03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਖੇੜੀ ਗੁਜਰਾਂ ਵਿਖੇ ਸ੍ਰੀ ਗੁੱਗਾ ਨੌਮੀ ਮੇਲੇ ਦੀਆਂ ਤਿਆਰੀਆਂ ਦੀ ਸਫ਼ਾਈ ਅਭਿਆਨ ਨਾਲ ਹੋਈ ਸ਼ੁਰੂਆਤ 5 ਤੋਂ ਸ਼ੁਰੂ ਹੋਣਗੇ ਖੇਡ ਮੁਕਾਬਲੇ

ਡੇਰਾਬੱਸੀ, 2 ਅਗਸਤ (ਰਣਬੀਰ ਸਿੰਘ ਪੜ੍ਹੀ)- ਪਿੰਡ ਖੇੜੀ ਗੁਜਰਾਂ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਗੁੱਗਾ ਨੌਮੀ ਦਾ ਸਾਲਾਨਾ ਮੇਲਾ ਤੇ ਵਿਸ਼ਾਲ ਖੇਡ ਟੂਰਨਾਮੈਂਟ ਧੂਮਧਾਮ ਤੇ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਦੇ ਪ੍ਰਬੰਧਾਂ ਨੂੰ ਮੁੱਖ ਰੱਖਦਿਆਂ ਚੌਧਰੀ ਯੂਥ ਸਪੋਰਟਸ ਕਲੱਬ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ’ਚ ਵਿਸ਼ੇਸ਼ ਸਫਾਈ ਅਭਿਆਨ ਚਲਾਇਆ ਗਿਆ।

Ad Position 21
No active advertisement
ਅਜੀਤ ਡੈਸਕ 03-08-2026
ਡੇਰਾਬੱਸੀ, 2 ਅਗਸਤ (ਰਣਬੀਰ ਸਿੰਘ ਪੜ੍ਹੀ)- ਪਿੰਡ ਖੇੜੀ ਗੁਜਰਾਂ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਗੁੱਗਾ ਨੌਮੀ ਦਾ ਸਾਲਾਨਾ ਮੇਲਾ ਤੇ ਵਿਸ਼ਾਲ ਖੇਡ ਟੂਰਨਾਮੈਂਟ ਧੂਮਧਾਮ ਤੇ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਦੇ ਪ੍ਰਬੰਧਾਂ ਨੂੰ ਮੁੱਖ ਰੱਖਦਿਆਂ ਚੌਧਰੀ ਯੂਥ ਸਪੋਰਟਸ ਕਲੱਬ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ’ਚ ਵਿਸ਼ੇਸ਼ ਸਫਾਈ ਅਭਿਆਨ ਚਲਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਜਸਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਕਲੱਬ ਪਿਛਲੇ 18 ਸਾਲਾਂ ਤੋਂ ਨਿਰੰਤਰ ਮੇਲੇ ਦੇ ਮੌਕੇ ਪਿੰਡ ਦੀ ਸਫ਼ਾਈ ਦੀ ਜ਼ਿੰਮੇਵਾਰੀ ਸੰਭਾਲਦਾ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮੇਲੇ ਦੌਰਾਨ 5 ਅਗਸਤ ਨੂੰ ਖੇਡ ਮੇਲੇ ਦੇ ਪਹਿਲੇ ਦਿਨ ਘੋੜੀਆਂ ਤੇ ਬਲਦਾਂ ਦੀਆਂ ਪਰੰਪਰਾਗਤ ਤੇ ਰੋਮਾਂਚਕ ਦੌੜਾਂ ਕਰਵਾਈਆਂ ਜਾਣਗੀਆਂ, ਜਦਕਿ 6 ਅਗਸਤ ਨੂੰ ਵਾਲੀਬਾਲ ਦੇ ਸ਼ਾਨਦਾਰ ਮੁਕਾਬਲੇ ਹੋਣਗੇ। ਮੇਲੇ ਦੇ ਅੰਤਿਮ ਦਿਨ 7 ਅਗਸਤ ਨੂੰ ਕਬੱਡੀ ਦੇ ਫਸਵੇਂ ਅਤੇ ਧਾਕੜ ਮੁਕਾਬਲੇ ਕਰਵਾਏ ਜਾਣਗੇ, ਜੋ ਖੇਡ ਪ੍ਰੇਮੀਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਹਿਣਗੇ। ਉਨ੍ਹਾਂ ਦੱਸਿਆ ਕਿ ਪਿੰਡ ਦੇ ਵੱਖ-ਵੱਖ ਕਲੱਬਾਂ ਵਲੋਂ ਮਿਲ ਕੇ ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਡਿਊਟੀਆਂ ਵੰਡੀਆਂ ਗਈਆਂ ਹਨ। ਇਸ ਵਾਰ ਖੇਡਾਂ ‘ਜੇ. ਵੀ. ਜੀ. ਸਪੋਰਟਸ ਐਂਡ ਵੈਲਫੇਅਰ ਕਲੱਬ’ ਵੱਲੋਂ ਕਰਵਾਈਆਂ ਜਾ ਰਹੀਆਂ ਹਨ, ਜਦਕਿ ਮੇਲੇ ਦੌਰਾਨ ਤਿੰਨ ਦਿਨ ਅਤੇ ਰਾਤ ਲਗਾਤਾਰ ਚੱਲਣ ਵਾਲੇ ਅਤੁੱਟ ਲੰਗਰ ਦੀ ਸੇਵਾ ‘ਜੇ. ਕੇ. ਐਮ. ਕਲੱਬ’ ਵਲੋਂ ਨਿਭਾਈ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਬਿਹਾਰ ਦਾ ਨੌਜਵਾਨ 4 ਦੇਸੀ ਕੱਟਿਆਂ ਸਮੇਤ ਗ੍ਰਿਫ਼ਤਾਰ ਅਗਲੀ ਖ਼ਬਰ ਸਹਿਕਾਰਤਾ ਨਾਲ ਅਮੀਰ, ਵਿਕਸਿਤ ਤੇ ਆਤਮ-ਨਿਰਭਰ ਬਣੇਗਾ ਭਾਰਤ-ਗੌਰਵ ਗੌਤਮ
Ad Position 24
No active advertisement