16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਭਾਰਤ-ਅਫ਼ਗਾਨਿਸਤਾਨ ਟੈਸਟ ਮੈਚ ਲਈ ਨਿਊ ਚੰਡੀਗੜ੍ਹ ਕਿ੍ਕਟ ਸਟੇਡੀਅਮ ਪੂਰੀ ਤਰ੍ਹਾਂ ਤਿਆਰ : ਮੀਤ ਹੇਅਰ

Ad Position 21
No active advertisement
ਨਿਊ ਚੰਡੀਗੜ੍ਹ ਸਥਿਤ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕਿ੍ਕਟ ਸਟੇਡੀਅਮ ਵਿਖੇ ਪਹਿਲੀ ਵਾਰ ਖੇਡੇ ਜਾ ਰਹੇ ਟੈਸਟ ਮੈਚ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਪੀ.ਸੀ.ਏ. ਸਕੱਤਰ ਤੇ ਲੋਕ ਸਭਾ ਮੈਂਬਰ ਮੀਤ ਹੇਅਰ | ਅਜੀਤ ਤਸਵੀਰ <br/> 04-06-2026
ਐੱਸ. ਏ. ਐੱਸ. ਨਗਰ, 3 ਜੂਨ (ਤਰਵਿੰਦਰ ਸਿੰਘ ਬੈਨੀਪਾਲ)- ਨਿਊ ਚੰਡੀਗੜ੍ਹ ਸਥਿਤ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕਿ੍ਕਟ ਸਟੇਡੀਅਮ ਪਹਿਲੀ ਵਾਰ ਟੈਸਟ ਮੈਚ ਦੀ ਮੇਜ਼ਬਾਨੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ | ਇਸ ਸੰਬੰਧ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਕਿ੍ਕਟ ਐਸੋਸੀਏਸ਼ਨ ਦੇ ਆਨਰੇਰੀ ਸਕੱਤਰ ਤੇ ਲੋਕ ਸਭਾ ਮੈਂਬਰ ਮੀਤ ਹੇਅਰ ਨੇ ਕਿਹਾ ਕਿ ਜਿਥੇ ਭਾਰਤ ਦਾ ਟੈੱਸਟ ਮੈਚ ਲਈ ਇਹ 31ਵਾਂ ਵੈਨਿਊ ਹੈ ਉਥੇ ਪੰਜਾਬ ਦਾ ਟੈਸਟ ਮੈਚ ਲਈ ਇਹ ਤੀਜਾ ਵੈਨਿਊ ਹੈ | ਉਨ੍ਹਾਂ ਕਿਹਾ ਕਿ ਜਲੰਧਰ ਤੇ ਮੁਹਾਲੀ ਤੋਂ ਬਾਅਦ ਨਿਊ ਚੰਡੀਗੜ੍ਹ ਟੈੱਸਟ ਦੀ ਮੇਜ਼ਬਾਨੀ ਕਰਨ ਵਾਲਾ ਤੀਜਾ ਵੈਨਿਊ ਬਣੇਗਾ | ਉਨ੍ਹਾਂ ਕਿ੍ਕਟ ਪ੍ਰੇਮੀਆਂ, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਭਾਰਤੀ ਟੀਮ ਦੀ ਸਪੋਰਟ ਲਈ ਟੈਸਟ ਮੈਚ ਦੇਖਣ ਦੀ ਅਪੀਲ ਕਰਦਿਆਂ (ਬਾਕੀ ਸਫ਼ਾ 6 'ਤੇ)
ਕਿਹਾ ਕਿ ਕਿ੍ਕਟ ਪ੍ਰੇਮੀ ਮਹਿਜ਼ 250 ਰੁਪਏ ਦੀ ਟਿਕਟ ਨਾਲ 6 ਜੂਨ ਤੋਂ ਲੈ ਕੇ 10 ਜੂਨ ਤੱਕ ਚੱਲਣ ਵਾਲੇ ਇਸ ਟੈਸਟ ਦੇ ਪੰਜੇ ਦਿਨਾਂ ਦਾ ਅਨੰਦ ਮਾਣ ਸਕਣਗੇ | ਉਨ੍ਹਾਂ ਕਿਹਾ ਕਿ ਪੰਜਾਬੀ ਕਿ੍ਕਟ ਸਟਾਰ ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਪਹਿਲੀ ਵਾਰ ਪੰਜਾਬ ਦੇ ਲੋਕ ਆਪਣੇ ਸਟੇਡੀਅਮ ਵਿਚ ਭਾਰਤੀ
Ad Position 22
No active advertisement
ਪਿਛਲੀ ਖ਼ਬਰ ਬੰਬ ਦੀ ਧਮਕੀ ਮਿਲਣ ਮਗਰੋਂ ਜ਼ਿਲ੍ਹਾ ਮੁਹਾਲੀ ਦੀਆਂ ਅਦਾਲਤਾਂ 'ਚ ਹਾਈ ਅਲਰਟ <br/> ਅਗਲੀ ਖ਼ਬਰ ਇੰਦੌਰ ਦੇ ਕਮਲਾ ਨਹਿਰੂ ਪ੍ਰਾਣੀ
Ad Position 24