02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਸਾਹਿਤਕਾਰ ਡਾ. ਮਨਮੋਹਨ ਨੂੰ ਮਿਲੇਗਾ ‘ਭੂਸ਼ਨ ਧਿਆਨਪੁਰੀ ਯਾਦਗਾਰੀ ਲਾਈਫ਼ ਟਾਈਮ ਅਚੀਵਮੈਂਟ ਐਵਾਰਡ’ ਨਾਲ ਕੀਤੇ ਜਾਣਗੇ ਸਨਮਾਨਿਤ

Ad Position 21
No active advertisement
ਅਜੀਤ ਡੈਸਕ 12-07-2026
ਚੰਡੀਗੜ੍ਹ, 11 ਜੁਲਾਈ (ਅਜਾਇਬ ਸਿੰਘ ਔਜਲਾ)- ਸਵਪਨ ਫਾਊਂਡੇਸ਼ਨ, ਪਟਿਆਲਾ ਵਲੋਂ ਹਰ ਸਾਲ ‘ਭੂਸ਼ਨ ਧਿਆਨਪੁਰੀ ਯਾਦਗਾਰੀ ਵਾਰਤਕ ਪੁਰਸਕਾਰ’ ਦਿੱਤਾ ਜਾਂਦਾ ਹੈ। ਹੁਣ ਇਸ ਨੂੰ ਬਦਲੇ ਹੋਏ ਰੂਪ ਵਿਚ ‘ਭੂਸ਼ਨ ਧਿਆਨਪੁਰੀ ਲਾਈਫ਼ ਟਾਈਮ ਅਚੀਵਮੈਂਟ ਐਵਾਰਡ’ ਵਜੋਂ ਪ੍ਰਦਾਨ ਕੀਤਾ ਜਾਵੇਗਾ। ਇਸ ਸਨਮਾਨ ਵਿਚ 51 ਹਜ਼ਾਰ ਰੁਪਏ ਨਕਦ, ਦੋਸ਼ਾਲਾ ਅਤੇ ਸਨਮਾਨ ਚਿੰਨ੍ਹ ਭੇਟ ਕੀਤਾ ਜਾਵੇਗਾ। ਇਸ ਸਨਮਾਨ ਦੀ ਖ਼ਾਸੀਅਤ ਇਹ ਹੋਵੇਗੀ ਕਿ ਸਨਮਾਨਿਤ ਲੇਖਕ ਦੇ ਸਾਹਿਤਕ ਕਾਰਜ ਨੂੰ ਪੂਰੇ ਸਾਲ ਸਮਾਗਮਾਂ ਤੇ ਚਰਚਾਵਾਂ ਦੇ ਰੂਪ ਵਿਚ ਅੱਗੇ ਲਿਆਂਦਾ ਜਾਵੇਗਾ । ਇਹ ਪਹਿਲਾ ਸਨਮਾਨ ਉੱਘੇ ਕਵੀ, ਨਾਵਲਕਾਰ, ਚਿੰਤਕ ਅਤੇ ਆਲੋਚਕ ਡਾ. ਮਨਮੋਹਨ ਨੂੰ ਦਿੱਤਾ ਜਾਵੇਗਾ। ਵੱਖ-ਵੱਖ ਵਧਾਵਾਂ ਵਿਚ ਉਨ੍ਹਾਂ ਦੀਆਂ 43 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਨ੍ਹਾਂ ਨੂੰ ਨਾਵਲ ’ਨਿਰਵਾਣ’ (2013) ਲਈ ਭਾਰਤੀ ਸਾਹਿਤ ਅਕਾਦਮੀ ਦਾ ਸਨਮਾਨ ਵੀ ਪ੍ਰਾਪਤ ਹੋ ਚੁੱਕਿਆ ਹੈ। ਪੰਜਾਬੀ ਅਕਾਦਮੀ, ਦਿੱਲੀ ਅਤੇ ਭਾਸ਼ਾ ਵਿਭਾਗ, ਪੰਜਾਬ ਵਲੋਂ ਵੀ ਉਨ੍ਹਾਂ ਨੂੰ ਸ਼੍ਰੋਮਣੀ ਸਾਹਿਤਕਾਰ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ । ਸੰਸਥਾਗਤ ਕਾਰਜਾਂ ਵਿਚ ਵੀ ਉਨ੍ਹਾਂ ਦਾ ਉੱਘਾ ਯੋਗਦਾਨ ਹੈ। ਚੰਡੀਗੜ੍ਹ ਸਾਹਿਤ ਅਕਾਦਮੀ ਵਿਚ ਪਹਿਲਾਂ ਉਹ ਵਾਈਸ ਚੇਅਰਮੈਨ ਰਹੇ ਅਤੇ ਫਿਰ ਚੇਅਰਮੈਨ ਹੁੰਦੇ ਹੋਏ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਸਮਾਗਮ ਕਰਨ ਦੇ ਨਾਲ-ਨਾਲ ਅਕਾਦਮੀ ਵੱਲੋਂ ਯੁਵਾ ਤੇ ਬਾਲ ਸਨਮਾਨਾਂ ਦੀ ਨਵੀਂ ਪਿਰਤ ਪਾਈ। ਉਹ ਆਈ.ਬੀ. ਦੇ ਸਪੈਸ਼ਲ ਡੀ.ਜੀ.ਪੀ. ਦੇ ਮਹੱਤਵਪੂਰਨ ਅਹੁਦੇ ਤੋਂ ਰਿਟਾਇਰ ਹੋ ਕੇ ਇਸ ਵੇਲੇ ਨੈਸ਼ਨਲ ਸਿਕਿਊਰਿਟੀ ਕਾਊਂਸਲ, ਭਾਰਤ ਸਰਕਾਰ ਦੇ ਸਲਾਹਕਾਰ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਪ੍ਰੋਫੈਸਰ ਆਫ਼ ਐਮੀਨੈਂਸ ਹਨ । ਇਹ ਸਨਮਾਨ ਚੰਡੀਗੜ੍ਹ ਵਿਖੇ ਦਿੱਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਮੌਨਸੂਨ ਤਿਆਰੀਆਂ ਦੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤੀ ਸਮੀਖਿਆ ਅਗਲੀ ਖ਼ਬਰ ਤਨਿਸ਼ਕ ਵਲੋਂ ਚੰਡੀਗੜ੍ਹ ’ਚ ਪ੍ਰਦਰਸ਼ਨੀ ਦੌਰਾਨ ‘ਸੋਲਜ਼ ਇਨ ਸਿੰਫਨੀ’ ਦੀ ਮੇਜ਼ਬਾਨੀ
Ad Position 24
No active advertisement