ਚੰਡੀਗੜ੍ਹ, 12 ਜੁਲਾਈ (ਅਜਾਇਬ ਸਿੰਘ ਔਜਲਾ)- ਫੈਸ਼ਨ ਟੈਕਨੋਲਜੀ ਦੇ ਖੇਤਰ ਵਿਚ ਪ੍ਰਸਿੱਧ ਫੈਸ਼ਨ ਡਿਜ਼ਾਇਨਰ ਅਤੇ ਖੂਬਸੂਰਤ ਮਾਡਲ ਸੁੰਦਰੀ ਕਿਰਨ ਸਹਿਗਲ ਨੇ ਕਿਹਾ ਕਿ ਫੈਸ਼ਨ ਟੈਕਨੋਲਜੀ ਵਿਚ ਭਾਰਤੀ ਮਹਿਲਾਵਾਂ ਨੇ ਸਫਲਤਾ ਪੂਰਵਕ ਕਾਰਜ ਕੀਤੇ ਹਨ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਅਜੋਕੇ ਦੌਰ ਵਿਚ ਮਹਿਲਾਵਾਂ ਵਿਚ ਆਤਮ ਵਿਸ਼ਵਾਸ ਹੋਰ ਵੀ ਵਧਿਆ ਹੈ ਤੇ ਉਹ ਹਰ ਖੇਤਰ ਵਿਚ ਮੋਹਰੀ ਹੋ ਕੇ ਵਿਚਰ ਰਹੀਆਂ ਹਨ। ਦਿੱਲੀ ਦੇ ਪਿਛੋਕੜ ਨਾਲ ਸੰਬੰਧ ਰੱਖਣ ਵਾਲੀ ਪਿਤਾ ਹਰਜੀਤ ਸਿੰਘ ਬਵੇਜਾ, ਮਾਤਾ ਬਲਵੰਤ ਕੌਰ ਦੇ ਘਰ ਜਨਮੀ ਕਿਰਨ ਸਹਿਗਲ ਨੇ ਦੱਸਿਆ ਕਿ ਦਿੱਲੀ ਤੋਂ ਹੋਟਲ ਮੈਨੇਜਮੈਂਟ ਕਰਨ ਦੇ ਨਾਲ ਨਾਲ ਉਸ ਨੇ ਫੈਸ਼ਨ ਡਿਜ਼ਾਇਨਰ ਦੇ ਵਜੋਂ ਤਲੀਮ ਹਾਸਲ ਕਰਦਿਆਂ ਕਾਫੀ ਵੱਡੇ ਸ਼ੋਆਂ ਦਾ ਹਿੱਸਾ ਬਣੀ ਤੇ ਉਸ ਨੂੰ ਵਧੇਰੇ ਪ੍ਰਸੰਸਾ ਮਿਲੀ। ਉਨ੍ਹਾਂ ਇਹ ਦੱਸਦੇ ਹੋਏ ਖੁਸ਼ੀ ਸਾਂਝੀ ਕੀਤੀ ਕਿ ਬਾਲੀਵੁੱਡ ਦੇ ਪ੍ਰਸਿੱਧ ਗਾਇਕ ਮੀਕਾ ਦੀ ਸਟਾਲਇਸ ਲੁੱਕ ਦੇ ਨਾਲ ਨਾਲ ਉਸ ਦੁਆਰਾ ਪਹਿਨੇ ਜਾਂਦੇ ਪਹਿਰਾਵੇ ਵੀ ਡਿਜ਼ਾਇਨ ਕਰਨ ਵਿਚ ਉਸ ਦੀ ਭੂਮਿਕਾ ਰਹੀ । ਕਿਰਨ ਸਹਿਗਲ ਨੇ ਕਿਹਾ ਕਿ ਉਹ ਉਤਸੁਕਤਾ ਨਾਲ ਸੁੰਦਰਤਾ ਮੁਕਾਬਲੇ ਤੇ ਫੈਸ਼ਨ ਸ਼ੋਆਂ ਦਾ ਹਿੱਸਾ ਬਣਦੀ ਰਹੀ। ਇਸੇ ਦੌਰਾਨ ਉਸਨੇ “ਮਿਸ ਗੁਆਲੀਅਰ “ਮੁਕਾਬਲੇ ਵਿਚ ਸੈਕਿੰਡ ਰਨਰਜ-ਅਪ ਦਾ ਖਿਤਾਬ ਵੀ ਹਾਸਲ ਕੀਤਾ।
ਇੱਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਦੀ ਬਹੁ ਪੱਖੀ ਪ੍ਰਤਿਭਾਵਾਨ ਫਨਕਾਰਾਂ ਸਤਿੰਦਰ ਸੱਤੀ ਤੋਂ ਵੀ ਉਸ ਨੂੰ ਬਹੁਤ ਕੁਝ ਚੰਗਾ ਸਿਖਣ ਨੂੰ ਮਿਲਿਆ ਹੈ ਉੱਥੇ ਉਨ੍ਹਾਂ ਵਿਕਾਸ ਸਹਿਗਲ, ਈਸ਼ਕਾ (ਇਟਲੀ) ਆਦਿ ਦੀ ਭੂਮਿਕਾ ਨੂੰ ਵੀ ਸਲਾਹਿਆ। ਆaਪਣੀ ਲੇਖਣੀ ਦੀ ਗੱਲ ਕਰਦਿਆਂ ਕਿਰਨ ਸਹਿਗਲ ਨੇ ਕਿਹਾ ਕਿ ਉਸ ਦੀ ਆ ਰਹੀ ਨਵੀਂ ਪੁਸਤਕ “ ਰੂਹ ਦੀ ਆਵਾਜ਼ “ ਤੇ ਉਸ ਨੂੰ ਚੰਗੀਆਂ ਆਸਾਂ ਹਨ ਤੇ ਉਮੀਦ ਹੈ ਕਿ ਪਾਠਕ ਉਸ ਨੂੰ ਪਸੰਦ ਕਰਨਗੇ। ਇੱਕ ਹੋਰ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸਕੂਲ, ਕਾਲਜ ਦੀ ਪੜ੍ਹਾਈ ਦੌਰਾਨ ਉਹ ਪੰਜਾਬ ਦੇ ਪ੍ਰਮੁੱਖ ਲੋਕ ਨਾਚਾਂ ਪ੍ਰਤੀ ਵਧੇਰੇ ਆਕਰਸ਼ਕ ਰਹੀ ਹੈ ਅਤੇ ਉਤਸ਼ਾਹ ਨਾਲ ਪੇਸ਼ਕਾਰੀਆਂ ਦਾ ਹਿੱਸਾ ਵੀ ਬਣਦੀ ਰਹੀ ਹੈ ਜੋ ਹੁਣ ਉਸ ਦੀ ਅਦਾਕਾਰੀ ਲਈ ਕਾਰਗਰ ਸਾਬਤ ਵੀ ਬਣੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜਿਸ ਪੇਸ਼ਕਾਰੀ ਵਿਚ ਆਪਣੇ ਲੋਕਾਂ ਤੇ ਆਪਣੀ ਧਰਤੀ ਦੀ ਗੱਲ ਹੋਵੇ ਲੋਕ ਉਸ ਨੂੰ ਵਧੇਰੇ ਪਸੰਦ ਕਰਦੇ ਹਨ। ਕਿਰਨ ਸਹਿਗਲ ਦਾ ਇਹ ਵੀ ਕਹਿਣਾ ਹੈ ਕਿ ਬਿਨਾਂ ਸ਼ੱਕ ਪੰਜਾਬ ਹਿੰਮਤ ਵਾਲੇ ਲੋਕਾਂ ਦੀ ਖੂਬਸੂਰਤ ਥਾਂ ਹੈ ਤੇ ਇੱਥੋਂ ਦੇ ਸੱਭਿਆਚਾਰ ਤੇ ਸ਼ਖਸ਼ੀਅਤਾਂ ਨੂੰ ਪੇਸ਼ਕਾਰੀਆਂ ਵਿਚ ਪ੍ਰਮੁੱਖਤਾ ਨਾਲ ਦਿਖਾਇਆ ਜਾਣਾ ਚਾਹੀਦਾ ਹੈ।
ਫੈਸ਼ਨ ਟੈਕਨਾਲੋਜੀ ’ਚ ਭਾਰਤੀ ਮਹਿਲਾਵਾਂ ਨੇ ਸਫਲਤਾ ਪੂਰਵਕ ਨਿਵੇਕਲੇ ਕਾਰਜ ਕੀਤੇ-ਕਿਰਨ ਸਹਿਗਲ
ਅਜੀਤ ਡੈਸਕ
13-07-2026