11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਪੀ.ਯੂ. ਦੇ ਵਿਦਿਆਰਥੀਆਂ ਨੇ ਸਟੂਡੈਂਟ ਸੈਂਟਰ 'ਚ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਸੰਬੰਧੀ ਸੂਚੀ ਲਗਾਉਣ ਦੀ ਕੀਤੀ ਮੰਗ

Ad Position 21
No active advertisement
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡੀਨ ਸਟੂਡੈਂਟ ਵੈੱਲਫੇਅਰ ਨੂੰ ਮੰਗ ਪੱਤਰ ਦਿੰਦੇ ਹੋਏ ਸ਼ੀਸ਼ਪਾਲ, ਪੰਕਜ, ਸਕਸ਼ਮ ਅਤੇ ਹੋਰ ਵਿਦਿਆਰਥੀ | ਤਸਵੀਰ : ਗੁਰਿੰਦਰ ਸਿੰਘ <br/> 09-05-2026
ਚੰਡੀਗੜ੍ਹ, 8 ਮਈ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਸ਼ੀਸ਼ਪਾਲ, ਪੰਕਜ, ਸਕਸ਼ਮ ਅਤੇ ਹੋਰਾਂ ਨੇ ਡੀਨ ਸਟੂਡੈਂਟ ਵੈੱਲਫੇਅਰ (ਡੀ.ਐਸ.ਡਬਲਿਉ.) ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਜਿਸ ਵਿਚ ਵਿਦਿਆਰਥੀ ਕੇਂਦਰ ਵਿਚ ਬੁਨਿਆਦੀ ਸਹੂਲਤਾਂ ਵਿਚ ਸੁਧਾਰ ਦੀ ਮੰਗ ਕੀਤੀ ਗਈ | ਉਨ੍ਹਾਂ ਮੰਗ ਕੀਤੀ ਕਿ ਸਟੂਡੈਂਟ ਸੈਂਟਰ ਦੇ ਅੰਦਰ ਬਹੁਤ ਸਾਰੀਆਂ ਦੁਕਾਨਾਂ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਦੀਆਂ ਸੂਚੀਆਂ ਪ੍ਰਦਰਸ਼ਿਤ ਨਹੀਂ ਕਰ ਰਹੀਆਂ ਹਨ ਜਿਸ ਨਾਲ ਵਿਦਿਆਰਥੀਆਂ ਵਿਚ ਭੰਬਲਭੂਸਾ ਪੈਦਾ ਹੁੰਦਾ ਹੈ ਅਤੇ ਜ਼ਿਆਦਾ ਕੀਮਤ ਵਸੂਲਣ ਦੀ ਸੰਭਾਵਨਾ ਪੈਂਦਾ ਹੁੰਦੀ ਹੈ | ਉਨ੍ਹਾਂ ਮੰਗ ਕੀਤੀ ਕਿ ਸਾਰੀਆਂ ਦੁਕਾਨਾਂ ਨਿਰਧਾਰਿਤ ਕੀਮਤ ਸੂਚੀਆਂ ਲਾਜ਼ਮੀ ਤੌਰ 'ਤੇ ਪ੍ਰਦਰਸ਼ਿਤ ਕੀਤੀਆਂ ਜਾਣ | ਦੂਸਰੀ ਮੰਗ ਪੀਣ ਵਾਲੇ ਪਾਣੀ ਦੀ ਹੈ | ਪੀਣ ਵਾਲੇ ਪਾਣੀ ਦੀਆਂ ਸਹੂਲਤਾਂ ਦੀ ਘਾਟ ਕਾਰਨ ਵਿਦਿਆਰਥੀਆਂ ਨੂੰ ਬੋਤਲਬੰਦ ਪਾਣੀ ਖ਼ਰੀਦਣ ਲਈ ਮਜਬੂਰ ਹੋਣਾ ਪੈਂਦਾ ਹੈ ਜਿਸ ਨਾਲ ਉਨ੍ਹਾਂ 'ਤੇ ਵਾਧੂ ਵਿੱਤੀ ਬੋਝ ਪੈਂਦਾ ਹੈ | ਇਸ ਤੋਂ ਇਲਾਵਾ ਸਾਰੀਆਂ ਦੁਕਾਨਾਂ ਡਿਸਪੋਜ਼ੇਬਲ ਪਲਾਸਟਿਕ ਤੇ ਕਾਗ਼ਜ਼ ਦੇ ਗਲਾਸਾਂ ਵਿਚ ਚਾਹ ਤੇ ਕੌਫ਼ੀ ਪਰੋਸਦੀਆਂ ਹਨ | ਉਨ੍ਹਾਂ ਨੇ ਸਿਹਤ, ਸਫ਼ਾਈ ਤੇ ਵਾਤਾਵਰਨ ਨੂੰ ਧਿਆਨ ਵਿਚ ਰੱਖਦੇ ਹੋਏ ਬਿਹਤਰ ਤੇ ਵਧੇਰੇ ਵਾਤਾਵਰਨ ਅਨੁਕੂਲ ਵਿਕਲਪਾਂ ਦੀ ਮੰਗ ਕੀਤੀ | ਤੀਸਰੀ ਮੰਗ ਪਾਰਕਿੰਗ ਖੇਤਰ 'ਚ ਲੋੜੀਂਦੇ ਡਸਟਬਿਨਾਂ ਦੀ ਘਾਟ, ਇਸ ਤੋਂ ਇਲਾਵਾ ਸਾਊਥ ਇੰਡੀਅਨ ਕੈਫ਼ੇ 'ਚ ਇੱਕ ਕਿਫ਼ਾਇਤੀ ਥਾਲ਼ੀ ਪ੍ਰਣਾਲੀ ਸ਼ੁਰੂ ਕਰਨ ਦੀ ਮੰਗ ਕੀਤੀ |
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਹਾਈ ਸਕੂਲ ਵਿਖੇ ਮਾਂ ਦਿਵਸ ਮਨਾਇਆ ਅਗਲੀ ਖ਼ਬਰ ਏਅਰਟੈੱਲ ਬਿਜ਼ਨਸ ਨੇ 'ਏਅਰਟੈੱਲ ਸਿਕਿਓਰ ਵਰਕਫੋਰਸ' ਕੀਤਾ ਲਾਂਚ
Ad Position 24