23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

'ਵਾਤਾਵਰਨ ਦਾ ਵਿਨਾਸ਼' ਨਾਟਕ ਦੀ ਪੇਸ਼ਕਾਰੀ ਨੇ ਦਿੱਤਾ ਸਾਰਥਿਕ ਸੁਨੇਹਾ <br/>

Ad Position 21
No active advertisement
ਅਜੀਤ ਡੈਸਕ 05-06-2026
ਚੰਡੀਗੜ੍ਹ, 4 ਜੂਨ (ਅਜਾਇਬ ਸਿੰਘ ਔਜਲਾ)- 'ਵਿਸ਼ਵ ਵਾਤਾਵਰਨ ਦਿਵਸ' ਦੀ ਪੂਰਵ ਸੰਧਿਆ 'ਤੇ ਥੀਏਟਰ ਆਰਟਸ ਚੰਡੀਗੜ੍ਹ ਦੇ ਕਲਾਕਾਰਾਂ ਨੇ ਸੈਕਟਰ 17 ਪਲਾਜ਼ਾ ਵਿਖੇ 'ਵਾਤਾਵਰਨ ਦਾ ਵਿਨਾਸ਼' ਨਾਟਕ ਦਾ ਸਫਲਤਾਪੂਰਵਕ ਮੰਚਨ ਕੀਤਾ | ਇਹ ਨਾਟਕ ਰਾਜੀਵ ਮਹਿਤਾ ਦੁਆਰਾ ਲਿਖਿਆ ਤੇ ਨਿਰਦੇਸ਼ਤ ਕੀਤਾ ਗਿਆ | ਪਿਛਲੇ 27 ਸਾਲਾਂ ਤੋਂ ਥੀਏਟਰ ਆਰਟਸ ਚੰਡੀਗੜ੍ਹ ਦੇ ਕਲਾਕਾਰ ਨਾਟਕਾਂ ਰਾਹੀਂ ਵਿਸ਼ਵ ਵਾਤਾਵਰਨ ਦਿਵਸ ਮਨਾ ਰਹੇ ਹਨ ਤੇ ਤੇਜ਼ੀ ਨਾਲ ਫੈਲ ਰਹੇ ਪ੍ਰਦੂਸ਼ਣ ਦੇ ਖ਼ਤਰਿਆਂ ਬਾਰੇ ਜਾਗਰੂਕਤਾ ਪੈਦਾ ਕਰ ਰਹੇ ਹਨ | ਇਸ ਮੌਕੇ ਦਰਸ਼ਕਾਂ ਨੂੰ ਬੂਟੇ ਵੰਡੇ ਗਏ ਤੇ ਉਨ੍ਹਾਂ ਨੂੰ ਤਾਜ਼ੀ ਆਕਸੀਜਨ ਪ੍ਰਦਾਨ ਕਰਨ ਤੇ ਵਾਤਾਵਰਨ ਨੂੰ ਹਰਾ-ਭਰਾ ਤੇ ਸਾਫ਼ ਰੱਖਣ ਲਈ ਆਪਣੇ ਘਰਾਂ 'ਚ ਬੂਟੇ ਲਗਾਉਣ ਲਈ ਉਤਸ਼ਾਹਿਤ ਕੀਤਾ | ਨਾਟਕ ਵਿਚ ਮੁੱਖ ਭੂਮਿਕਾਵਾਂ ਰਾਜੀਵ ਮਹਿਤਾ, ਯੋਗੇਸ਼ ਅਰੋੜਾ, ਭੁਪਿੰਦਰ ਸਿੰਘ ਸੰਧੂ, ਆਸ਼ਾ ਸਕਲਾਨੀ, ਰਾਹੁਲ ਵਰਮਾ, ਹਰਪ੍ਰੀਤ ਸਿੰਘ, ਸੰਦੀਪ, ਆਰਵ ਅਰੋੜਾ, ਸਾਹਿਲ ਅਰੋੜਾ ਤੇ ਅਵਦੇਸ਼ ਕੁਮਾਰ ਵਲੋਂ ਬਾ-ਖੂਬੀ ਨਿਭਾਈਆਂ ਗਈਆਂ | ਨਾਟਕ ਦੀ ਪੇਸ਼ਕਾਰੀ ਇਕ ਸਾਰਥਿਕ ਸੁਨੇਹਾ ਦੇਣ 'ਚ ਸਫਲ ਰਹੀ |

Ad Position 22
No active advertisement
ਪਿਛਲੀ ਖ਼ਬਰ ਰਾਜ ਪੱਧਰੀ ਜਨਗਣਨਾ ਤਾਲਮੇਲ ਕਮੇਟੀ ਵਲੋਂ ਪੰਜਾਬ 'ਚ ਜਨਗਣਨਾ ਦੇ ਪਹਿਲੇ ਪੜਾਅ ਦੀ ਪ੍ਰਗਤੀ ਦੀ ਸਮੀਖਿਆ <br/> ਅਗਲੀ ਖ਼ਬਰ 'ਗੈਂਗਸਟਰਾਂ 'ਤੇ ਵਾਰ' ਦਾ 135ਵਾਂ ਦਿਨ, ਪੰਜਾਬ ਪੁਲਿਸ ਵਲੋਂ 555 ਥਾਈਾ ਛਾਪੇਮਾਰੀ, 299 ਗਿ੍ਫ਼ਤਾਰ
Ad Position 24