘ ਅਤੇ ਅਰਸ਼ ਨਾਗਰਾ, ਬਾਬਾ ਸਰਬਜੀਤ ਸਿੰਘ, ਸਤਿੰਦਰ ਕੌਰ, ਗੁਨੀਤ ਕੌਰ , ਨਿਰਦੇਸ਼ਕ ਜਸਵਿੰਦਰ ਸਿੰਘ ਜੱਸੀ ਤੋਂ ਇਲਾਵਾ ਅਵਤਾਰ ਸਿੰਘ ਰੰਗੜਾ (ਪ੍ਰਧਾਨ ਸ਼ਿਵਾਲਿਕ ਕਲਾ ਮੰਚ) ਉਘੇ ਗੀਤਕਾਰ ਬਲਜੀਤ ਫਿੱਡਿਆਂ ਵਾਲਾ, ਹਰਜਿੰਦਰ ਸਿੰਘ ਸਾਈਾ ਸਕੇਤੜੀ ਦੇ ਨਾਲ-ਨਾਲ ਫ਼ਿਲਮੀ ਸ਼ਖ਼ਸੀਅਤਾਂ ਰਾਜਿੰਦਰ ਰੋਜ਼ੀ, ਰਵਿੰਦਰ ਮੰਡ ਤੋਂ ਇਲਾਵਾ ਸ਼ਖ਼ਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ | ਇਸ ਮੇਲੇ ਦੌਰਾਨ ਕੁਲਵੰਤ ਗਿੱਲ, ਤਜਿੰਦਰ ਕੌਰ ਅਤੇ ਭੱਟੀ ਭੜੀਵਾਲਾ ਦੀ ਭੂਮਿਕਾ ਵੀ ਅਹਿਮ ਰਹੀ |

Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ ਦੇ ਪਿੰਡ ਸੁੰਡਰਾਂ ਵਿਖੇ ਕਣਕ ਦੇ ਖੇਤਾਂ 'ਚ ਲੱਗੀ ਭਿਆਨਕ ਅੱਗ 1 ਏਕੜ ਕਣਕ ਤੇ 5 ਏਕੜ ਨਾੜ ਸੜ ਕੇ ਸੁਆਹ <b... ਅਗਲੀ ਖ਼ਬਰ ਕੈਂਬਰਿਜ ਮਾਡਰਨ ਸੀਨੀ. ਸੈਕੰਡਰੀ ਸਕੂਲ ਚੋਮੋਂ ਮਲੌਦ ਦੀ 8ਵੀਂ ਜਮਾਤ ਦੀ ਵਿਦਿਆਰਥਣ ਜੈਸਮੀਨ ਕੌਰ ਬੁਰਕੜਾ ਮੈਰਿਟ ਸੂਚੀ ਵ...
Ad Position 24