02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਨਿਊ ਚੰਡੀਗੜ੍ਹ ਵਿਖੇ ਫਲੋਰੈਂਸ ਰੀ-ਕ੍ਰੀਏਸ਼ਨਲ ਫੋਰਮ ਨੇ ਸਾਲਾਨਾ ਸਾਉਣ ਮੇਲਾ ਕਰਵਾਇਆ

ਮੁੱਲਾਂਪੁਰ ਗਰੀਬਦਾਸ, 2 ਅਗਸਤ (ਦਿਲਬਰ ਸਿੰਘ ਖੈਰਪੁਰ)-ਫਲੋਰੈਂਸ ਰੀ-ਕ੍ਰੀਏਸ਼ਨਲ ਫੋਰਮ ਵਲੋਂ ਨਿਊ ਚੰਡੀਗੜ੍ਹ ਵਿਖੇ ਸਾਲਾਨਾ ਸਾਉਣ ਮੇਲਾ ਕਰਵਾਇਆ ਗਿਆ। ਮੇਲੇ ‘ਚ ਅੰਬਿਕਾ ਅਤੇ ਓਮੈਕਸ ਕੰਪਲੈਕਸ ਦੇ ਵੱਡੀ ਗਿਣਤੀ ਨਿਵਾਸੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।

Ad Position 21
No active advertisement
ਅਜੀਤ ਡੈਸਕ 03-08-2026
ਮੁੱਲਾਂਪੁਰ ਗਰੀਬਦਾਸ, 2 ਅਗਸਤ (ਦਿਲਬਰ ਸਿੰਘ ਖੈਰਪੁਰ)-ਫਲੋਰੈਂਸ ਰੀ-ਕ੍ਰੀਏਸ਼ਨਲ ਫੋਰਮ ਵਲੋਂ ਨਿਊ ਚੰਡੀਗੜ੍ਹ ਵਿਖੇ ਸਾਲਾਨਾ ਸਾਉਣ ਮੇਲਾ ਕਰਵਾਇਆ ਗਿਆ। ਮੇਲੇ ‘ਚ ਅੰਬਿਕਾ ਅਤੇ ਓਮੈਕਸ ਕੰਪਲੈਕਸ ਦੇ ਵੱਡੀ ਗਿਣਤੀ ਨਿਵਾਸੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਸਮਾਗਮ ਦਾ ਸੰਚਾਲਨ ਸੰਜੀਵ ਮੋਂਗਾ ਨੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ। ਮੇਲੇ ਦੀ ਸ਼ੁਰੂਆਤ ਅਰਦਾਸ ਨਾਲ ਹੋਈ, ਜਿਸ ਤੋਂ ਬਾਅਦ ਸਮੁੱਚੇ ਮੈਂਬਰਾਂ ਦੀ ਜਾਣ-ਪਛਾਣ ਕਰਵਾਈ ਗਈ। ਸੱਭਿਆਚਾਰਕ ਪ੍ਰੋਗਰਾਮ ਦੌਰਾਨ ਨਵੀਨ ਦੇਵਾਨ, ਗੁਲਸ਼ਨ ਸੋਨੀ, ਅਰੁਣ ਅਰੋੜਾ, ਕੇ. ਪੀ. ਸਿੰਘ, ਮੀਨਾ ਭਾਟ, ਡਾ. ਅਨਿਲ ਗੁਗਨਾਨੀ, ਬਲਬੀਰ ਸ਼ਰਮਾ, ਪੁਸ਼ਪਾ ਕਾਂਸਲ, ਰੇਣੂ ਸ਼ਰਮਾ, ਰੀਤਾ ਅਤੇ ਸੰਜੀਵ ਮੋਂਗਾ ਨੇ ਆਪੋ ਆਪਣੀਆਂ ਰਚਨਾਵਾਂ ਅਤੇ ਲੋਕ-ਗੀਤਾਂ ਰਾਹੀਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਇਸੇ ਦੌਰਾਨ ਸੰਜੇ ਕੁਮਾਰ, ਡਾ. ਅਰਚਨਾ ਮੋਂਗਾ ਅਤੇ ਸਲੋਨੀ ਵਲੋਂ ਆਕਰਸ਼ਕ ਨਕਦ ਇਨਾਮਾਂ ਵਾਲਾ ਤੰਬੋਲਾ ਮੁਕਾਬਲਾ ਕਰਵਾਇਆ ਗਿਆ, ਜਿਸ ‘ਚ ਸਾਰੇ ਮੈਂਬਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਬੁਲਾਰਿਆਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦਿਵਸ ਸੰਬੰਧੀ ਚਾਨਣਾ ਪਾਇਆ ਅਤੇ ਨਾਲ ਹੀ ਕਾਰਗਿਲ ਵਿਜੇ ਦਿਵਸ ਨੂੰ ਮੁੱਖ ਰੱਖਦਿਆਂ ਅਨਿਲ ਅਗਰਵਾਲ ਨੇ ਭਾਰਤੀ ਸੈਨਿਕਾਂ ਦੀ ਕੁਰਬਾਨੀ ਤੇ ਬਲਿਦਾਨ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਫੋਰਮ ਦੇ ਮੈਂਬਰਾਂ ਵਲੋਂ ਵਾਤਾਵਰਨ ਸੰਭਾਲ ਦਾ ਸੰਦੇਸ਼ ਦੇਣ ਹਿੱਤ ਹਾਜ਼ਰੀਨਾਂ ਨੂੰ ਵੱਖ-ਵੱਖ ਕਿਸਮਾਂ ਦੇ ਬੂਟੇ ਵੀ ਵੰਡੇ ਗਏ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਤੇ ਸਿੱਖਿਆਵਾਂ ’ਤੇ ਆਧਾਰਿਤ ਫ਼ਿਲਮ ਦਾ ਪ੍ਰਦਰਸ਼ਨ ਅਗਲੀ ਖ਼ਬਰ ਨਾਬਾਲਿਗ ਲੜਕੀ ਦੇ ਗਰਭਵਤੀ ਹੋਣ ਮਗਰੋਂ ਜਬਰ-ਜਨਾਹ ਦਾ ਹੋਇਆ ਖੁਲਾਸਾ
Ad Position 24
No active advertisement