ਚੰਡੀਗੜ੍ਹ, 11 ਅਪ੍ਰੈਲ (ਮਾਰਕੰਡਾ)- ਦੇਵ ਸਮਾਜ ਲੜਕੀਆਂ ਦੇ ਕਾਲਜ ਨੇ ਆਪਣਾ 34ਵਾਂ ਸਾਲਾਨਾ ਡਿਗਰੀ ਵੰਡ ਸਮਾਰੋਹ ਕਰਵਾਇਆ | ਜਿਸ ਵਿਚ 550 ਵਿਦਿਆਰਥਣਾਂ ਨੂੰ ਡਿਗਰੀਆਂ ਦਿੱਤੀਆਂ ਗਈਆਂ | ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਚੰਡੀਗੜ੍ਹ ਦੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਪੁੱਜੇ | ਜਿਨ੍ਹਾਂ ਨਾਲ ਵਿਸ਼ੇਸ਼ ਮਹਿਮਾਨ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਸ਼ਾਮਿਲ ਹੋਏ | ਪ੍ਰੋਫੈਸਰ (ਡਾ.) ਅਗਨੀਜ਼ ਢਿੱਲੋਂ ਸਕੱਤਰ ਦੇਵ ਸਮਾਜ, ਮਾਨਵਿੰਦਰ ਸਿੰਘ ਮਾਂਗਟ ਅਤੇ ਪਿ੍ੰਸੀਪਲ ਪ੍ਰੋ. (ਡਾ.) ਨੀਰੂ ਮਲਿਕ ਨੇ ਸਾਰਿਆਂ ਨੂੰ ਜੀ ਆਇਆਂ ਕਿਹਾ | ਪਿ੍ੰਸੀਪਲ ਨੇ ਸਾਲਾਨਾ ਰਿਪੋਰਟ ਪੇਸ਼ ਕੀਤੀ | ਆਪਣੇ ਸੰਬੋਧਨ ਵਿਚ ਮਨੀਸ਼ ਤਿਵਾੜੀ ਨੇ ਪ੍ਰਬੰਧਨ ਅਤੇ ਫੈਕਲਟੀ ਦੀਆਂ ਨੌਜਵਾਨ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਲਈ ਕੀਤੀਆਂ ਲਗਾਤਾਰ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ | ਸਮਾਰੋਹ ਵਿਚ ਕੁੱਲ 550 ਡਿਗਰੀਆਂ ਅੰਡਰਗ੍ਰੈਜੂਏਟ ਅਤੇ ਪੋਸਟਗ੍ਰੈਜੂਏਟ ਬੈਚਾਂ ਨੂੰ ਪ੍ਰਦਾਨ ਕੀਤੀਆਂ ਗਈਆਂ |