15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਬਿਜਲੀ ਕਾਮਿਆਂ ਵਲੋਂ ਸ਼ਾਂਤਮਈ ਧਰਨਾ ਦੇ ਰਹੇ ਬੇਰੁਜ਼ਗਾਰ ਆਈ. ਟੀ. ਆਈ. ਵਿਦਿਆਰਥੀਆਂ 'ਤੇ ਲਾਠੀਚਾਰਜ ਦੀ ਨਿਖੇਧੀ

Ad Position 21
No active advertisement
ਅਜੀਤ ਡੈਸਕ 10-06-2026
ਲਾਲੜੂ, 9 ਜੂਨ (ਰਾਜਬੀਰ ਸਿੰਘ)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ. ਦੇ ਪਟਿਆਲਾ ਸਥਿਤ ਮੁੱਖ ਦਫ਼ਤਰ ਦੇ ਸਾਹਮਣੇ ਸ਼ਾਂਤਮਈ ਧਰਨਾ ਦੇ ਰਹੇ ਆਈ. ਟੀ. ਆਈ. ਪਾਸ ਅਪ੍ਰੈਂਟਿਸਸ਼ਿਪ ਕਰ ਚੁੱਕੇ ਬੇਰੁਜ਼ਗਾਰ ਵਿਦਿਆਰਥੀਆਂ 'ਤੇ ਪੰਜਾਬ ਸਰਕਾਰ ਦੀ ਸ਼ਹਿ 'ਤੇ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ ਖ਼ਿਲਾਫ਼ ਸਾਂਝੇ ਮੰਚ ਪੰਜਾਬ ਦੇ ਸੱਦੇ 'ਤੇ ਪੀ. ਐਸ. ਪੀ. ਸੀ. ਐਲ. ਵੰਡ ਮੰਡਲ ਲਾਲੜੂ ਦਫ਼ਤਰ ਦੇ ਅੱਗੇ ਰੋਸ ਰੈਲੀ ਕੀਤੀ ਗਈ | ਰਾਜੇਸ਼ ਰਾਣਾ ਪ੍ਰਧਾਨ ਟੀ. ਐਸ. ਯੂ. ਦੀ ਪ੍ਰਧਾਨਗੀ ਹੇਠ ਹੋਈ ਇਸ ਰੋਸ ਰੈਲੀ 'ਚ ਮੁੱਖ ਤੌਰ 'ਤੇ ਪਟਿਆਲਾ ਵਿਖੇ ਬੇਰੁਜ਼ਗਾਰ ਨੌਜਵਾਨਾਂ 'ਤੇ ਕੀਤੇ ਗਈ ਲਾਠੀਚਾਰਜ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਗਈ | ਉਨ੍ਹਾਂ ਉਸ ਘਟਨਾ 'ਚ ਸ਼ਾਮਿਲ ਡੀ. ਐਸ. ਪੀ. ਸਮੇਤ ਸਮੁੱਚੇ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦੀ ਪੁਰਜ਼ੋਰ ਮੰਗ ਕੀਤੀ ਗਈ ਤੇ ਧਰਨੇ 'ਚ ਬੈਠੇ ਮੁਲਾਜ਼ਮ ਸਾਥੀਆਂ ਨੂੰ ਇਨਸਾਫ਼ ਦਿਵਾਉਣ ਲਈ ਆਵਾਜ਼ ਬੁਲੰਦ ਕੀਤੀ ਗਈ | ਇਸ ਮੌਕੇ ਸਮੁੱਚੇ ਬੁਲਾਰਿਆਂ ਵਲੋਂ ਪੰਜਾਬ ਸਰਕਾਰ, ਪੰਜਾਬ ਪੁਲਿਸ ਤੇ ਪਾਵਰਕਾਮ ਦੀ ਮੈਨੇਜਮੈਂਟ ਵਲੋਂ ਕੀਤੀ ਗਈ ਇਸ ਘਿਨਾਉਣੀ ਹਰਕਤ ਵਿਰੁੱਧ ਪਿੱਟ-ਸਿਆਪਾ ਕੀਤਾ ਗਿਆ ਤੇ ਆਪਣੀਆਂ ਹੋਰਨਾਂ ਮੰਗਾਂ 'ਤੇ ਚਾਨਣਾ ਪਾਇਆ ਗਿਆ | ਰੈਲੀ ਨੂੰ ਮੁੱਖ ਤੌਰ ਤੇ ਮਹਿੰਦਰ ਸਿੰਘ ਸੈਣੀ ਸਕੱਤਰ ਪੈਨਸ਼ਨਰ ਐਸੋਸੀਏਸ਼ਨ, ਰਾਜੇਸ਼ ਰਾਣਾ ਪ੍ਰਧਾਨ ਟੀ. ਐਸ. ਯੂ., ਬਲਬੀਰ ਸਿੰਘ ਪ੍ਰਧਾਨ ਪੈਨਸ਼ਨਰ ਯੂਨੀਅਨ, ਜਗਮੋਹਨ ਸਿੰਘ, ਲਖਨਦੀਪ ਸਿੰਘ, ਸੰਦੀਪ ਸਿੰਘ ਐਮ. ਐਸ. ਯੂ., ਸੋਨੰੂ ਪੁਰੀ, ਓਾਕਾਰ ਸ਼ਰਮਾ, ਕੁਲਵੰਤ ਸਿੰਘ ਜੇ. ਈ. ਅਤੇ ਨਰੇਸ਼ ਜੇ.ਈ. ਵਲੋਂ ਵੀ ਸੰਬੋਧਨ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਨੇ 'ਫਿੱਟ ਇੰਡੀਆ ਮੂਵਮੈਂਟ' ਤਹਿਤ ਮਨਾਇਆ 'ਵਿਸ਼ਵ ਸਾਈਕਲ ਦਿਵਸ' <br/> ਅਗਲੀ ਖ਼ਬਰ ਐਡਵੋਕੇਟ ਸੁਖਵੀਰ ਸਿੰਘ ਗਿੱਲ ਦੀ ਜਿੱਤ ਦੀ ਖੁਸ਼ੀ 'ਚ ਸ਼ੁਕਰਾਨਾ ਸਮਾਗਮ ਕਰਵਾਇਆ <br/>
Ad Position 24