23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਚੰਡੀਗੜ੍ਹ ’ਚ ਪੁਰਾਤਨ ਸੱਭਿਆਚਾਰਕ ਵੰਨਗੀਆਂ ਦੇ ਸੁਮੇਲ ’ਚ ਤੀਜ ਦਾ ਤਿਉਹਾਰ ਮਨਾਇਆ

Ad Position 21
No active advertisement
ਅਜੀਤ ਡੈਸਕ 29-07-2026
ਚੰਡੀਗੜ੍ਹ, 28 ਜੁਲਾਈ (ਅਜਾਇਬ ਸਿੰਘ ਔਜਲਾ)- ਚੰਡੀਗੜ੍ਹ ਦੇ ਸੈਕਟਰ 35 ਵਿਖੇ ਪੁਰਾਤਨ ਸੱਭਿਆਚਾਰਕ ਵੰਨਗੀਆਂ ਦੇ ਸੁਮੇਲ ਵਿਚ ਤੀਜ ਦਾ ਤਿਉਹਾਰ ਮੁਟਿਆਰਾਂ ਅਤੇ ਮਹਿਲਾਵਾਂ ਵਲੋਂ ਮਨਾਇਆ ਗਿਆ। ਇਹ ‘ਤੀਜ’ ਨਾਮੀ ਪ੍ਰੋਗਰਾਮ ਫ਼ਨਕਾਰਾਂ ਸਮਾਇਲੀ ਧਵਨ ਤੇ ਪ੍ਰੀਤੀ ਗੋਇਲ ਦੀ ਨਿਰਦੇਸ਼ਨਾ ਹੇਠ ਕਰਵਾਇਆ ਗਿਆ। ਇਸ ਵਿਚ ਗਗਨ ਵਾਲੀਆ, ਗੁਰਲੀਨ ਕੌਰ, ਨਵਲ ਪ੍ਰੀਤ, ਹਰਮੀਤ ਕੌਰ, ਰੇਨੂ ਵਰਮਾ, ਪੂਜਾ ਚੌਹਾਨ ਨੇ ਲੋਕ-ਵੰਨਗੀਆਂ ਵਿਚ ਦਿੱਤੀਆਂ ਪੇਸ਼ਕਾਰੀਆਂ ਨਾਲ ਚੰਗੀ ਵਾਹਵਾ ਖੱਟੀ। ਇਸੇ ਲੜੀ ਵਿਚ ਨਿਸ਼ਾ ਬੇਦੀ, ਸਵੀਤਾ, ਓਮੇਸ਼ਾ ਬੇਦੀ, ਹਰ ਸਿਮਰਨ ਕੌਰ, ਆਸ਼ਾ ਮਦਾਨ, ਪ੍ਰੀਤ ਮੱਕੜ, ਸ਼ੈਲੀ ਵਲੋਂ ਵੀ ਆਪਣੀਆਂ ਕਲਾਵਾਂ ਦੇ ਤਹਿਤ ਚੰਗੀ ਰੌਣਕ ਲਾਈ । ਸੁਰੀਲੀ ਆਵਾਜ਼ ਅਤੇ ਵਧੀਆ ਗਾਇਕੀ ਦੀ ਗਾਇਕਾ ਕਿਰਨ ਕੌਰ ਵਲੋਂ ਇਹ ਗੀਤ ‘ਅੱਜ ਦਿਨ ਚੜਿ੍ਹਆ ਤੇਰੇ ਰੰਗ ਵਰਗਾ...’ ਨੂੰ ਪ੍ਰਭਾਵਸ਼ਾਲੀ ਗਾਇਕੀ ਵਿਚ ਗਾ ਕੇ ਚੰਗਾ ਰੰਗ ਬੰਨਿ੍ਹਆ। ਇਸ ਮੌਕੇ ’ਤੇ ਸਿਮਰਨ, ਤਾਨੀਆ, ਸਮਾਇਲੀ, ਗਗਨ , ਪ੍ਰੀਤੀ, ਸ਼ੈਲੀ ਗਿਲਹੋਤਰਾ, ਲੱਕੀ, ਰਜਿੰਦਰ ਕੌਰ ਆਦਿ ਦੀਆਂ ਤੀਜ ਦੇ ਤਿਉਹਾਰ ਨੂੰ ਸਮਰਪਿਤ ਲੋਕ ਬੋਲੀਆਂ ਤੇ ਢੁਕਵੇਂ ਨਾਚ ਨੇ ਦਰਸ਼ਕਾਂ ਦੀਆਂ ਭਰਪੂਰ ਤਾੜੀਆਂ ਦਾਦ ਦੇ ਰੂਪ ਵਿਚ ਖੱਟੀਆਂ। ਇਸ ਮੌਕੇ ਸਮੁੱਚੀ ਸਟੇਜ ਨੂੰ ਫੁਲਕਾਰੀਆਂ, ਪੱਖੀਆਂ, ਬਾਗ਼, ਪੁਰਾਤਨ ਸੱਭਿਆਚਾਰਕ ਵਸਤਾਂ ਨਾਲ ਸਜਾਇਆ ਗਿਆ ਸੀ ਜੋ ਮੱਲੀ ਜ਼ੋਰੀ ਦਰਸ਼ਕਾਂ ਵਿਚ ਖਿੱਚ ਦਾ ਕੇਂਦਰ ਵੀ ਹੋ ਨਿੱਬੜਿਆ। ਇਸ ਮੌਕੇ ਸਮਾਇਲੀ ਧਵਨ ਅਤੇ ਪ੍ਰੀਤੀ ਗੋਇਲ ਨੇ ਸਮੁੱਚੇ ਮੈਂਬਰਾਂ ਦਾ ਨਾਲ ਦਰਸ਼ਕਾਂ ਲਈ ਰਸਮੀਂ ਧੰਨਵਾਦੀ ਸ਼ਬਦ ਕਹੇ। ਫਨਕਾਰਾ ਧਵਨ ਨੇ ਕਿਹਾ ਕਿ ਉਨ੍ਹਾਂ ਵਲੋਂ ਪੰਜਾਬ ਦੇ ਸੱਭਿਆਚਾਰਕ ਵਿਰਸੇ ਦੇ ਨਾਲ-ਨਾਲ ਤਿਉਹਾਰਾਂ ਆਦਿ ਨਾਲ ਸਬੰਧਤ ਪ੍ਰੋਗਰਾਮਾਂ ਦੀ ਲੜੀ ਨੂੰ ਅੱਗੋਂ ਵੀ ਜਾਰੀ ਰੱਖਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਦਾ 650ਵਾਂ ਪ੍ਰਕਾਸ਼ ਪੁਰਬ ਸਾਲ 2027 ’ਚ ਸੂਬਾ ਪੱਧਰ ’ਤੇ ਧੂਮ-ਧਾਮ ਨਾਲ ਮਨਾਇਆ ਜਾਵੇਗਾ-ਨਾਇਬ ਸਿੰ... ਅਗਲੀ ਖ਼ਬਰ ਚੰਡੀਗੜ੍ਹ ’ਚ ਭਾਰੀ ਮੀਂਹ ਪੈਣ ਕਾਰਨ ਸੜਕਾਂ ਹੋਈਆਂ ਜਲਥਲ
Ad Position 24