23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਇਸ ਸਾਲ ਹਰਿਆਣਾ ਵਿਚ ਅਨਾਜ ਭੰਡਾਰਨ ਲਈ 20 ਲੱਖ ਮੀਟਿ੍ਕ ਟਨ ਸਮਰੱਥਾ ਦੇ ਨਵੇਂ ਗੋਦਾਮ ਬਣਾਏ ਜਾਣਗੇ-ਮੁੱਖ ਮੰਤਰੀ <br/>

Ad Position 21
No active advertisement
ਅਜੀਤ ਡੈਸਕ 05-06-2026
ਚੰਡੀਗੜ•, 4 ਜੂਨ (ਰਾਮ ਸਿੰਘ ਬਰਾੜ) - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕਿਸਾਨਾਂ ਵੱਲੋਂ ਮਿਹਨਤ ਨਾਲ ਉਗਾਏ ਗਏ ਅਨਾਜ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਹਰਿਆਣਾ ਵਿਚ ਅਨਾਜ ਭੰਡਾਰਨ ਦੀ ਯੋਗ ਵਿਵਸਥਾ ਕੀਤੀ ਜਾਵੇਗੀ | ਇਸ ਦੇ ਤਹਿਤ ਇਸ ਸਾਲ ਹਰਿਆਣਾ ਵਿਚ 20 ਲੱਖ ਮੀਟਿ੍ਕ ਟਨ ਸਮਰੱਥਾ ਦੇ ਨਵੇਂ ਗੋਦਾਮ ਬਣਾਏ ਜਾਣਗੇ, ਜਿਸ ਦੇ ਲਈ ਅਧਿਕਾਰੀ ਪੂਰੀ ਤਿਆਰੀ ਕਰਕੇ ਟੀਚਾ ਹਾਸਲ ਕਰਨ ਦੀ ਦਿਸ਼ਾ ਵਿਚ ਜੁਟ ਜਾਣ | ਮੁੱਖ ਮੰਤਰੀ ਨੇ ਇਹ ਨਿਰਦੇਸ਼ ਮੰਗਲਵਾਰ ਨੂੰ ਹਰਿਆਣਾ ਸਿਵਲ ਸਕੱਤਰੇਤ ਵਿਚ ਹਰਿਆਣਾ ਵਿਜ਼ਨ-2047 ਤਹਿਤ ਖ਼ੁਰਾਕ ਅਤੇ ਸਪਲਾਈ ਵਿਭਾਗ ਦੇ ਅਗਲੇ 5 ਸਾਲਾਂ ਦੇ ਰੋਡਮੈਪ ਅਤੇ ਕਾਰਜ ਯੋਜਨਾ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰਦਿਆਂ ਦਿੱਤੇ | ਖ਼ੁਰਾਕ ਅਤੇ ਸਪਲਾਈ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਜੇ ਗਣੇਸ਼ਨ ਨੇ ਦੱਸਿਆ ਕਿ ਅਨਾਜ ਦਾ ਖੁੱਲ•ੇ ਵਿਚ ਭੰਡਾਰਨ ਹੋਣ ਜਾਂ ਯੋਗ ਭੰਡਾਰਨ ਦੀ ਘਾਟ ਕਾਰਨ ਸੂਬੇ ਵਿਚ ਅਨਾਜ ਦਾ 4 ਤੋਂ 5 ਫ਼ੀਸਦੀ ਤੱਕ ਨੁਕਸਾਨ ਹੋ ਜਾਂਦਾ ਹੈ | ਇਸ ਨੁਕਸਾਨ ਤੋਂ ਬਚਣ ਲਈ ਕਵਰਡ ਸਟੋਰੇਜ ਦਾ ਪ੍ਰਬੰਧ ਕਰਨਾ ਲਾਜ਼ਮੀ ਹੈ | ਉਨ•ਾਂ ਦੱਸਿਆ ਕਿ ਇਸ ਸਮੇਂ ਸੂਬੇ ਵਿਚ ਕਣਕ ਦਾ 115 ਲੱਖ ਮੀਟਿ੍ਕ ਟਨ, ਝੋਨੇ ਦਾ 71 ਲੱਖ ਐਮ.ਟੀ., ਫਲਾਂ ਤੇ ਸਬਜ਼ੀਆਂ ਦਾ 110 ਲੱਖ ਐਮ.ਟੀ. ਅਤੇ ਦੁੱਧ ਤੇ ਹੋਰ ਡੇਅਰੀ ਉਤਪਾਦਾਂ ਦਾ 115 ਲੱਖ ਐਮ.ਟੀ. ਉਤਪਾਦਨ ਹੁੰਦਾ ਹੈ | ਰਾਸ਼ਟਰੀ ਅੰਨ ਸੁਰੱਖਿਆ ਵਿਚ ਹਰਿਆਣਾ ਦਾ ਯੋਗਦਾਨ ਲਗਭਗ 25 ਫ਼ੀਸਦੀ ਹੈ | ਇਸ ਸਮੇਂ ਹਰਿਆਣਾ ਵਿਚ 66 ਲੱਖ ਮੀਟਿ੍ਕ ਟਨ ਅਨਾਜ ਭੰਡਾਰਨ ਦੀ ਸਮਰੱਥਾ ਹੈ, ਜਿਸ ਨੂੰ 130 ਲੱਖ ਐਮ.ਟੀ. ਤੱਕ ਵਧਾਉਣ ਦੀ ਲੋੜ ਹੈ |
ਇਸ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਅਨਾਜ ਦੇ ਨੁਕਸਾਨ 'ਤੇ ਰੋਕ ਲਗਾਉਣ ਲਈ ਕਵਰਡ ਸਟੋਰੇਜ ਦੇ ਨਿਰਮਾਣ, ਕੋਲਡ ਸਟੋਰੇਜ ਦੀ ਸਮਰੱਥਾ ਵਧਾਉਣ ਅਤੇ ਉਪਲਬਧ ਸਰੋਤਾਂ ਦੀ ਯੋਗ ਵਰਤੋਂ ਕਰਨ ਦੀ ਕਾਰਜ ਯੋਜਨਾ ਬਣਾਈ ਜਾਵੇ | ਸਾਰੇ ਸਬੰਧਿਤ ਵਿਭਾਗਾਂ ਦੇ ਆਪਸੀ ਤਾਲਮੇਲ ਨਾਲ ਇਸ ਸਾਲ ਪੀ.ਪੀ.ਪੀ. ਮੋਡ ਵਿਚ 20 ਲੱਖ ਮੀਟਿ੍ਕ ਟਨ ਸਮਰੱਥਾ ਦੇ ਗੋਦਾਮ ਬਣਾਉਣ ਦਾ ਟੀਚਾ ਪੂਰਾ ਕੀਤਾ ਜਾਵੇ ਤਾਂ ਜੋ ਅਨਾਜ ਨੂੰ ਖ਼ਰਾਬ ਹੋਣ ਤੋਂ ਬਚਾਇਆ ਜਾ ਸਕੇ | ਉਨ•ਾਂ ਕਿਹਾ ਕਿ ਸੂਬੇ ਵਿਚ ਅਨਾਜ, ਬਾਗ਼ਬਾਨੀ ਫ਼ਸਲਾਂ, ਸਬਜ਼ੀਆਂ ਅਤੇ ਫਲਾਂ ਦੇ ਯੋਗ ਭੰਡਾਰਨ ਲਈ ਅਗਲੇ 5 ਸਾਲਾਂ ਦੇ ਅੰਦਰ ਇੱਕ ਅਜਿਹੀ ਕਾਰਜ ਯੋਜਨਾ ਨੂੰ ਅਮਲੀ ਰੂਪ ਦਿੱਤਾ ਜਾਵੇਗਾ ਜਿਸ ਨਾਲ ਉਤਪਾਦਿਤ ਅਨਾਜ ਦੀ ਵੱਧ ਤੋਂ ਵੱਧ ਵਰਤੋਂ ਯਕੀਨੀ ਹੋ ਸਕੇ | ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਬਣੇ ਗੋਦਾਮਾਂ ਨੂੰ ਊਰਜਾ ਉਤਪਾਦਨ ਦਾ ਵੀ ਸਾਧਨ ਬਣਾਇਆ ਜਾਵੇ | ਸਾਰੇ ਗੋਦਾਮਾਂ ਦੀਆਂ ਛੱਤਾਂ 'ਤੇ ਸੋਲਰ ਪੈਨਲ ਲਗਾ ਕੇ ਇਨ•ਾਂ ਨੂੰ ਗਿ੍ਡ ਨਾਲ ਜੋੜਿਆ ਜਾਵੇ ਤਾਂ ਜੋ ਬਿਜਲੀ ਦਾ ਉਤਪਾਦਨ ਵਧਾਇਆ ਜਾ ਸਕੇ | ਇਸੇ ਤਰ•ਾਂ ਮੰਡੀਆਂ ਅਤੇ ਗੋਦਾਮਾਂ ਵਿਚ ਮਜ਼ਦੂਰ ਦੀ ਪਿੱਠ 'ਤੇ ਬੋਰੀ ਲੱਦਣ ਦੀ ਬਜਾਏ, ਇਸ ਕੰਮ ਲਈ ਕਨਵੇਅਰ ਬੈਲਟ ਜਾਂ ਹੋਰ ਤਕਨੀਕੀ ਵਿਵਸਥਾ ਲਈ ਪਾਇਲਟ ਪ੍ਰੋਜੈਕਟ ਸ਼ੁਰੂ ਕੀਤੇ ਜਾਣ | ਖ਼ੁਰਾਕ ਅਤੇ ਸਪਲਾਈ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਜੇ ਗਣੇਸ਼ਨ ਨੇ ਫ਼ਸਲ ਦੇ ਨੁਕਸਾਨ 'ਤੇ ਰੋਕ ਲਗਾਉਣ ਅਤੇ ਮੁੱਖ ਮੰਤਰੀ ਵੱਲੋਂ ਦਿੱਤੇ ਗਏ ਟੀਚਿਆਂ ਦੀ ਪ੍ਰਾਪਤੀ ਲਈ ਵਿਭਾਗ ਵੱਲੋਂ ਅਗਲੇ 5 ਸਾਲਾਂ ਦੌਰਾਨ ਕੀਤੇ ਜਾਣ ਵਾਲੇ ਕੰਮਾਂ ਦਾ ਖਾਕਾ ਪੇਸ਼ ਕਰਦਿਆਂ ਦੱਸਿਆ ਕਿ ਇਸ ਨਾਲ 3000 ਤੋਂ 5000 ਕਰੋੜ ਦੇ ਨੁਕਸਾਨ ਨੂੰ ਰੋਕਿਆ ਜਾ ਸਕੇਗਾ | ਇਸ ਮੌਕੇ ਮੁੱਖ ਸਕੱਤਰ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਅਰੁਣ ਕੁਮਾਰ ਗੁਪਤਾ, ਖ਼ੁਰਾਕ ਅਤੇ ਸਪਲਾਈ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਜੇ ਗਣੇਸ਼ਨ, ਡਿਪਾਰਟਮੈਂਟ ਆਫ ਫਿਊਚਰ ਦੀ ਪ੍ਰਮੁੱਖ ਸਕੱਤਰ ਅਮਨੀਤ ਪੀ ਕੁਮਾਰ, ਮੁੱਖ ਮੰਤਰੀ ਦੇ ਓ.ਐੱਸ.ਡੀ. ਅਤੇ ਸਵਰਨ ਜਯੰਤੀ ਹਰਿਆਣਾ ਵਿੱਤੀ ਪ੍ਰਬੰਧਨ ਸੰਸਥਾਨ ਦੇ ਡਾਇਰੈਕਟਰ ਜਨਰਲ ਡਾ. ਰਾਜ ਨਹਿਰੂ ਅਤੇ ਮੁੱਖ ਮੰਤਰੀ ਦੇ ਉਪ ਪ੍ਰਮੁੱਖ ਸਕੱਤਰ ਯਸ਼ਪਾਲ ਯਾਦਵ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ |


Ad Position 22
No active advertisement
ਪਿਛਲੀ ਖ਼ਬਰ ਹਰਿਆਣਾ ਦੀਆਂ ਖੰਡ ਮਿੱਲਾਂ ਨੂੰ ਇਕ ਸਾਲ ਵਿਚ ਘਾਟੇ ਤੋਂ ਮੁਨਾਫ਼ੇ ਵਿਚ ਲਿਆਉਣਾ ਯਕੀਨੀ ਬਣਾਇਆ ਜਾਵੇ-ਨਾਇਬ ਸਿੰਘ ਸੈਣੀ... ਅਗਲੀ ਖ਼ਬਰ 'ਸਿਹਤਮੰਦ ਹਰਿਆਣਾ, ਸਮਰੱਥ ਹਰਿਆਣਾ' ਅਭਿਆਨ ਤਹਿਤ ਮੁੱਖ ਮੰਤਰੀ ਵਲੋਂ ਸੂਬਾ ਵਾਸੀਆਂ ਨੂੰ 9 ਮਹੱਤਵਪੂਰਨ ਪ੍ਰਾਜੈਕਟਾਂ...
Ad Position 24