02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਆਈ. ਪੀ. ਐੱਸ. ਅਧਿਕਾਰੀ ਦੀ ਕੋਠੀ ਅੰਦਰ ਖੁਦਕੁਸ਼ੀ ਕਰਨ ਵਾਲੀ ਕੇਅਰਟੇਕਰ ਦੀ ਪੋਸਟਮਾਰਟਮ ਰਿਪੋਰਟ ਕਰੇਗੀ ਖੁਲਾਸਾ

Ad Position 21
No active advertisement
ਅਜੀਤ ਡੈਸਕ 23-07-2026
ਚੰਡੀਗੜ੍ਹ, 22 ਜੁਲਾਈ (ਕਪਿਲ ਵਧਵਾ)- ਸਥਾਨਕ ਸੈਕਟਰ-10 ਸਥਿਤ ਇਕ ਸੇਵਾਮੁਕਤ ਆਈ. ਪੀ. ਐੱਸ. ਅਧਿਕਾਰੀ ਦੀ ਆਲੀਸ਼ਾਨ ਕੋਠੀ ਅੰਦਰ ਕਰੀਬ ਇਕ ਹਫਤਾ ਪਹਿਲਾਂ ਕੰਮ ਤੇ ਲੱਗਣ ਉਪਰੰਤ ਕਥਿਤ ਤੌਰ ਤੇ ਖੁਦਕੁਸ਼ੀ ਕਰਨ ਵਾਲੀ ਕੇਅਰਟੇਕਰ ਪੱਪੀ ਦੀ ਪੋਸਟਮਾਰਟ ਰਿਪੋਰਟ, ਉਸਦੀ ਮੌਤ ਦੇ ਕਾਰਨਾਂ ਬਾਰੇ ਖੁਲਾਸਾ ਕਰ ਸਕਦੀ ਹੈ। ਇਹ ਕਹਿਣਾ ਹੈ ਥਾਣਾ ਸੈਕਟਰ-3 ਦੀ ਪੁਲਿਸ ਦਾ। ਦੱਸ ਦਈਏ ਕਿ ਸ਼ਨੀਵਾਰ ਨੂੰ ਆਈ. ਪੀ. ਐੱਸ. ਅਧਿਕਾਰੀ ਦੀ ਕੋਠੀ ਵਿਚ ਮੂਲ ਰੂਪ ਤੋਂ ਯੂ. ਪੀ. ਦੇ ਹਰਦੋਈ ਜ਼ਿਲ੍ਹੇ ਦੀ ਰਹਿਣ ਵਾਲੀ ਪੱਪੀ ਦੀ ਲਾਸ਼ ਉਸਦੀ ਹੀ ਚੁੰਨੀ ਸਹਾਰੇ ਪੱਖੇ ਨਾਲ ਲਟਕਦੀ ਮਿਲੀ ਸੀ, ਜਿਸ ਕਾਰਨ ਇਲਾਕੇ ਵਿਚ ਸਨਸਨੀ ਫੈਲ ਗਈ । ਇਸ ਮਾਮਲੇ ਦੀ ਜਾਂਚ ਦੌਰਾਨ ਪੁਲਿਸ ਤੇ ਲਾਪਰਵਾਹੀ ਵਰਤਣ ਅਤੇ ਸਹੀਂ ਤਰਾਂ ਕਾਰਵਾਈ ਨਾ ਕਰਨ ਦੇ ਦੋਸ਼ ਮ੍ਰਿਤਕਾ ਦੇ ਪਰਿਵਾਰ ਵਲੋਂ ਲਗਾਏ ਗਏ ਸਨ, ਪ੍ਰੰਤੂ ਪੁਲਿਸ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਸੀ। ਜਾਣਕਾਰੀ ਅਨੁਸਾਰ ਐਤਵਾਰ ਨੂੰ ਮ੍ਰਿਤਕ ਲੜਕੀ ਪੱਪੀ ਦਾ ਪੋਸਟਮਾਰਟਮ ਕਰਵਾ ਕੇ ਪੁਲਿਸ ਨੇ ਉਸਦੀ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਸ ਦਾ ਪਰਿਵਾਰ ਪੱਪੀ ਦੀ ਮ੍ਰਿਤ ਦੇਹ ਨੂੰ ਅੰਤਿਮ ਰਸਮਾਂ ਲਈ ਹਰਦੋਈ ਵਿਖੇ ਲੈ ਗਿਆ। ਅੱਜ ਇਸ ਕੇਸ ਦੇ ਤਫਤੀਸ਼ੀ ਅਫਸਰ ਨੇ ਮਾਮਲੇ ਸਬੰਧੀ ਗੱਲਬਾਤ ਕਰਦਿਆਂ ਦੱਸਿਆ ਕਿ ਮੰਗਲਵਾਰ ਨੂੰ ਸਰਕਾਰੀ ਡਾਕਟਰਾਂ ਵਲੋਂ ਪੱਪੀ ਦੀ ਪੋਸਟਮਾਰਟਮ ਰਿਪੋਰਟ ਸੰਭਾਵੀ ਤੌਰ ਤੇ ਸੌਂਪੀ ਜਾਣੀ ਹੈ। ਜਿਸ ਵਿਚ ਮੌਤ ਦਾ ਅੰਦਾਜ਼ਣ ਸਮਾਂ ਅਤੇ ਕਾਰਨ ਸਾਹਮਣੇ ਆ ਸਕਦਾ ਹੈ, ਜਦਕਿ ਲੜਕੀ ਮੌਤ ਦੇ ਅਸਲ ਕਾਰਨਾਂ ਅਤੇ ਹੋਰ ਵਿਸਤ੍ਰਿਤ ਵਿਗਿਆਨਕ ਤੱਥਾਂ ਲਈ ਵਿਸਰਾ ਰਿਪੋਰਟ ਦੀ ਉਡੀਕ ਕਰਨੀ ਪਵੇਗੀ। ਫਿਲਹਾਲ ਪੁਲਿਸ ਅਧਿਕਾਰੀਆਂ ਵਲੋਂ ਬੀ. ਐੱਨ. ਐੱਸ. ਐੱਸ. ਦੀ ਧਾਰਾ 196 ਤਹਿਤ ਜਾਂਚ ਨੂੰ ਜਾਰੀ ਰੱਖਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਜੰਤਰ-ਮੰਤਰ ’ਤੇ ਪੁਲਿਸ ਤੇ ਵਿਦਿਆਰਥੀਆਂ ’ਚ ਮੁੜ ਝੜਪ-2 ਏ.ਸੀ.ਪੀ. ਸਮੇਤ 6 ਜ਼ਖ਼ਮੀ ਅਗਲੀ ਖ਼ਬਰ ਮੁੱਖ ਮੰਤਰੀ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦਾ ਸਭ ਤੋਂ ਵੱਧ ਲਾਭ 36–59 ਸਾਲ ਉਮਰ ਵਰਗ ਦੀਆਂ ਮਹਿਲਾਵਾਂ ਨੂੰ ਮਿਲ ਰਿਹਾ...
Ad Position 24
No active advertisement