23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਈਕੋ ਸਿਟੀ-2 ਨਿਊ ਚੰਡੀਗੜ੍ਹ ਦੇ ਚੱਲ ਰਹੇ ਵਿਕਾਸ ਕਾਰਜਾਂ ਦਾ ਗਮਾਡਾ ਦੀ ਟੀਮ ਵਲੋਂ ਜਾਇਜ਼ਾ <br/>

Ad Position 21
No active advertisement
ਅਜੀਤ ਡੈਸਕ 05-06-2026
ਮੁੱਲਾਂਪੁਰ ਗਰੀਬਦਾਸ, 4 ਜੂਨ (ਦਿਲਬਰ ਸਿੰਘ ਖੈਰਪੁਰ)- ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਦੀ ਟੀਮ ਵਲੋਂ ਨਿਊ ਚੰਡੀਗੜ੍ਹ 'ਚ ਵਿਕਸਿਤ ਕੀਤੀ ਜਾ ਰਹੀ ਈਕੋ ਸਿਟੀ-2 ਦੇ ਚੱਲ ਰਹੇ ਵਿਕਾਸ ਕਾਰਜਾਂ ਦਾ ਅੱਜ ਜਾਇਜ਼ਾ ਲਿਆ | ਇਸ ਮੌਕੇ ਗਮਾਡਾ ਦੇ ਸੰਬੰਧਿਤ ਐਕਸੀਅਨ, ਐਸ. ਡੀ. ਓ. ਤੇ ਜੀ. ਈ. 'ਤੇ ਆਧਾਰਿਤ ਟੀਮ ਨੇ ਸੀਵਰੇਜ, ਲਾਈਟਾਂ ਤੇ ਹੋਰ ਕਾਰਜਾਂ ਦੀ ਸਮੀਖਿਆ ਕਰਦਿਆਂ ਕਿਹਾ ਕਿ ਉਨ੍ਹਾਂ ਵਸਨੀਕਾਂ ਨੂੰ ਭਰੋਸਾ ਦਿਵਾਇਆ ਕਿ ਸਮੇਂ-ਸਮੇਂ ਕਿਧਰੇ ਵੀ ਕੋਈ ਚੱਲ ਰਹੇ ਵਿਕਾਸ ਕੰਮਾਂ ਵਿਚ ਕੁਤਾਹੀ ਤੇ ਦੇਰੀ ਨਜ਼ਰ ਆਉਣ 'ਤੇ ਤੁਰੰਤ ਉਸ ਸੰਬੰਧੀ ਧਿਆਨ ਵਿਚ ਲਿਆਂਦਾ ਜਾਵੇ | ਉਨ੍ਹਾਂ ਕਿਹਾ ਕਿ ਗਮਾਡਾ ਅਧੀਨ ਈਕੋ ਸਿਟੀ-2 ਦੇ ਵਸਨੀਕਾਂ ਦੀਆਂ ਮੁਢਲੀਆਂ ਲੋੜਾਂ ਤੇ ਸਹੂਲਤਾਂ ਸੰਬੰਧੀ ਹਰ ਪੱਖੋਂ ਕਾਰਜਾਂ ਨੂੰ ਨਿਰਵਿਘਨ ਨੇਪਰੇ ਚਾੜ੍ਹਨ ਲਈ ਅਹਿਮੀਅਤ ਦਿੱਤੀ ਜਾ ਰਹੀ ਹੈ | ਇਸ ਮੌਕੇ ਯੂਥ ਆਗੂ ਰੁਪਿੰਦਰ ਸਿੰਘ ਸੋਹੀ, ਸਰਪੰਚ ਹਰਵਿੰਦਰ ਸਿੰਘ, ਰਵਿੰਦਰ ਸਿੰਘ, ਨੰਬਰਦਾਰ ਧਰਮਿੰਦਰ ਸਿੰਘ, ਨਵਜੋਤ ਸਿੰਘ ਸ਼ੋਕਰ, ਰੁਪਿੰਦਰ ਸਿੰਘ ਸਿੱਧੂ, ਜਗਤਾਰ ਸਿੰਘ ਸ਼ੋਕਰ, ਦਰਸ਼ਨ ਸਿੰਘ ਸੋਹੀ, ਸੁਦਾਗਰ ਸਿੰਘ ਸਾਬਕਾ ਸਰਪੰਚ, ਨਰਿੰਦਰ ਸਿੰਘ ਸ਼ੋਕਰ, ਹਰਜੋਤ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ 'ਚ ਬੇਸਹਾਰਾ ਪਸ਼ੂਆਂ ਦੀ ਵਧ ਰਹੀ ਗਿਣਤੀ ਸਥਾਨਕ ਵਾਸੀਆਂ ਤੇ ਵਾਹਨ ਚਾਲਕਾਂ ਲਈ ਬਣੀ ਜਾਨ ਦਾ ਖੌਅ <br/> ਅਗਲੀ ਖ਼ਬਰ ਸਿਵਲ ਸਰਜਨ ਵਲੋਂ ਲੋਕਾਂ ਨੂੰ 'ਟੀ. ਬੀ. ਮੁਕਤ ਭਾਰਤ' ਐਪ ਵਰਤਣ ਦੀ ਅਪੀਲ <br/>
Ad Position 24