03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਵੀ. ਆਈ. ਪੀ. ਸੜਕ ’ਤੇ ਰੋਜ਼ਾਨਾ ਲੱਗਦੇ ਟ੍ਰੈਫ਼ਿਕ ਜਾਮ ਕਾਰਨ ਲੋਕ ਪ੍ਰੇਸ਼ਾਨ

ਜ਼ੀਰਕਪੁਰ, 2 ਅਗਸਤ (ਹੈਪੀ ਪੰਡਵਾਲਾ)- ਇੱਥੋਂ ਦੀ ਵੀ. ਆਈ.

Ad Position 21
No active advertisement
ਅਜੀਤ ਡੈਸਕ 03-08-2026
ਜ਼ੀਰਕਪੁਰ, 2 ਅਗਸਤ (ਹੈਪੀ ਪੰਡਵਾਲਾ)- ਇੱਥੋਂ ਦੀ ਵੀ. ਆਈ. ਪੀ. ਸੜਕ ’ਤੇ ਰੋਜ਼ਾਨਾ ਲੱਗਦਾ ਟ੍ਰੈਫ਼ਿਕ ਜਾਮ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਗਿਆ ਹੈ। ਇਥੇ ਸ਼ਾਮ ਵੇਲ਼ੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ, ਜਿਸ ਕਾਰਨ ਲੋਕਾਂ ਨੂੰ ਘੰਟਿਆਂ ਬੱਧੀ ਜਾਮ ’ਚ ਫਸਣਾ ਪੈਂਦਾ ਹੈ। ਇਹ ਸੜਕ ਸ਼ਹਿਰ ਦੇ ਸਭ ਤੋਂ ਵਿਅਸਤ ਵਪਾਰਕ ਖੇਤਰਾਂ ’ਚੋਂ ਇਕ ਹੈ, ਜਿਥੇ ਹਰ ਰੋਜ਼ ਸੈਂਕੜੇ ਵਾਹਨਾਂ ਦੀ ਆਵਾਜਾਈ ਰਹਿੰਦੀ ਹੈ। ਇਸ ਸੜਕ ਕਿਨਾਰੇ ਲੱਗਣ ਵਾਲੀਆਂ ਨਾਜਾਇਜ਼ ਖਾਣ-ਪੀਣ ਦੀਆਂ ਰੇਹੜੀਆਂ, ਬਾਜ਼ਾਰਾਂ ਦੇ ਬਾਹਰ ਹੋਏ ਕਬਜ਼ੇ ਅਤੇ ਢੁਕਵੀਂ ਪਾਰਕਿੰਗ ਦੀ ਕਮੀ ਨੇ ਹਾਲਾਤ ਹੋਰ ਵੀ ਗੰਭੀਰ ਕਰ ਦਿੱਤੇ ਹਨ। ਲੋਕ ਮਜ਼ਬੂਰੀ ਵੱਸ ਆਪਣੇ ਵਾਹਨ ਸੜਕ ਕਿਨਾਰੇ ਜਾਂ ਕਈ ਵਾਰ ਸੜਕ ਦੇ ਵਿਚਕਾਰ ਹੀ ਖੜ੍ਹੇ ਕਰ ਦਿੰਦੇ ਹਨ, ਜਿਸ ਨਾਲ ਟ੍ਰੈਫ਼ਿਕ ਦੀ ਰਫ਼ਤਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸ਼ਾਮ ਦੇ ਸਮੇਂ ਡੋਮੀਨੋਜ਼ ਚੌਕ ਨੇੜੇ ਹਾਲਾਤ ਸਭ ਤੋਂ ਵੱਧ ਖ਼ਰਾਬ ਹੋ ਜਾਂਦੇ ਹਨ, ਕਿਉਂਕਿ ਇਥੇ ਨਾਜਾਇਜ਼ ਖੜ੍ਹਦੀਆਂ ਰੇਹੜੀਆਂ ਕਾਰਨ ਸੜਕ ਦਾ ਵੱਡਾ ਹਿੱਸਾ ਘਿਰ ਜਾਂਦਾ ਹੈ ਅਤੇ ਉਥੇ ਖਰੀਦਦਾਰੀ ਲਈ ਆਉਣ ਵਾਲੇ ਲੋਕਾਂ ਦੇ ਵਾਹਨ ਵੀ ਸੜਕ ਕਿਨਾਰੇ ਖੜ੍ਹੇ ਹੋਣ ਕਾਰਨ ਟ੍ਰੈਫ਼ਿਕ ਜਾਮ ਹੋਰ ਲੰਬਾ ਹੋ ਜਾਂਦਾ ਹੈ। ਲੋਕਾਂ ਦਾ ਇਹ ਵੀ ਦੋਸ਼ ਹੈ ਕਿ ਨਗਰ ਕੌਂਸਲ ਵਲੋਂ ਰਾਤ ਸਮੇਂ ਨਾਜਾਇਜ਼ ਰੇਹੜੀਆਂ ਅਤੇ ਗ਼ਲਤ ਪਾਰਕਿੰਗ ਕਰਨ ਵਾਲਿਆਂ ਖ਼ਿਲਾਫ਼ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਕੀਤੀ ਜਾਂਦੀ, ਜਿਸ ਕਾਰਨ ਸਮੱਸਿਆ ਦਿਨੋਂ-ਦਿਨ ਵੱਧਦੀ ਜਾ ਰਹੀ ਹੈ। ਇਲਾਕਾ ਨਿਵਾਸੀਆਂ ਅਤੇ ਰਾਹਗੀਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਾਜਾਇਜ਼ ਕਬਜ਼ਿਆਂ ਅਤੇ ਰੇਹੜੀਆਂ ਨੂੰ ਹਟਾਉਣ, ਪਾਰਕਿੰਗ ਦੀ ਢੁਕਵੀਂ ਵਿਵਸਥਾ ਕਰਨ ਤੇ ਗ਼ਲਤ ਪਾਰਕਿੰਗ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਜ਼ਮੀਨ ਦੇ ਸੌਦੇ ’ਚ 30 ਲੱਖ ਰੁ. ਹੜੱਪਣ ਦੇ ਦੋਸ਼ 24 ਫ਼ੀਸਦੀ ਵਿਆਜ ਦਾ ਲਾਲਚ ਦੇ ਕੇ ਕਰੋੜਾਂ ਰੁ. ਦੀ ਠੱਗੀ ਮਾਰੇ ਜਾਣ ਸੰਬ... ਅਗਲੀ ਖ਼ਬਰ ਚਾਲੂ ਵਿੱਤੀ ਸਾਲ ਦੇ ਪਹਿਲੇ ਚਾਰ ਮਹੀਨਿਆਂ ’ਚ ਐੱਸ. ਜੀ. ਐੱਸ. ਟੀ. ਕੁਲੈਕਸ਼ਨ ਵਾਧੇ ’ਚ ਹਰਿਆਣਾ ਨੇ ਦੇਸ਼ ਭਰ ਵਿਚ ਬਣਾਇਆ...
Ad Position 24
No active advertisement