10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

'ਪ੍ਰਭ ਆਸਰਾ' ਸੰਸਥਾ ਨੇ 4 ਸਾਲਾ ਤੋਂ ਬਿਨਾਂ ਕਿਸੇ ਸਹਾਰੇ ਤੋਂ ਜੀਵਨ ਬਤੀਤ ਕਰ ਰਹੇ ਮਾਂ-ਪੁੱਤਰ ਨੂੰ ਦਿੱਤੀ ਸ਼ਰਨ <br/>

Ad Position 21
No active advertisement
ਅਜੀਤ ਡੈਸਕ 09-05-2026
ਕੁਰਾਲੀ, 8 ਮਈ (ਬਿੱਲਾ ਅਕਾਲਗੜ੍ਹੀਆ) -ਕੁਰਾਲੀ ਸ਼ਹਿਰ ਦੀ ਹੱਦ 'ਚ ਪੈਂਦੇ ਪਿੰਡ ਪਡਿਆਲਾ ਦੀ 'ਪ੍ਰਭ ਆਸਰਾ' ਸੰਸਥਾ ਵਲੋਂ ਪਿਛਲੇ ਕਰੀਬ 4 ਸਾਲਾਂ ਤੋਂ ਬਿਨਾਂ ਕਿਸੇ ਸਹਾਰੇ ਤੋਂ ਜੀਵਨ ਬਤੀਤ ਕਰ ਰਹੇ ਮਾਂ-ਪੁੱਤਰ ਨੂੰ ਸ਼ਰਨ ਅਤੇ ਇਲਾਜ ਮੁਹੱਈਆ ਕਰਵਾਇਆ ਗਿਆ ਹੈ | ਇਸ ਸੰਬੰਧੀ ਸੰਸਥਾ ਦੇ ਮੁੱਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਤੇ ਬੀਬੀ ਰਾਜਿੰਦਰ ਕੌਰ ਨੇ ਦੱਸਿਆ ਕਿ ਸੰਜੀਵ ਬੇਦੀ (61) ਤੇ ਉਸ ਦੀ ਮਾਤਾ ਕਿਰਨ ਬੇਦੀ (85) ਪਿਛਲੇ ਕਰੀਬ ਚਾਰ ਸਾਲਾਂ ਤੋਂ ਬਿਨਾਂ ਛੱਤ ਤੇ ਬੁਨਿਆਦੀ ਸਹੂਲਤਾਂ ਤੋਂ ਬਹੁਤ ਹੀ ਤਰਸਯੋਗ ਹਾਲਾਤ 'ਚ ਜੀਵਨ ਬਤੀਤ ਕਰ ਰਹੇ ਸਨ | ਸਥਾਨਕ ਲੋਕਾਂ ਤੋਂ ਜਾਣਕਾਰੀ ਮਿਲਣ ਉਪਰੰਤ ਉਹ ਅਪਣੀ ਸਮੁੱਚੀ ਟੀਮ ਸਮੇਤ ਫੇਜ਼-6 ਮੁਹਾਲੀ ਵਿਖੇ ਪਹੁੰਚੇ ਜਿੱਥੇ ਕਿ ਸੰਜੀਵ ਬੇਦੀ ਬਿਮਾਰ ਹਾਲਤ 'ਚ ਮਿਲੇ ਜਦਕਿ ਉਸ ਦੀ ਮਾਤਾ ਰੋਟੀ ਦੀ ਭਾਲ 'ਚ ਭਟਕ ਰਹੀ ਸੀ | ਦੋਵਾਂ ਨੇ ਦੱਸਿਆ ਕਿ ਉਹ ਸਵੇਰ ਤੋਂ ਹੀ ਭੁੱਖੇ ਹਨ | ਉਨ੍ਹਾਂ ਦੇ ਦੱਸਣ ਅਨੁਸਾਰ ਉਹ ਚੰਡੀਗੜ੍ਹ ਦੇ ਸੈਕਟਰ-45 ਦੇ ਵਸਨੀਕ ਹਨ ਤੇ ਇਕ ਸਮੇਂ ਆਰਥਿਕ ਤੌਰ 'ਤੇ ਮਜ਼ਬੂਤ ਪਰਿਵਾਰ ਨਾਲ ਸੰਬੰਧਿਤ ਰਹੇ ਹਨ | ਉਨ੍ਹਾਂ ਦੱਸਿਆ ਕਿ ਵਿਧਵਾ ਮਾਤਾ ਵਲੋਂ ਆਪਣੀਆਂ ਤਿੰਨ ਕੋਠੀਆਂ ਬੱਚਿਆਂ 'ਚ ਵੰਡਣ ਤੋਂ ਬਾਅਦ ਪਰਿਵਾਰਕ ਵਿਵਾਦ ਪੈਦਾ ਹੋਣ ਕਾਰਨ ਉਨ੍ਹਾਂ ਨੂੰ ਘਰੋਂ ਕੱਢ ਦਿੱਤਾ ਗਿਆ | ਸੰਸਥਾ ਵਲੋਂ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ | ਇਕ ਪਰਿਵਾਰਕ ਮੈਂਬਰ ਨੇ ਸਪੱਸ਼ਟ ਕਿਹਾ ਕਿ ਉਹ ਦੋਵਾਂ ਦੀ ਦੇਖਭਾਲ ਕਰਨ ਦੇ ਯੋਗ ਨਹੀਂ ਹਨ ਤੇ ਇਸ ਸੰਬੰਧੀ ਫ਼ੈਸਲਾ ਪ੍ਰਸ਼ਾਸਨ ਤੇ ਸੰਸਥਾ ਆਪਣੇ ਪੱਧਰ 'ਤੇ ਕਰੇ | ਇਸ ਤੋਂ ਬਾਅਦ 'ਪ੍ਰਭ ਆਸਰਾ' ਸੰਸਥਾ ਨੇ ਮਨੁੱਖਤਾ ਦੇ ਨਾਤੇ ਦੋਵਾਂ ਦਾ ਇਲਾਜ ਅਤੇ ਦੇਖਭਾਲ ਸ਼ੁਰੂ ਕਰ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਨਵੀਆਂ ਕਲਮਾਂ-ਨਵੀਂ ਉਡਾਣ ਪ੍ਰਾਜੈਕਟ ਤਹਿਤ ਮੁਹਾਲੀ ਜ਼ਿਲ੍ਹੇ ਦੀ ਚੌਥੀ ਕਿਤਾਬ ਜਾਰੀ <br/> ਅਗਲੀ ਖ਼ਬਰ ਨਵ-ਨਿਯੁਕਤ ਡੀ. ਐਸ. ਪੀ. ਹਰਕੀਰਤ ਸਿੰਘ ਵਲੋਂ ਸ਼ਰਾਰਤੀ ਅਨਸਰਾਂ ਨੂੰ ਸਖ਼ਤ ਚਿਤਾਵਨੀ <br/>
Ad Position 24