02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਪਿੰਡ ਕੂੜਾਂਵਾਲਾ ਵਿਖੇ ਫੈਕਟਰੀ ’ਤੇ ਦੂਸ਼ਿਤ ਪਾਣੀ ਛੱਡਣ ਦੇ ਲੱਗੇ ਦੋਸ਼

ਡੇਰਾਬੱਸੀ, 2 ਅਗਸਤ (ਗੁਰਮੀਤ ਸਿੰਘ)- ਬਰਵਾਲਾ ਸੜਕ ‘ਤੇ ਪੈਂਦੇ ਪਿੰਡ ਕੂੜਾਂਵਾਲਾ ਸਥਿਤ ਗੋਇਲ ਸਟੀਲ ਨਾਮਕ ਫੈਕਟਰੀ ‘ਤੇ ਕਥਿਤ ਤੌਰ ‘ਤੇ ਦੂਸ਼ਿਤ ਪਾਣੀ ਛੱਡੇ ਜਾਣ ਦੇ ਦੋਸ਼ ਲੱਗੇ ਹਨ। ਇਸ ਸੰਬੰਧੀ ਪਿੰਡ ਵਾਸੀਆਂ ਵਲੋਂ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ।

Ad Position 21
No active advertisement
ਅਜੀਤ ਡੈਸਕ 03-08-2026
ਡੇਰਾਬੱਸੀ, 2 ਅਗਸਤ (ਗੁਰਮੀਤ ਸਿੰਘ)- ਬਰਵਾਲਾ ਸੜਕ ‘ਤੇ ਪੈਂਦੇ ਪਿੰਡ ਕੂੜਾਂਵਾਲਾ ਸਥਿਤ ਗੋਇਲ ਸਟੀਲ ਨਾਮਕ ਫੈਕਟਰੀ ‘ਤੇ ਕਥਿਤ ਤੌਰ ‘ਤੇ ਦੂਸ਼ਿਤ ਪਾਣੀ ਛੱਡੇ ਜਾਣ ਦੇ ਦੋਸ਼ ਲੱਗੇ ਹਨ। ਇਸ ਸੰਬੰਧੀ ਪਿੰਡ ਵਾਸੀਆਂ ਵਲੋਂ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਵੀਡੀਓ ‘ਚ ਪਿੰਡ ਵਾਸੀ ਫੈਕਟਰੀ ਦੇ ਅੰਦਰੋਂ ਨਿਕਲਦੇ ਪਾਣੀ ਨੂੰ ਦਿਖਾਉਂਦੇ ਹੋਏ ਦਾਅਵਾ ਕਰ ਰਹੇ ਹਨ ਕਿ ਇਹ ਪਾਣੀ ਖੇਤੀਬਾੜੀ ਵਾਲੀ ਜ਼ਮੀਨ ‘ਚ ਪਹੁੰਚ ਰਿਹਾ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਫੈਕਟਰੀ ਦਾ ਦੂਸ਼ਿਤ ਪਾਣੀ ਖੇਤਾਂ ‘ਚ ਜਾ ਰਿਹਾ ਹੈ, ਜਿਸ ਕਾਰਨ ਫ਼ਸਲਾਂ, ਵਾਤਾਵਰਨ ਅਤੇ ਭੂ-ਜਲ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਕੁਝ ਲੋਕਾਂ ਨੇ ਇਹ ਵੀ ਦਾਅਵਾ ਕੀਤਾ ਕਿ ਦੂਸ਼ਿਤ ਪਾਣੀ ਕਾਰਨ ਉਨ੍ਹਾਂ ਦੇ ਪਸ਼ੂਆਂ ਦੀ ਮੌਤ ਵੀ ਹੋ ਚੁੱਕੀ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਫੈਕਟਰੀ ਅੰਦਰ ਇਕ ਅੰਡਰ ਗਰਾਊਂਡ ਟੈਂਕ ਬਣਾਇਆ ਗਿਆ ਹੈ, ਜਿੱਥੋਂ ਰਾਤ ਦੇ ਹਨ੍ਹੇਰੇ ਅਤੇ ਬਾਰਿਸ਼ ਪੈਣ ‘ਤੇ ਦੂਸ਼ਿਤ ਪਾਣੀ ਬਾਹਰ ਛੱਡਿਆ ਜਾਂਦਾ ਹੈ। ਇਸ ਦੇ ਸਬੂਤ ਵੀ ਮੌਕੇ ‘ਤੇ ਦਿਖਾਈ ਦੇ ਰਹੇ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਮੌਕੇ ਤੋਂ ਪਾਣੀ ਦੇ ਨਮੂਨੇ ਲੈ ਕੇ ਜਾਂਚ ਕਰਵਾਈ ਜਾਵੇ ਤਾਂ ਜੋ ਅਸਲ ਹਕੀਕਤ ਸਾਹਮਣੇ ਆ ਸਕੇ। ਉਥੇ ਹੀ ਫੈਕਟਰੀ ਮਾਲਕ ਅਸ਼ੋਕ ਗੋਇਲ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਫੈਕਟਰੀ ਤੋਂ ਕਿਸੇ ਵੀ ਤਰ੍ਹਾਂ ਦਾ ਦੂਸ਼ਿਤ ਪਾਣੀ ਬਾਹਰ ਨਹੀਂ ਛੱਡਿਆ ਜਾਂਦਾ। ਉਨ੍ਹਾਂ ਮੁਤਾਬਿਕ ਫੈਕਟਰੀ ‘ਚੋਂ ਨਿਕਲਦੇ ਦੂਸ਼ਿਤ ਪਾਣੀ ਦਾ ਨਿਯਮਾਂ ਅਨੁਸਾਰ ਨਿਪਟਾਰਾ ਕੀਤਾ ਜਾਂਦਾ ਹੈ ਅਤੇ ਇਕ ਅਧਿਕਾਰਤ ਕੰਪਨੀ ਹਫ਼ਤੇ ‘ਚ ਇਕ ਵਾਰ ਟੈਂਕਰ ਰਾਹੀਂ ਇਸ ਨੂੰ ਚੁੱਕ ਕੇ ਲਿਜਾਂਦੀ ਹੈ। ਉਨ੍ਹਾਂ ਕਿਹਾ ਕਿ ਫੈਕਟਰੀ ਸਾਰੇ ਨਿਯਮਾਂ ਦੀ ਪਾਲਣਾ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਚਰਸ ਤੇ ਭੁੱਕੀ ਬਰਾਮਦ ਹੋਣ ਦੇ ਮਾਮਲੇ ’ਚ ਨਾਮਜ਼ਦ ਮੁਲਜ਼ਮ ਕੁਲਵੀਰ ਖਾਨ ਦੀ ਜ਼ਮਾਨਤ ਅਰਜ਼ੀ ਖ਼ਾਰਜ਼ ਅਗਲੀ ਖ਼ਬਰ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨਾ ਸਮੁੱਚੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ-ਕੇ.ਪੀ. ਸ਼ਰਮਾ
Ad Position 24
No active advertisement