ਚੰਡੀਗੜ੍ਹ, 23 ਜੁਲਾਈ (ਅ. ਬ.)- ਯੋਗਤਾ-ਅਧਾਰਤ ਸਿੱਖਿਆ ਨੂੰ ਉਤਸ਼ਾਹਿਤ ਕਰਨ ਤੇ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਗੁਣਵੱਤਾ ਵਾਲੀ ਕੋਚਿੰਗ ਤੱਕ ਪਹੁੰਚ ਵਧਾਉਣ ਵੱਲ ਇਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਚੰਡੀਗੜ੍ਹ ਪ੍ਰਸ਼ਾਸਨ ਦੇ ਵਿੱਤ ਸਕੱਤਰ, ਦੀਪਰਵਾ ਲਾਕੜਾ ਨੇ ਤ੍ਰਿਗਿਯਾ ਥ੍ਰਾਈਵ-2026 ਦਾ ਉਦਘਾਟਨ ਕੀਤਾ। ਇਕ ਪ੍ਰਮੁੱਖ ਸਕਾਲਰਸਸ਼ਿੱਪ ਪ੍ਰੀਖਿਆ ਜੋ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦੀ ਪਛਾਣ ਕਰਨ ਤੇ ਚਾਹਵਾਨ ਆਈ.ਆਈ.ਟੀ., ਜੇ.ਈ.ਈ. ਅਤੇ ਨੀਟ ਉਮੀਦਵਾਰਾਂ ਨੂੰ 100 ਪ੍ਰਤੀਸ਼ਤ ਤੱਕ ਸਕਾਲਰਸਿ਼ਪ ਰਾਹੀਂ ਉਨ੍ਹਾਂ ਦੀਆਂ ਅਕਾਦਮਿਕ ਇੱਛਾਵਾਂ ਨੂੰ ਸਾਕਾਰ ਕਰਨ ਵਿਚ ਮਦਦ ਕਰਨ ਲਈ ਤਿਆਰ ਕੀਤੀ ਗਈ ਹੈ। ਸੈਕਟਰ 35 ਦੇ ਆਈ.ਐਮ.ਏ. ਆਡੀਟੋਰੀਅਮ ਵਿਖੇ ਆਯੋਜਿਤ ਲਾਂਚ ਮੌਕੇ ਬੋਲਦਿਆਂ, ਲਾਕੜਾ ਨੇ ਦੇਸ਼ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਗੁਣਵੱਤਾ ਵਾਲੀ ਸਿੱਖਿਆ ਅਤੇ ਯੋਗਤਾ-ਅਧਾਰਤ ਮੌਕਿਆਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ, ਅਤੇ ਵਿਦਿਆਰਥੀਆਂ ਨੂੰ ਸਾਇੰਸ, ਤਕਨਾਲੋਜੀ ਅਤੇ ਸਿਹਤ ਸੰਭਾਲ ਵਿੱਚ ਉੱਤਮਤਾ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ। ਮੀਡੀਆ ਨੂੰ ਸੰਬੋਧਨ ਕਰਦੇ ਹੋਏ, ਤ੍ਰਿਗਿਆ ਐਡੂਵੈਂਚਰ ਦੇ ਸਹਿ-ਸੰਸਥਾਪਕ ਤੇ ਡਾਇਰੈਕਟਰ ਪਰਮੇਸ਼ਵਰ ਝਾਅ ਨੇ ਕਿਹਾ ਕਿ ਸੱਤਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਖੁੱਲ੍ਹਾ, ਥ੍ਰਾਈਵ-2026 100 ਪ੍ਰਤੀਸ਼ਤ ਤੱਕ ਦੀ ਸਕਾਲਰਸ਼ਿੱਪ, ਨਕਦ ਇਨਾਮ, ਯੋਗਤਾ ਸਰਟੀਫਿਕੇਟ, ਅਕਾਦਮਿਕ ਮਾਨਤਾ ਅਤੇ ਵਿਦਿਅਕ ਅਤੇ ਵਿਗਿਆਨਕ ਐਕਸਪੋਜ਼ਰ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਦੇ ਮੌਕੇ ਪ੍ਰਦਾਨ ਕਰੇਗਾ। ਮੀਡੀਆ ਸੰਵਾਦ ਵਿਚ ਤ੍ਰਿਗਿਆ ਐਡਵੈਂਚਰ ਦੇ ਹੋਰ ਤਿੰਨ ਸਹਿ-ਸੰਸਥਾਪਕ ਰਜਤ ਗਰਗ, ਦਲਜੀਤ ਸਿੰਘ ਤੇ ਸ਼ੈਲੇਸ਼ ਗੁਪਤਾ ਵੀ ਸ਼ਾਮਲ ਹੋਏ। ਉਲੇਖਣਯੋਗ ਹੈ ਕਿ ਲਾਂਚ ਪ੍ਰੋਗਰਾਮ ਵਿਚ ਟਰਾਈਸਿਟੀ ਦੇ ਕਈ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਪ੍ਰਤੀਨਿਧੀਆਂ ਨੇ ਵੀ ਭਾਗ ਲਿਆ।