02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਪੰਜਾਬ ਯੂਨੀਵਰਸਿਟੀ ’ਚ ਬੂਟੇ ਲਗਾ ਕੇ ਵਣ ਮਹੋਤਸਵ ਮਨਾਇਆ

Ad Position 21
No active advertisement
ਅਜੀਤ ਡੈਸਕ 11-07-2026
ਚੰਡੀਗੜ੍ਹ, 10 ਜੁਲਾਈ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਸੰਮੇਲਨ ਸੈਂਟਰ ਸਾਊਥ ਕੈਂਪਸ ਦੇ ਆਲੇ-ਦੁਆਲੇ ਦੇ ਖੇਤਰ ਵਿਚ ਪੌਦੇ ਲਗਾ ਕੇ ਵਣ ਮਹੋਤਸਵ ਮਨਾਇਆ ਗਿਆ। ਇਸ ਮੌਕੇ ਪੀ. ਯੂ. ਦੀ ਉਪ ਕੁਲਪਤੀ ਪ੍ਰੋ. ਰੇਨੂੰ ਵਿਗ ਨੇ ਸੰਮੇਲਨ ਸੈਂਟਰ ਦੇ ਗੇਟ ਨੇੜੇ ਇਕ ਪੌਦਾ ਲਗਾ ਕੇ ਮੁਹਿੰਮ ਦਾ ਉਦਘਾਟਨ ਕੀਤਾ। ਪੀ.ਯੂ ਬਾਗਬਾਨੀ ਡਿਵੀਜ਼ਨ ਨੇ ਕਰਵਾਏ ਉਦਘਾਟਨੀ ਮੁਹਿੰਮ ਦੌਰਾਨ ਗੁਲਮੋਹਰ, ਫਿਕਸ, ਗੋਲਡਨ ਸਾਈਪ੍ਰਸ, ਟਰਮੀਨਲੀਆ, ਫਿਕਸ ਮਾਈਕ੍ਰੋਕਾਰਪਾ ਅਤੇ ਕੋਨੋਕਾਰਪਸ ਸਮੇਤ ਵੱਖ-ਵੱਖ ਕਿਸਮਾਂ ਦੇ ਲਗਭਗ 200 ਰੁੱਖ ਅਤੇ ਬੂਟੇ ਲਗਾਏ ਗਏ। ਪੀ.ਯੂ ਦੀ ਉਪ ਕੁਲਪਤੀ ਪ੍ਰੋ. ਰੇਨੂੰ ਵਿਗ ਨੇ ਬਾਗਬਾਨੀ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ। ਪ੍ਰੋ. ਮੀਨਾਕਸ਼ੀ ਗੋਇਲ ਨੇ ਪੌਦੇ ਲਗਾਉਣ ਦੀ ਪ੍ਰਧਾਨਗੀ ਕੀਤੀ। ਪ੍ਰੋ. ਵਾਈ.ਪੀ. ਵਰਮਾ ਰਜਿਸਟਰਾਰ, ਪ੍ਰੋ. ਜਗਤ ਭੂਸ਼ਣ ਪ੍ਰਿਖੀਆਵਾਂ ਕੰਟਰੋਲਰ, ਪ੍ਰੋ. ਰਵੀ ਇੰਦਰ ਸਿੰਘ ਡੀਨ ਕਾਲਜ ਵਿਕਾਸ ਕੌਂਸਲ, ਪ੍ਰੋ. ਸਿਮਰਿਤ ਕਾਹਲੋਂ ਮੁੱਖ ਵਿਜੀਲੈਂਸ ਅਫ਼ਸਰ, ਪ੍ਰੋ. ਨਮਿਤਾ ਗੁਪਤਾ ਡੀਨ ਵਿਦਿਆਰਥੀ ਭਲਾਈ, ਇੰਜੀਨੀਅਰ ਅਨਿਲ ਠਾਕੁਰ ਕਾਰਜਕਾਰੀ ਇੰਜੀਨੀਅਰ, ਇੰਜੀਨੀਅਰ ਵਿਨੈ ਲਾਲੀਆ ਕਾਰਜਕਾਰੀ ਇੰਜੀਨੀਅਰ, ਇੰਦਰ ਗੁਲਾਟੀ ਆਰਕੀਟੈਕਟ, ਹਨੀ ਠਾਕੁਰ ਪ੍ਰਧਾਨ ਪੂਸਾ, ਪ੍ਰੋ. ਅਮਰਜੀਤ ਨੌਰਾ ਪ੍ਰਧਾਨ ਪੂਟਾ ਸਮੇਤ ਵੱਖ-ਵੱਖ ਵਿਭਾਗਾਂ ਦੇ ਚੇਅਰਪਰਸਨ, ਵੱਖ-ਵੱਖ ਹੋਸਟਲਾਂ ਦੇ ਵਾਰਡਨ ਤੇ ਹੋਰ ਕਰਮਚਾਰੀ ਯੂਨੀਅਨਾਂ ਦੇ ਨੁਮਾਇੰਦੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੁਲਾਜ਼ਮਾਂ ਦੀ ਹੜਤਾਲ ਤੇ ਪੋਰਟਲ ਠੱਪ ਹੋਣ ਕਾਰਨ ਸੇਵਾ ਕੇਂਦਰ ਬਣੇ ਸਜ਼ਾ ਕੇਂਦਰ-ਸੰਜੀਵ ਵਸ਼ਿਸ਼ਟ ਅਗਲੀ ਖ਼ਬਰ ਪਟਵਾਰੀ 3500 ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ
Ad Position 24
No active advertisement