13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਨਾਬਾਲਗ ਲੜਕੀ ਲਾਪਤਾ, ਮਾਮਲਾ ਦਰਜ

Ad Position 21
repet_subhas-goyals [Copy P29]
ਅਜੀਤ ਡੈਸਕ 12-04-2026
ਜ਼ੀਰਕਪੁਰ, 11 ਅਪ੍ਰੈਲ (ਮਨਿੰਦਰ ਸਿੰਘ)-ਲੋਹਗੜ੍ਹ ਇਲਾਕੇ 'ਚੋਂ ਇਕ 14 ਸਾਲਾ ਵਿਦਿਆਰਥਣ ਸ਼ੱਕੀ ਹਾਲਾਤ 'ਚ ਲਾਪਤਾ ਹੋ ਗਈ | ਇਸ ਦੇ ਚਲਦਿਆਂ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਬੀ. ਐੱਨ. ਐੱਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਜ਼ਿਲ੍ਹਾ ਹਰਦੋਈ ਉੱਤਰ ਪ੍ਰਦੇਸ਼ (ਹਾਲ ਵਾਸੀ ਸਿਗਮਾ ਸਿਟੀ ਲੋਹਗੜ੍ਹ ਜ਼ੀਰਕਪੁਰ) ਦੇ ਰਹਿਣ ਵਾਲੇ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਹ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹੈ | ਉਸ ਦੇ ਤਿੰਨ ਬੱਚੇ ਹਨ, ਜਿਨ੍ਹਾਂ 'ਚ ਦੋ ਜੁੜਵਾਂ ਧੀਆਂ ਤੇ ਇਕ ਪੁੱਤਰ ਸ਼ਾਮਿਲ ਹੈ | ਉਸ ਨੇ ਦੱਸਿਆ ਕਿ ਬੀਤੀ 6 ਅਪ੍ਰੈਲ ਨੂੰ ਦੁਪਹਿਰ ਦੇ ਕਰੀਬ 2 ਵਜੇ ਉਸ ਦੀ 14 ਸਾਲਾ ਧੀ, ਜੋ ਕਿ ਪੰਜਵੀਂ ਜਮਾਤ ਦੀ ਵਿਦਿਆਰਥਣ ਹੈ, ਆਪਣੇ ਘਰ ਦੇ ਨੇੜੇ ਸਿਥਤ ਇਕ ਦੁਕਾਨ 'ਤੇ ਕਰਿਆਨੇ ਦਾ ਸਾਮਾਨ ਖ਼ਰੀਦਣ ਲਈ ਗਈ ਸੀ, ਪਰ ਮੁੜ ਵਾਪਸ ਨਹੀਂ ਆਈ | ਪਰਿਵਾਰ ਨੇ ਆਪਣੇ ਪੱਧਰ 'ਤੇ ਲੜਕੀ ਦੀ ਕਾਫ਼ੀ ਭਾਲ ਕੀਤੀ, ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ | ਬਾਅਦ 'ਚ ਚੈੱਕ ਕਰਨ 'ਤੇ ਲੜਕੀ ਦੇ ਸਕੂਲ ਬੈਗ 'ਚੋਂ ਇਕ ਪਰਚੀ ਮਿਲੀ, ਜਿਸ 'ਤੇ ਮੋਬਾਈਲ ਨੰਬਰ ਲਿਖਿਆ ਹੋਇਆ ਸੀ | ਪਰਿਵਾਰ ਨੂੰ ਸ਼ੱਕ ਹੈ ਕਿ ਕੋਈ ਅਣਪਛਾਤਾ ਵਿਅਕਤੀ ਉਨ੍ਹਾਂ ਦੀ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਹੈ | ਸ਼ਿਕਾਇਤ ਦੇ ਆਧਾਰ 'ਤੇ ਜ਼ੀਰਕਪੁਰ ਪੁਲਿਸ ਨੇ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਲੜਕੀ ਨੂੰ ਬਰਾਮਦ ਕਰ ਲਿਆ ਜਾਵੇਗਾ |
ਭਾਜਪਾ ਨਵਾਂਗਰਾਓਾ ਦੀ ਟੀਮ ਮਿਊਾਸੀਪਲ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ : ਰਾਣਾ ਗਿੱਲ
ਮਾਜਰੀ, 8 ਅਪ੍ਰੈਲ (ਕੁਲਵੰਤ ਸਿੰਘ ਧੀਮਾਨ)-ਭਾਜਪਾ ਦੀ ਨਵਾਂਗਰਾਓਾ ਟੀਮ ਦੀ ਅਹਿਮ ਮੀਟਿੰਗ ਸੀਨੀਅਰ ਆਗੂ ਰਾਣਾ ਰਣਜੀਤ ਸਿੰਘ ਗਿੱਲ ਦੇ ਗ੍ਰਹਿ ਵਿਖੇ ਹੋਈ | ਇਸ ਮੌਕੇ ਆਗਾਮੀ ਮਿਊਾਸੀਪਲ ਚੋਣਾਂ ਸੰਬੰਧੀ ਵਿਸਥਾਰ ਸਹਿਤ ਚਰਚਾ ਕੀਤੀ ਗਈ | ਇਸ ਮੌਕੇ ਰਾਣਾ ਗਿੱਲ ਨੇ ਕਿਹਾ ਕਿ ਭਾਜਪਾ ਮਿਊਾਸੀਪਲ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਜ਼ਮੀਨੀ ਪੱਧਰ 'ਤੇ ਤਿਆਰੀਆਂ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਭਾਜਪਾ ਦੇ ਆਗੂ ਇਕਜੁੱਟ ਹੋ ਕੇ ਚੋਣਾਂ 'ਚ ਵਧੀਆ ਪ੍ਰਦਰਸ਼ਨ ਕਰਨ ਲਈ ਕਮਰਕੱਸੇ ਕਰ ਚੁੱਕੇ ਹਨ | ਮੀਟਿੰਗ 'ਚ ਕਈ ਮੌਜੂਦਾ ਅਤੇ ਸਾਬਕਾ ਕੌਂਸਲਰਾਂ ਨੇ ਵੀ ਹਾਜ਼ਰੀ ਭਰਦਿਆਂ ਚੋਣ ਰਣਨੀਤੀ ਨੂੰ ਲੈ ਕੇ ਆਪਣੇ ਵਿਚਾਰ ਰੱਖੇ | ਇਸ ਮੌਕੇ ਜ਼ਮੀਨੀ ਪੱਧਰ 'ਤੇ ਚੱਲ ਰਹੀਆਂ ਤਿਆਰੀਆਂ ਅਤੇ ਆਉਣ ਵਾਲੇ ਸਮੇਂ 'ਚ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਵੀ ਵਿਚਾਰ-ਚਰਚਾ ਕੀਤੀ ਗਈ | ਮੀਟਿੰਗ 'ਚ ਭਾਜਪਾ ਦੇ ਮੰਡਲ ਪ੍ਰਧਾਨ ਭੁਪਿੰਦਰ ਸਿੰਘ ਭੂਪੀ, ਸੁਰਿੰਦਰ ਸਿੰਘ ਬੱਬਲ, ਗੁਰਬਚਨ ਸਿੰਘ, ਰਵਨੀਤ ਬੈਂਸ, ਬਬਲੂ ਕੋਰੀ ਕੌਂਸਲਰ, ਸ਼ਾਮ ਲਾਲ ਗੁੱਜਰ, ਜੋਗਿੰਦਰ ਪਾਲ ਗੁੱਜਰ, ਪ੍ਰਮੋਦ ਕੁਮਾਰ ਕੌਂਸਲਰ, ਇਕਬਾਲ ਸਿੰਘ ਸੈਣੀ, ਕਿ੍ਸ਼ਨ ਕੁਮਾਰ ਭੁੱਟਾ, ਮਹੀਪਾਲ, ਅਤੱੁਲ ਅਰੋੜਾ, ਕੁਲਜੀਤ ਬੈਂਸ, ਦਿਵੇਸ਼ ਕੌਸ਼ਿਕ, ਸੰਦੀਪ ਕੁਮਾਰ ਜੋਨੀ, ਸੁਰੇਸ਼ ਯਾਦਵ, ਮੁਕੇਸ਼ ਚੁਨਾਲੀਆ, ਸੰਜੇ ਗੁਪਤਾ ਅਤੇ ਸੁਭਾਸ਼ ਸ਼ਰਮਾ ਸਮੇਤ ਹੋਰ ਭਾਪਾ ਆਗੂ ਤੇ ਵਰਕਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਝਗੜਾ ਸੁਲਝਾਉਣ ਗਏ ਵਿਅਕਤੀ 'ਤੇ ਚਾਕੂ ਨਾਲ ਜਾਨਲੇਵਾ ਹਮਲਾ ਅਗਲੀ ਖ਼ਬਰ 'ਗੈਂਗਸਟਰਾਂ 'ਤੇ ਵਾਰ' ਦਾ 81ਵਾਂ ਦਿਨ: ਪੁਲਿਸ ਵਲੋਂ 516 ਥਾਵਾਂ 'ਤੇ ਛਾਪੇਮਾਰੀ, 239 ਗਿ੍ਫ਼ਤਾਰ
Ad Position 24