05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਖ਼ੂਨਦਾਨ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 21-07-2026
ਚੰਡੀਗੜ੍ਹ, 20 ਜੁਲਾਈ (ਮਾਰਕੰਡਾ)-ਪੀ. ਜੀ. ਆਈ. ਚੰਡੀਗੜ੍ਹ ਦੇ ਥੈਲੇਸੀਮਿਕ ਚੈਰੀਟੇਬਲ ਟਰੱਸਟ ਨੇ ਸੈਕਟਰ-43 ਚੰਡੀਗੜ੍ਹ ਵਿਖੇ ਟਰਾਂਸਫਿਊਜ਼ਨ ਮੈਡੀਸਨ ਵਿਭਾਗ ਦੀ ਰਹਿਨੁਮਾਈ ਹੇਠ ਆਪਣਾ 339ਵਾਂ ਸਵੈਇੱਛਕ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦੇਸ਼ ਥੈਲੇਸੀਮੀਆ ਮਰੀਜ਼ਾਂ ਅਤੇ ਜੀਵਨ ਬਚਾਉਣ ਵਾਲੇ ਖ਼ੂਨ ਚੜ੍ਹਾਉਣ ਦੀ ਲੋੜ ਵਾਲੇ ਹੋਰ ਮਰੀਜ਼ਾਂ ਲਈ ਸੁਰੱਖਿਅਤ ਖ਼ੂਨ ਦੀ ਨਿਰੰਤਰ ਉਪਲਬਧਤਾ ਯਕੀਨੀ ਬਣਾਉਣਾ ਸੀ। ਇਸ ਕੈਂਪ ਵਿਚ ਯੂ.ਟੀ ਕ੍ਰਿਕਟ ਐਸੋਸੀਏਸ਼ਨ ਚੰਡੀਗੜ੍ਹ ਦੇ ਪ੍ਰਧਾਨ ਸੰਜੇ ਟੰਡਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪੀ.ਜੀ.ਆਈ ਦੇ ਟਰਾਂਸਫਿਊਜ਼ਨ ਮੈਡੀਸਨ ਵਿਭਾਗ ਦੇ ਮੁਖੀ ਪ੍ਰੋ.(ਡਾ.) ਆਰ.ਆਰ. ਸ਼ਰਮਾ, ਵਧੀਕ ਪ੍ਰੋਫੈਸਰ ਡਾ. ਐਚ.ਕੇ. ਧਵਨ, ਪੀ.ਜੀ.ਆਈ ਦੇ ਮਨੋਚਿਕਿਤਸਾ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਰਾਹੁਲ ਚੱਕਰਵਰਤੀ, ਵਪਾਰ ਮੰਡਲ ਦੇ ਪ੍ਰਧਾਨ ਸੰਜੀਵ ਚੱਢਾ ਅਤੇ ਵਪਾਰ ਮੰਡਲ ਦੇ ਹੋਰ ਸੀਨੀਅਰ ਮੈਂਬਰਾਂ ਵੀ ਹਾਜ਼ਰ ਸਨ। ਉਨ੍ਹਾਂ ਨੇ ਖੂਨਦਾਤਾਵਾਂ ਨੂੰ ਉਨ੍ਹਾਂ ਦੇ ਮਹਾਨ ਯੋਗਦਾਨ ਦੀ ਪ੍ਰਸ਼ੰਸਾ ਵਜੋਂ ਸਰਟੀਫਿਕੇਟ, ਬੈਜ ਅਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਕੈਂਪ ਨੂੰ ਉਤਸ਼ਾਹਜਨਕ ਹੁੰਗਾਰਾ ਮਿਲਿਆ ਤੇ 64 ਸਵੈਇੱਛਕ ਖੂਨਦਾਤਾਵਾਂ ਨੇ ਖ਼ੂਨਦਾਨ ਕੀਤਾ। ਪੀ.ਜੀ.ਆਈ ਦੇ ਟਰਾਂਸਫਿਊਜ਼ਨ ਮੈਡੀਸਨ ਵਿਭਾਗ ਦੇ ਮੁਖੀ ਪ੍ਰੋ.(ਡਾ.) ਆਰ.ਆਰ. ਸ਼ਰਮਾ, ਟੀ.ਸੀ.ਟੀ ਦੀ ਕਾਰਜਕਾਰੀ ਚੇਅਰਪਰਸਨ ਵਿਭਾ ਮਿੱਤਲ, ਉਪ ਚੇਅਰਮੈਨ ਏ.ਕੇ. ਦੁਆ, ਸੀਨੀਅਰ ਉਪ ਪ੍ਰਧਾਨ ਏ.ਪੀ. ਸਿੰਘ, ਮੈਂਬਰ ਸਕੱਤਰ ਰਾਜਿੰਦਰ ਕਾਲੜਾ, ਵਿੱਤ ਸਕੱਤਰ ਡਾ. ਵਿਨੇ ਸੂਦ, ਸੰਯੁਕਤ ਸਕੱਤਰ ਕੇ.ਕੇ. ਆਹੂਜਾ, ਕਾਰਜਕਾਰੀ ਮੈਂਬਰ ਐਮ.ਐਲ. ਗਾਂਧੀ ਨੇ ਸਾਰੇ ਸਵੈਇੱਛਕ ਖੂਨਦਾਤਾਵਾਂ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਹਰਿਆਣਾ ਵਿਚ ਦੁੱਧ ਉਤਪਾਦਨ ਅਤੇ ਨਸਲ ਸੁਧਾਰ ਨੂੰ ਮਿਲੇਗੀ ਗਤੀ- ਰਾਣਾ ਅਗਲੀ ਖ਼ਬਰ ਸ਼ਹਿਰਾਂ ਦੇ ਸਰਬਪੱਖੀ ਵਿਕਾਸ ਲਈ ਮੇਅਰਾਂ ਦਾ ਕਾਰਜਕਾਲ ਵਧਾਇਆ ਜਾਵੇ-ਮੇਅਰ ਸੌਰਭ ਜੋਸ਼ੀ
Ad Position 24
No active advertisement