05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਵਾਂਝੇ ਬੱਚਿਆਂ ਦੇ ਵਿਕਾਸ ਲਈ ਬਾਲ ਭਵਨਾਂ ’ਚ ਭਾਰਤ ਸਕਾਊਟਸ ਐਂਡ ਗਾਈਡਜ਼ ਗਤੀਵਿਧੀਆਂ ਸ਼ੁਰੂ ਕਰਨ ਦੀ ਪਹਿਲ ਸ਼ਲਾਘਾਯੋਗ-ਰਾਜਪਾਲ

Ad Position 21
No active advertisement
ਅਜੀਤ ਡੈਸਕ 21-07-2026
ਚੰਡੀਗੜ੍ਹ, 20 ਜੁਲਾਈ (ਰਾਮ ਸਿੰਘ ਬਰਾੜ )- ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਰਾਜ ਦੇ ਸਾਰੇ ਬਾਲ ਭਵਨਾਂ ਵਿਚ ਵਾਂਝੇ ਬੱਚਿਆਂ ਦੇ ਸਰਬਪੱਖੀ ਵਿਕਾਸ ਦੇ ਉਦੇਸ਼ ਨਾਲ ਭਾਰਤ ਸਕਾਊਟਸ ਐਂਡ ਗਾਈਡਜ਼ ਦੀਆਂ ਗਤੀਵਿਧੀਆਂ ਸ਼ੁਰੂ ਕਰਨ ਦੀ ਪਹਿਲ ਦੀ ਸ਼ਲਾਘਾ ਕੀਤੀ ਹੈ। ਇੱਥੇ ਲੋਕ ਭਵਨ ਵਿਚ ਹਰਿਆਣਾ ਰਾਜ ਭਾਰਤ ਸਕਾਊਟਸ ਐਂਡ ਗਾਈਡਜ਼ ਦੀ 44ਵੀਂ ਸਾਲਾਨਾ ਆਮ ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਜਪਾਲ ਨੇ ਕਿਹਾ ਕਿ ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਹਰਿਆਣਾ ਦੀ ਪਹਿਲ ਅਤੇ ਸਟੇਟ ਕਮਿਸ਼ਨਰ (ਬੁਲਬੁਲ) ਦੀ ਅਗਵਾਈ ਵਿਚ ਸੂਬੇ ਦੇ ਸਾਰੇ ਬਾਲ ਭਵਨਾਂ ਵਿਚ ਭਾਰਤ ਸਕਾਊਟਸ ਐਂਡ ਗਾਈਡਜ਼ ਦੀਆਂ ਗਤੀਵਿਧੀਆਂ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸ਼ਲਾਘਾਯੋਗ ਪਹਿਲ ਵਾਂਝੇ ਬੱਚਿਆਂ ਵਿੱਚ ਅਨੁਸ਼ਾਸਨ, ਆਤਮ-ਵਿਸ਼ਵਾਸ, ਲੀਡਰਸ਼ਿਪ ਸਮਰੱਥਾ, ਟੀਮ ਭਾਵਨਾ ਅਤੇ ਜੀਵਨ ਉਪਯੋਗੀ ਹੁਨਰ ਵਿਕਸਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ ਤੇ ਉਨ੍ਹਾਂ ਨੂੰ ਜ਼ਿੰਮੇਵਾਰ ਅਤੇ ਸ਼ਕਤੀਸ਼ਾਲੀ ਨਾਗਰਿਕ ਬਣਨ ਲਈ ਪ੍ਰੇਰਿਤ ਕਰੇਗੀ। ਪ੍ਰੋ. ਅਸੀਮ ਕੁਮਾਰ ਘੋਸ਼ ਨੇ ਕਿਹਾ ਕਿ ਕਿਸੇ ਵੀ ਰਾਸ਼ਟਰ ਦਾ ਭਵਿੱਖ ਉਸਦੇ ਨੌਜਵਾਨ ਨਾਗਰਿਕਾਂ ਦੇ ਚਰਿੱਤਰ ‘ਤੇ ਨਿਰਭਰ ਕਰਦਾ ਹੈ। ਸਕਾਊਟਿੰਗ ਤੇ ਗਾਈਡਿੰਗ ਇਮਾਨਦਾਰੀ, ਹਮਦਰਦੀ, ਸਾਹਸ, ਕੁਦਰਤ ਪ੍ਰਤੀ ਸਤਿਕਾਰ ਅਤੇ ‘ਸਵੈ ਤੋਂ ਪਹਿਲਾਂ ਸੇਵਾ’ ਵਰਗੇ ਜੀਵਨ ਮੁੱਲਾਂ ਦੀ ਸਿੱਖਿਆ ਦਿੰਦੀ ਹੈ। ਹਰਿਆਣਾ ਦੇ ਉਲੇਖਯੋਗ ਯੋਗਦਾਨ ਦਾ ਜ਼ਿਕਰ ਕਰਦਿਆਂ ਰਾਜਪਾਲ ਨੇ ਕਿਹਾ ਕਿ ਭਾਰਤ ਸਕਾਊਟਸ ਐਂਡ ਗਾਈਡਜ਼ ਦੇ ਦੇਸ਼ ਭਰ ਵਿਚ 70 ਲੱਖ ਤੋਂ ਵੱਧ ਮੈਂਬਰ ਹਨ। ਇਸ ਮੌਕੇ ਸਟੇਟ ਚੀਫ਼ ਕਮਿਸ਼ਨਰ ਸ਼੍ਰੀਮਤੀ ਧੀਰਾ ਖੰਡੇਲਵਾਲ, ਸਟੇਟ ਕਮਿਸ਼ਨਰ (ਗਾਈਡਜ਼) ਸ੍ਰੀਮਤੀ ਅਮਨੀਤ ਪੀ. ਕੁਮਾਰ, ਕਮਿਸ਼ਨਰ ਤੇ ਸਕੱਤਰ ਸ੍ਰੀਮਤੀ ਆਸ਼ਿਮਾ ਬਰਾੜ, ਸਟੇਟ ਕਮਿਸ਼ਨਰ (ਮੁੱਖ ਦਫ਼ਤਰ) ਸਾਕੇਤ ਕੁਮਾਰ, ਰਾਜਪਾਲ ਦੇ ਸਕੱਤਰ ਵਿਜੇ ਕੁਮਾਰ ਭਾਵਿਕੱਟੀ, ਮਨੀ ਰਾਮ ਸ਼ਰਮਾ ਅਤੇ ਭਾਰਤ ਸਕਾਊਟਸ ਐਂਡ ਗਾਈਡਜ਼ ਦੇ ਹੋਰ ਅਹੁਦੇਦਾਰ ਤੇ ਨੁਮਾਇੰਦੇ ਮੌਜ਼ੂਦ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਬਣਨ ਮਗਰੋਂ ਅਜੈਵੀਰ ਸਿੰਘ ਲਾਲਪੁਰਾ ਨੇ 2027 ਦੀਆਂ ਚੋਣਾਂ ਲਈ ਵਰਕਰਾਂ ਨੂੰ ਕੀਤਾ ਲਾਮਬੰਦ ਅਗਲੀ ਖ਼ਬਰ ਮਾਨ ਸਰਕਾਰ ਵਲੋਂ ਔਰਤਾਂ ਦੀ ਮੁਫ਼ਤ ਬੱਸ ਯਾਤਰਾ ’ਤੇ 298 ਕਰੋੜ ਰੁਪਏ ਖ਼ਰਚ-ਡਾ. ਬਲਜੀਤ ਕੌਰ
Ad Position 24
No active advertisement