23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਹੀਰੋ ਮੋਟੋਕਾਰਪ ਨੇ ਪੰਜਾਬ ਵਿਚ 17 ਦਿਨਾਂ ਮੇਗਾ ਮਾਈਲੇਜ਼ ਮੁਕਾਬਲੇ ਦਾ ਕੀਤਾ ਸਫਲ ਆਯੋਜਨ

Ad Position 21
No active advertisement
ਅਜੀਤ ਡੈਸਕ 29-07-2026
ਚੰਡੀਗੜ੍ਹ, 28 ਜੁਲਾਈ, (ਅ. ਬ.)- ਦੇਸ਼ ਦੀ ਪ੍ਰਮੁੱਖ ਦੋ-ਪਹੀਆ ਵਾਹਨ ਨਿਰਮਾਤਾ ਕੰਪਨੀ ਹੀਰੋ ਮੋਟੋਕਾਰਪ ਲਿਮਿਟੇਡ ਵਲੋਂ ਪੰਜਾਬ ਵਿਚ 17 ਦਿਨਾਂ ਤੱਕ ਚੱਲਣ ਵਾਲੇ ਮੇਗਾ ਮਾਈਲੇਜ਼ ਮੁਕਾਬਲੇ ਦਾ ਸਫਲ ਆਯੋਜਨ ਕੀਤਾ ਗਿਆ। ਇਸ ਮੁਹਿੰਮ ਦਾ ਮਕਸਦ ਗਾਹਕਾਂ ਨੂੰ ਹੀਰੋ ਦੇ ਵਾਹਨਾਂ ਦੀ ਸ਼ਾਨਦਾਰ ਮਾਈਲੇਜ਼ ਦਾ ਅਸਲ ਅਨੁਭਵ ਕਰਵਾਉਣਾ ਅਤੇ ਈਂਧਨ ਦੀ ਬਚਤ ਪ੍ਰਤੀ ਜਾਗਰੂਕ ਕਰਨਾ ਸੀ। ਇਹ ਮੁਹਿੰਮ 51 ਪਿੰਡਾਂ ਅਤੇ 28 ਸ਼ਹਿਰਾਂ ਸਮੇਤ ਕੁੱਲ 79 ਥਾਵਾਂ ’ਤੇ ਚਲਾਈ ਗਈ। ਇਸ ਵਿਚ 700 ਤੋਂ ਵੱਧ ਭਾਗੀਦਾਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਹ ਪੰਜਾਬ ਵਿਚ ਹੀਰੋ ਮੋਟੋਕਾਰਪ ਦੇ ਸਭ ਤੋਂ ਵੱਡੇ ਗਾਹਕ ਸੰਪਰਕ ਪ੍ਰੋਗਰਾਮਾਂ ਵਿੱਚੋਂ ਇਕ ਸੀ। ਮੁੱਖ ਸਥਾਨਾਂ ਵਿੱਚ ਅੰਮ੍ਰਿਤਸਰ, ਪਠਾਨਕੋਟ, ਤਰਨਤਾਰਨ, ਜਲੰਧਰ, ਫਗਵਾੜਾ, ਕਪੂਰਥਲਾ, ਪਟਿਆਲਾ, ਲੁਧਿਆਣਾ, ਜੰਮੂ, ਅਬੋਹਰ, ਫਿਰੋਜ਼ਪੁਰ, ਜਗਰਾਓਂ, ਸੰਗਰੂਰ ਅਤੇ ਬਰਨਾਲਾ ਸਮੇਤ ਕਈ ਹੋਰ ਸ਼ਹਿਰ ਅਤੇ ਪਿੰਡ ਸ਼ਾਮਿਲ ਸਨ। ਇਸ ਮੁਕਾਬਲੇ ਵਿਚ ਹੀਰੋ ਦੇ ਲੋਕਪ੍ਰਿਯ ਮਾਡਲ ਐਚ. ਐੱਫ. ਡਿਲਕਸ, ਸੁਪਰ ਸਪਲੈਂਡਰ ਐਕਸਟੈਕ 2.0, ਡੈਸਟਿਨੀ 110, ਡੈਸਟਿਨੀ 125 ਅਤੇ ਡੈਸਟਿਨੀ ਪ੍ਰਾਈਮ ਨੂੰ ਸ਼ਾਮਲ ਕੀਤਾ ਗਿਆ। ਭਾਗੀਦਾਰਾਂ ਨੇ ਅਸਲ ਸੜਕ ਹਾਲਾਤਾਂ ਵਿਚ ਵਾਹਨਾਂ ਦੀ ਮਾਈਲੇਜ ਦੀ ਜਾਂਚ ਕੀਤੀ ਅਤੇ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ।
Ad Position 22
No active advertisement
ਪਿਛਲੀ ਖ਼ਬਰ ਗੁਰਮੀਤ ਸਿੰਘ ਖੁੱਡੀਆਂ ਨੇ ਮੱਛੀ ਪਾਲਣ ਵਿਭਾਗ ’ਚ ਪੰਜ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਪ੍ਰੋ. ਮੀਨਾਕਸ਼ੀ ਗੋਇਲ ਨੂੰ ਕਾਰਜਕਾਰੀ ਉਪ ਕੁਲਪਤੀ ਬਣਾਇਆ
Ad Position 24