10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਘਰੇਲੂ ਕੰਮ ਕਰਨ ਵਾਲੀ ਮਹਿਲਾ ਤੇ ਉਸ ਦੀ ਨੂੰ ਹ ਖ਼ਿਲਾਫ਼ ਗਹਿਣੇ ਚੋਰੀ ਕਰਨ ਦਾ ਮਾਮਲਾ ਦਰਜ <br/>

Ad Position 21
No active advertisement
ਅਜੀਤ ਡੈਸਕ 09-05-2026
ਐੱਸ. ਏ. ਐੱਸ. ਨਗਰ, 6 ਮਈ (ਕਪਿਲ ਵਧਵਾ)- ਮੁਹਾਲੀ ਵਿਚ ਵੱਖ-ਵੱਖ ਥਾਵਾਂ 'ਤੇ ਚੋਰੀ ਦੀਆਂ ਦੋ ਘਟਨਾਵਾਂ ਸਾਹਮਣੇ ਆਈਆਂ ਹਨ | ਪਹਿਲੀ ਘਟਨਾ ਵਿਚ ਸੈਕਟਰ-86 ਦੀ ਰਹਿਣ ਵਾਲੀ ਇਕ ਮਹਿਲਾ ਦੇ ਘਰੋਂ ਗਹਿਣੇ ਗਾਇਬ ਹੋਣ ਦੇ ਮਾਮਲੇ ਵਿਚ ਥਾਣਾ ਸੋਹਾਣਾ ਦੀ ਪੁਲਿਸ ਨੇ ਘਰੇਲੂ ਕੰਮ ਕਰਨ ਵਾਲੀ ਮਹਿਲਾ ਅਤੇ ਉਸ ਦੀ ਨੂੰ ਹ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸੁਧਾ ਮਾਧੁਰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਇਸ ਸਮੇਂ ਸੈਕਟਰ-86 ਵਿਖੇ ਰਹਿੰਦੀ ਹੈ ਤੇ ਮੂਲ ਰੂਪ ਵਿਚ ਉੱਤਰ ਪ੍ਰਦੇਸ਼ ਦੀ ਵਸਨੀਕ ਹੈ | ਬੀਤੇ ਦਿਨਾਂ ਦੌਰਾਨ ਉਹ ਆਪਣੇ ਪਰਿਵਾਰ ਸਮੇਤ ਜੱਦੀ ਘਰ ਗਈ ਹੋਈ ਸੀ ਅਤੇ ਜਾਣ ਤੋਂ ਪਹਿਲਾਂ ਆਪਣੇ ਗਹਿਣੇ ਘਰ ਦੀ ਅਲਮਾਰੀ ਵਿਚ ਰੱਖ ਕੇ ਗਈ ਸੀ | ਵਾਪਸ ਆਉਣ ਤੋਂ ਬਾਅਦ ਘਰੇਲੂ ਕੰਮ ਕਰਨ ਵਾਲੀ ਆਸ਼ਾ ਅਤੇ ਉਸ ਦੀ ਨੂੰ ਹ ਘਰ ਵਿਚ ਕੰਮ ਕਰਨ ਲਈ ਆਉਂਦੀਆਂ ਰਹੀਆਂ | ਸ਼ਿਕਾਇਤਕਰਤਾ ਅਨੁਸਾਰ ਜਦੋਂ ਉਸ ਨੇ ਵਾਪਸ ਆ ਕੇ ਆਪਣੀ ਅਲਮਾਰੀ ਵਿਚ ਰੱਖੇ ਏਅਰ ਰਿੰਗ ਤੇ ਅੰਗੂਠੀ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਉਹ ਗਾਇਬ ਮਿਲੀਆਂ | ਇਸ ਸੰਬੰਧੀ ਜਦੋਂ ਉਸ ਨੇ ਆਸ਼ਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਕੋਈ ਜਵਾਬ ਨਹੀਂ ਦਿੱਤਾ ਅਤੇ ਘਰ ਕੰਮ ਕਰਨ ਲਈ ਆਉਣਾ ਵੀ ਬੰਦ ਕਰ ਦਿੱਤਾ | ਇਸ ਤੋਂ ਬਾਅਦ ਸੁਧਾ ਨੂੰ ਸ਼ੱਕ ਹੋਇਆ ਕਿ ਆਸ਼ਾ ਤੇ ਉਸ ਦੀ ਨੂੰ ਹ ਨੇ ਹੀ ਗਹਿਣੇ ਚੋਰੀ ਕੀਤੇ ਹਨ | ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਦੋਵਾਂ ਖ਼ਿਲਾਫ਼ ਬਣਦੀਆਂ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਉਧਰ ਦੂਜੇ ਮਾਮਲੇ ਵਿਚ ਥਾਣਾ ਫੇਜ਼-8 ਅਧੀਨ ਪੈਂਦੇ ਪਿੰਡ ਕੁੰਭੜਾ ਵਿਖੇ ਇਕ ਹਸਪਤਾਲ ਦੀ ਮਹਿਲਾ ਕਰਮਚਾਰੀ ਦੇ ਘਰ 'ਚ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ | ਜਾਣਕਾਰੀ ਅਨੁਸਾਰ ਚੋਰ ਘਰ ਵਿਚੋਂ ਚਾਂਦੀ ਦੇ ਗਹਿਣੇ ਤੇ ਹਜ਼ਾਰਾਂ ਰੁ. ਦੀ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਏ | ਪੁਲਿਸ ਜਾਂਚ ਦੌਰਾਨ ਸਾਹਮਣੇ ਆਈ ਸੀ. ਸੀ. ਟੀ. ਵੀ. ਫੁਟੇਜ਼ ਵਿਚ ਕੁਝ ਵਿਅਕਤੀ ਚੋਰੀ ਕਰਕੇ ਜਾਂਦੇ ਹੋਏ ਦਿਖਾਈ ਦਿੱਤੇ ਹਨ | ਪੁਲਿਸ ਵਲੋਂ ਫੁਟੇਜ ਦੇ ਆਧਾਰ 'ਤੇ ਸ਼ੱਕੀ ਵਿਅਕਤੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਬਸਪਾ ਦੀ ਮਜ਼ਬੂਤੀ ਲਈ ਕੰਮ ਕਰਦਾ ਰਹਾਂਗਾ-ਸੁਰਿੰਦਰਪਾਲ ਸਿੰਘ ਅਗਲੀ ਖ਼ਬਰ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਵਿਧਾਇਕਾ ਅਨਮੋਲ ਗਗਨ ਮਾਨ ਦੀ ਕੋਠੀ ਮੂਹਰੇ ਧਰਨਾ ਭਲਕੇ
Ad Position 24