ਚੰਡੀਗੜ੍ਹ, 11 ਅਪ੍ਰੈਲ (ਅਜਾਇਬ ਸਿੰਘ ਔਜਲਾ) - ਅੱਜ ਇੱਥੇ ਖ਼ਾਲਸਾ ਸਾਜਨਾ ਦਿਵਸ ਦੇ ਸਬੰਧ ਵਿਚ ਨਗਰ ਕੀਰਤਨ ਸਜਾਇਆ ਗਿਆ | ਜਿਸ ਵਿਚ ਟ੍ਰਾਈਸਿਟੀ ਦੀਆਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਭਰਵੀਂਆਂ ਹਾਜ਼ਰੀਆਂ ਲਵਾਈਆਂ | ਇਹ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਚੰਡੀਗੜ੍ਹ ਦੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਾਧ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਸਿੰਘ ਸਭਾ ਸੈਕਟਰ-29 ਤੋਂ ਆਰੰਭ ਹੋਇਆ, ਉਪਰੰਤ ਸੈਕਟਰ-29, ਆਈ.ਟੀ.ਆਈ ਸੈਕਟਰ-28, ਮਾਰਕੀਟ ਸੈਕਟਰ-28, ਨਾਨਕਸਰ ਗੁਰਦੁਆਰਾ ਸੈਕਟਰ-28 ਤੋਂ ਹੁੰਦਿਆਂ, ਸੈਕਟਰ-27 ਰਾਮਗੜ੍ਹੀਆਂ ਭਵਨ, ਸੈਕਟਰ-19 ਮਾਰਕੀਟ ਅਤੇ ਗੁਰਦੁਆਰਾ ਸੈਕਟਰ-19, ਸੈਕਟਰ-20, 30 ਦੀ ਰੋਡ ਤੋਂ ਹੁੰਦਿਆਂ ਹੋਇਆ ਸੈਕਟਰ-20 ਦੀ ਮਾਰਕੀਟ ਸੈਕਟਰ-21,22 ਮਾਰਕੀਟ, ਗੁਰਦੁਆਰਾ ਸੈਕਟਰ-22, ਬਜਵਾੜਾ ਮਾਰਕੀਟ, ਸੈਕਟਰ- 21,22,34,35 ਚੌਂਕ ਤੋਂ ਹੰੁਦਿਆਂ ਹੋਇਆ ਗੁਰਦੁਆਰਾ ਤੇਗ਼ ਬਹਾਦਰ ਸਾਹਿਬ 34 ਚੰਡੀਗੜ੍ਹ ਵਿਖੇ ਇਸ ਦੀ ਸਮਾਪਤੀ ਹੋਈ | ਇਹ ਨਗਰ ਕੀਰਤਨ ਪੰਜ ਪਿਆਰਿਆ ਦੀ ਰਹਿਨੁਮਾਈ ਹੇਠ ਸੰਪੂਰਨ ਹੋਇਆ | ਇਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੁੰਦਰ ਢੰਗ ਨਾਲ ਤਿਆਰ ਕੀਤੀ ਗਈ ਪਾਲਕੀ 'ਚ ਸੁਸ਼ੋਭਿਤ ਸਨ | ਇਸ ਮੌਕੇ 'ਤੇ ਛੋਟੇ ਬੱਚਿਆਂ, ਨੌਜਵਾਨਾਂ, ਔਰਤਾਂ ਦੇ ਨਾਲ ਬਜ਼ੁਰਗਾਂ ਵਲੋਂ ਉਤਸ਼ਾਹ ਤੇ ਸ਼ਰਧਾ ਨਾਲ ਇਸ ਨਗਰ ਕੀਰਤਨ ਵਿਚ ਹਿੱਸਾ ਲਿਆ ਗਿਆ | ਵੱਖ-ਵੱਖ ਸੈਕਟਰਾਂ ਦੀਆਂ ਸੰਗਤਾਂ ਨੇ ਵੀ ਆਪਣੀ ਅਥਾਹ ਸ਼ਰਧਾ ਦਿਖਾਉਂਦੇ ਹੋਏ ਸੰਗਤਾਂ ਲਈ ਖੁੱਲ੍ਹੇ ਲੰਗਰ ਵੀ ਵਰਤਾਏ ਗਏ |
ਚੰਡੀਗੜ੍ਹ 'ਚ ਖ਼ਾਲਸਾ ਸਿਰਜਣਾ ਦਿਵਸ ਸੰਬੰਧੀ ਸਜਾਏ ਨਗਰ ਕੀਰਤਨ
ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਦੀ ਅਗਵਾਈ ਕਰਦੇ ਹੋਏ ਪੰਜ ਪਿਆਰੇ | ਤਸਵੀਰ : ਕਮਲਜੀਤ ਸਿੰਘ <br/>
12-04-2026