23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਪੀ. ਐੱਨ. ਬੀ. ਮੈਟਲਾਈਫ ਵਲੋਂ ‘360 ਹੈਲਥ ਸੇਵਿੰਗ ਪਲਾਨ’ ਲਾਂਚ

Ad Position 21
No active advertisement
ਅਜੀਤ ਡੈਸਕ 29-07-2026

ਚੰਡੀਗੜ੍ਹ, 28 ਜੁਲਾਈ (ਅ. ਬ.)- ਪੀ. ਐਨ. ਬੀ. ਮੈਟਲਾਈਫ ਇੰਡੀਆ ਇੰਸ਼ੋਰੈਂਸ ਨੇ ਗਾਹਕਾਂ ਲਈ ‘ਪੀ. ਐਨ. ਬੀ. ਮੈਟਲਾਈਫ 360 ਹੈਲਥ ਸੇਵਿੰਗ ਪਲਾਨ’ ਪੇਸ਼ ਕੀਤਾ ਹੈ। ਇਹ ਸਿਹਤ ਕੇਂਦਰਿਤ ਯੂਨਿਟ ਲਿੰਕਡ ਇੰਸ਼ੋਰੈਂਸ ਪਲਾਨ (ਯੂਲਿਪ) ਹੈ, ਜੋ ਸਿਹਤ ਸੁਰੱਖਿਆ ਦੇ ਨਾਲ-ਨਾਲ ਮਾਰਕੀਟ ਨਾਲ ਜੁੜੀ ਬਚਤ ਦਾ ਵੀ ਲਾਭ ਦਿੰਦਾ ਹੈ। ਕੰਪਨੀ ਅਨੁਸਾਰ ਇਹ ਪਲਾਨ ਗਾਹਕਾਂ ਨੂੰ ਲੰਬੇ ਸਮੇਂ ਲਈ ਵਿੱਤੀ ਸੁਰੱਖਿਆ ਪ੍ਰਦਾਨ ਕਰਨ ਦੇ ਨਾਲ ਸਿਹਤ ਸੰਬੰਧੀ ਖਰਚਿਆਂ ਲਈ ਵੀ ਮਦਦਗਾਰ ਸਾਬਤ ਹੋਵੇਗਾ। ਇਸ ਵਿਚ ਹੈਲਥ ਮੈਨੇਜਮੈਂਟ ਸਿਸਟਮ ਰਾਹੀਂ ਮਾਨਸਿਕ ਸਿਹਤ ਸੇਵਾਵਾਂ, ਡਿਜ਼ੀਟਲ ਹੈਲਥ ਅਸੈਸਮੈਂਟ, ਡਾਇਗਨੋਸਟਿਕ ਸਹਾਇਤਾ ਤੇ ਆਨਲਾਈਨ ਡਾਕਟਰ ਨਾਲ ਸਲਾਹ ਦੀ ਸਹੂਲਤ ਦਿੱਤੀ ਗਈ ਹੈ। ਵਿਕਲਪਿਕ ਰਾਈਡਰਜ਼ ਦੇ ਨਾਲ ਇਹ ਪਲਾਨ 250 ਤੋਂ ਵੱਧ ਸਰਜਰੀਆਂ ਤੇ ਇਲਾਜੀ ਪ੍ਰਕਿਰਿਆਵਾਂ (ਡੇਅ-ਕੇਅਰ ਟ੍ਰੀਟਮੈਂਟ ਸਮੇਤ) ਲਈ ਹਸਪਤਾਲੀ ਸਹਾਇਤਾ ਅਤੇ 60 ਗੰਭੀਰ ਬਿਮਾਰੀਆਂ ਲਈ ਸੁਰੱਖਿਆ ਵੀ ਪ੍ਰਦਾਨ ਕਰਦਾ ਹੈ। ਪੀ. ਐਨ. ਬੀ. ਮੈਟਲਾਈਫ ਦੇ ਐੱਮ. ਡੀ. ਅਤੇ ਸੀ. ਈ. ਓ. ਸਮੀਰ ਬੰਸਲ ਨੇ ਕਿਹਾ ਕਿ ਇਹ ਯੋਜਨਾ ਗਾਹਕਾਂ ਨੂੰ ਬਿਹਤਰ ਸਿਹਤ ਸੁਰੱਖਿਆ ਦੇ ਨਾਲ ਪ੍ਰਭਾਵਸ਼ਾਲੀ ਵਿੱਤੀ ਯੋਜਨਾ ਬਣਾਉਣ ਵਿਚ ਮਦਦ ਕਰੇਗੀ, ਤਾਂ ਜੋ ਉਹ ਭਵਿੱਖ ਦੇ ਇਲਾਜ ਸੰਬੰਧੀ ਖਰਚਿਆਂ ਲਈ ਪਹਿਲਾਂ ਤੋਂ ਤਿਆਰ ਰਹਿ ਸਕਣ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਪ੍ਰੋ. ਮੀਨਾਕਸ਼ੀ ਗੋਇਲ ਨੂੰ ਕਾਰਜਕਾਰੀ ਉਪ ਕੁਲਪਤੀ ਬਣਾਇਆ ਅਗਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਦਾ 650ਵਾਂ ਪ੍ਰਕਾਸ਼ ਪੁਰਬ ਸਾਲ 2027 ’ਚ ਸੂਬਾ ਪੱਧਰ ’ਤੇ ਧੂਮ-ਧਾਮ ਨਾਲ ਮਨਾਇਆ ਜਾਵੇਗਾ-ਨਾਇਬ ਸਿੰ...
Ad Position 24