02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਜਨਤਕ ਥਾਵਾਂ ’ਤੇ ਸ਼ਰਾਬ ਪੀ ਕੇ ਹੰਗਾਮਾ ਕਰਨ ਦੇ ਦੋਸ਼ ਹੇਠ ਚਾਰ ਕਾਬੂ

Ad Position 21
No active advertisement
ਅਜੀਤ ਡੈਸਕ 11-07-2026
ਚੰਡੀਗੜ੍ਹ, 10 ਜੁਲਾਈ (ਕਪਿਲ ਵਧਵਾ)– ਮੌਲੀ ਜਾਗਰਾਂ ਥਾਣਾ ਪੁਲਿਸ ਨੇ ਜਨਤਕ ਥਾਵਾਂ ‘ਤੇ ਸ਼ਰਾਬ ਪੀ ਕੇ ਹੰਗਾਮਾ ਕਰਨ ਦੇ ਦੋਸ਼ ਹੇਠ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮੌਲੀ ਪਿੰਡ ਵਾਸੀ ਪੰਕਜ, ਢੋਲਕੀ ਕਾਲੋਨੀ ਮੌਲੀ ਜਾਗਰਾਂ ਵਾਸੀ ਨਿਆਮਤ, ਮੌਲੀ ਜਾਗਰਾਂ ਕੰਪਲੈਕਸ ਵਾਸੀ ਹਰੇਰਾਮ ਅਤੇ ਮੌਲੀ ਜਾਗਰਾਂ ਵਾਸੀ ਭਗਵਾਨਦੀਨ ਵਜੋਂ ਹੋਈ ਹੈ।ਪੁਲਿਸ ਅਨੁਸਾਰ ਪੰਕਜ ਨੂੰ ਸਬਜ਼ੀ ਮੰਡੀ ਵਿਕਾਸ ਨਗਰ, ਨਿਆਮਤ ਨੂੰ ਮੌਲੀ ਪਿੰਡ ਸਥਿਤ ਵਾਈਨ ਸ਼ਾਪ ਨੇੜਿਓਂ, ਹਰੇਰਾਮ ਨੂੰ ਰਾਜੀਵ ਕਾਲੋਨੀ ਰੋਡ ਨੇੜਲੇ ਪਾਰਕ ਤੋਂ ਅਤੇ ਭਗਵਾਨਦੀਨ ਨੂੰ ਮੌਲੀ ਜਾਗਰਾਂ ਕੰਪਲੈਕਸ ਦੇ ਪਾਰਕ ਵਿਚੋਂ ਉਸ ਸਮੇਂ ਕਾਬੂ ਕੀਤਾ ਗਿਆ, ਜਦੋਂ ਉਹ ਜਨਤਕ ਥਾਵਾਂ ‘ਤੇ ਸ਼ਰਾਬ ਪੀ ਕੇ ਹੰਗਾਮਾ ਕਰ ਰਹੇ ਸਨ। ਪੁਲਿਸ ਨੇ ਚਾਰਾਂ ਖ਼ਿਲਾਫ਼ ਪੰਜਾਬ ਐਕਸਾਈਜ਼ ਐਕਟ ਅਤੇ ਭਾਰਤੀ ਨਿਆਂ ਸੰਹਿਤਾ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਪੁੱਛਗਿੱਛ ਤੋਂ ਬਾਅਦ ਸਾਰੇ ਮੁਲਜ਼ਮਾਂ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ। ਮਾਮਲਿਆਂ ਦੀ ਅਗਲੇਰੀ ਜਾਂਚ ਜਾਰੀ ਹੈ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਬਣੀ ਪੰਜਾਬ ਦਾ ਨਵਾਂ ਸੋਸ਼ਲ ਮੀਡੀਆ ਟਰੈਂਡ ਅਗਲੀ ਖ਼ਬਰ ਵੀਜ਼ਾ ਲਗਵਾਉਣ ਦੇ ਨਾਂ ’ਤੇ 20.12 ਲੱਖ ਰੁਪਏ ਦੀ ਠੱਗੀ, ਇਮੀਗ੍ਰੇਸ਼ਨ ਕੰਪਨੀ ਖ਼ਿਲਾਫ਼ ਮਾਮਲਾ ਦਰਜ
Ad Position 24
No active advertisement