02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਚੰਡੀਗੜ੍ਹ ’ਚ ‘ਆਦਿ ਮੰਗਲ ਦਾ ਸਰੂਪ ਸਥਾਨ ਤੇ ਪਾਠ ਭੇਦ ਉਕਾਈਆਂ’ ਪੁਸਤਕ ਹੋਈ ਲੋਕ ਅਰਪਣ

ਚੰਡੀਗੜ੍ਹ, 2 ਅਗਸਤ (ਅਜਾਇਬ ਸਿੰਘ ਔਜਲਾ)- ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਸਿੱਖ ਵਿਦਵਾਨਾਂ ਦੇ ਭਰਵੇਂ ਇਕੱਠ ਵਿਚ ਸਰਬੱਤ ਖ਼ਾਲਸਾ ਜਥੇਬੰਦੀ ਵਲੋਂ ਡਾ. ਓਅੰਕਾਰ ਸਿੰਘ ਵਲੋ ਸੰਪਾਦਕ ‘ਆਦਿ ਮੰਗਲ ਦਾ ਸਰੂਪ ਸਥਾਨ ਅਤ ਪਾਠ-ਭੇਦ ਉਕਾਈਆਂ’ ਪੁਸਤਕ ਲੋਕ ਅਰਪਣ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 03-08-2026
ਚੰਡੀਗੜ੍ਹ, 2 ਅਗਸਤ (ਅਜਾਇਬ ਸਿੰਘ ਔਜਲਾ)- ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਸਿੱਖ ਵਿਦਵਾਨਾਂ ਦੇ ਭਰਵੇਂ ਇਕੱਠ ਵਿਚ ਸਰਬੱਤ ਖ਼ਾਲਸਾ ਜਥੇਬੰਦੀ ਵਲੋਂ ਡਾ. ਓਅੰਕਾਰ ਸਿੰਘ ਵਲੋ ਸੰਪਾਦਕ ‘ਆਦਿ ਮੰਗਲ ਦਾ ਸਰੂਪ ਸਥਾਨ ਅਤ ਪਾਠ-ਭੇਦ ਉਕਾਈਆਂ’ ਪੁਸਤਕ ਲੋਕ ਅਰਪਣ ਕੀਤੀ ਗਈ। ਇਸ ਮੌਕੇ ਵਿਦਵਾਨਾਂ ਵਿਚ ਡਾ. ਬਲਕਾਰ ਸਿੰਘ (ਪਟਿਆਲਾ), ਰਜਿੰਦਰ ਸਿੰਘ ਖ਼ਾਲਸਾ ਪੰਚਾਇਤ, ਮਨਿੰਦਰ ਕੌਰ, ਪ੍ਰੋ. ਸ਼ਾਮ ਸਿੰਘ, ਸਤਬੀਰ ਸਿੰਘ,ਸਵਰਨਜੀਤ ਸਿੰਘ ਸਵੀ, ਗਿਆਨੀ ਅਵਤਾਰ ਸਿੰਘ, ਸਤਨਾਮ ਸਿੰਘ ਰੰਧਾਵਾ,ਵੀਰ ਗੁਰਬੰਸ ਸਿੰਘ, ਗੁਰਪ੍ਰੀਤ ਸਿੰਘ ਜੀ. ਪੀ., ਡਾ. ਖ਼ੁਸ਼ਹਾਲ ਸਿੰਘ, ਰਾਜਵਿੰਦਰ ਸਿੰਘ ਰਾਹੀਆ, ਬੀਬੀ ਕੁਲਵਿੰਦਰ ਕੌਰ ਜਦ ਕਿ ਡਾ. ਓਅੰਕਾਰ ਸਿੰਘ ਆਨਲਾਈਨ ਹਾਜ਼ਰ ਹੋਏ। ਇਸ ਮੌਕੇ ਗੁਰਪ੍ਰੀਤ ਸਿੰਘ ਬਹਿਰੀਨ , ਸਤਨਾਮ ਸਿੰਘ, ਗੁਰਵੰਸ ਸਿੰਘ, ਅਵਤਾਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਏ ਪਾਠ-ਭੇਦ ਇਕ ਗੰਭੀਰ ਧਾਰਮਿਕ ਤੇ ਅਕਾਦਮਿਕ ਮਸਲਾ ਹੈ । ਇਸ ਅਤਿ ਮਹੱਤਵਪੂਰਨ ਕਿਤਾਬ ਨੂੰ ਲਿਖਣ ਦੀ ਜ਼ਿੰਮੇਵਾਰੀ ਡਾ. ਓਅੰਕਾਰ ਸਿੰਘ , (ਫੀਨਿਕਸ, ਅਮਰੀਕਾ) ਨੂੰ ਦਿੱਤੀ ਗਈ ਸੀ, ਜੋ ਇਸ ਵਿਸ਼ੇ ਬਾਰੇ ਗਿਣੇ ਚੁਣੇ ਵਿਦਵਾਨਾਂ ਵਿਚੋਂ ਇਕ ਹਨ। ਗੁਰਪੀ੍ਰਤ ਸਿੰਘ ਬਹਿਰੀਨ ਨੇ ਦੱਸਿਆ ਕਿ ਇਸ ਕਿਤਾਬ ਦੀਆਂ 500 ਕਾਪੀਆਂ ਛਾਪੀਆਂ ਗਈਆਂ ਹਨ, ਜਿਸ ਦਾ ਸਾਰਾ ਖਰਚਾ ਸਰਬੱਤ ਖ਼ਾਲਸਾ ਜਥੇਬੰਦੀ ਨਾਲ ਜੁੜੇ ਵੀਰਾਂ ਭੈਣਾਂ ਨੇ ਰਲਕੇ ਕੀਤਾ ਹੈ।ਇਸ ਮੌਕੇ ਪ੍ਰੋ. ਸ਼ਾਮ ਸਿੰਘ, ਡਾ. ਖ਼ੁਸ਼ਹਾਲ ਸਿੰਘ ਅਤੇ ਰਾਜਵਿੰਦਰ ਸਿੰਘ ਰਾਹੀ ਆਦਿ ਦੀ ਰਹਿਨੁਮਾਈ ’ਚ ਕੇਂਦਰੀ ਸਿੰਘ ਸਭਾ ਸੈਕਟਰ-28 ਵਿਖੇ ਵੱਖ-ਵੱਖ ਵਿਸ਼ਿਆਂ ’ਚ ਤਾਲੀਮ ਲੈ ਰਹੇ ਵਿਦਿਆਰਥੀਆਂ ’ਚ ਸਿਮਰਪ੍ਰੀਤ ਕੌਰ, ਭਾਗਵਤੀ, ਮਨਪ੍ਰੀਤ ਕੌਰ, ਰਵਨੀਤ ਕੌਰ, ਸੇਜਲ ਕੌਰ, ਸੋਨਮ , ਏਕਮ, ਰੂਬੀ ਤੇ ਜੋਬਨਪ੍ਰੀਤ, ਅਸ਼ਮੀਤ ਕੌਰ ਸ਼ਾਮਿਲ ਸਨ, ਉੱਥੇ ਲੇਖਕ ਮੇਵਾ ਸਿੰਘ ਪੁਰਖਾਲਵੀ, ਸ਼ੀਤਲ ਸਿੰਘ , ਡਾ. ਸਰਬਜੀਤ ਰੇਣੂਕਾ, ਬਲਜੀਤ ਸਿੰਘ ਖ਼ਾਲਸਾ ਆਦਿ ਸ਼ਖ਼ਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਇੰਡੀਆ ਹਾਕੀ 360 ਫ਼ੈਸਟੀਵਲ ਸਮਾਪਤ ਗਲੋਬਲ ਹਾਕੀ ਮੁਹਾਰਤ ਲਈ ਭਾਰਤ ’ਚ ਰੋਲਰ, ਬਾਲ ਤੇ ਆਈਸ ਹਾਕੀ ਦੇ ਵਿਕਾਸ ਲਈ ਕੋਚ ਤੇ... ਅਗਲੀ ਖ਼ਬਰ ਤੀਜ ਦਾ ਤਿਉਹਾਰ ਮਹਿਲਾਵਾਂ ਤੇ ਮੁਟਿਆਰਾਂ ਨੇ ਸੱਭਿਆਚਾਰਕ ਵੰਨਗੀਆਂ ਦੇ ਸੁਮੇਲ ’ਚ ਮਨਾਇਆ
Ad Position 24
No active advertisement