02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਕਮੇਟੀ ਵਲੋਂ ਕੌਂਸਲ ਪ੍ਰਧਾਨ ਬਹਾਦਰ ਸਿੰਘ ਓ. ਕੇ. ਤੇ ਸਮੂਹ ਕੌਂਸਲਰ ਸਨਮਾਨਿਤ

ਕੁਰਾਲੀ, 2 ਅਗਸਤ (ਬਿੱਲਾ ਅਕਾਲਗੜ੍ਹੀਆ)- ਸਥਾਨਕ ਰੋਪੜ ਰੋਡ ’ਤੇ ਰੇਲਵੇ ਪੁਲ ਨੇੜੇ ਸਥਿਤ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਵਿਖੇ ਪ੍ਰਬੰਧਕ ਕਮੇਟੀ ਵਲੋਂ ਕਮੇਟੀ ਦੇ ਸੁਰਜੀਤ ਸਿੰਘ, ਸਵਰਨ ਸਿੰਘ ਦੀ ਅਗਵਾਈ ਅਤੇ ਕੌਂਸਲਰ ਕਰਮਜੀਤ ਕੌਰ ਦੇ ਪਤੀ ਸਾਬਕਾ ਕੌਂਸਲਰ ਪਰਮਜੀਤ ਸਿੰਘ ਦੀ ਦੇਖਰੇਖ ਹੇਠ ਨਗਰ ਕੌਂਸਲ ਦੇ ਨਵ-ਨਿਯੁਕਤ ਪ੍ਰਧਾਨ ਬਹਾਦਰ ਸਿੰਘ ਓ. ਕੇ.

Ad Position 21
No active advertisement
ਅਜੀਤ ਡੈਸਕ 03-08-2026
ਕੁਰਾਲੀ, 2 ਅਗਸਤ (ਬਿੱਲਾ ਅਕਾਲਗੜ੍ਹੀਆ)- ਸਥਾਨਕ ਰੋਪੜ ਰੋਡ ’ਤੇ ਰੇਲਵੇ ਪੁਲ ਨੇੜੇ ਸਥਿਤ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਵਿਖੇ ਪ੍ਰਬੰਧਕ ਕਮੇਟੀ ਵਲੋਂ ਕਮੇਟੀ ਦੇ ਸੁਰਜੀਤ ਸਿੰਘ, ਸਵਰਨ ਸਿੰਘ ਦੀ ਅਗਵਾਈ ਅਤੇ ਕੌਂਸਲਰ ਕਰਮਜੀਤ ਕੌਰ ਦੇ ਪਤੀ ਸਾਬਕਾ ਕੌਂਸਲਰ ਪਰਮਜੀਤ ਸਿੰਘ ਦੀ ਦੇਖਰੇਖ ਹੇਠ ਨਗਰ ਕੌਂਸਲ ਦੇ ਨਵ-ਨਿਯੁਕਤ ਪ੍ਰਧਾਨ ਬਹਾਦਰ ਸਿੰਘ ਓ. ਕੇ. ਤੇ ਸਮੂਹ ਕੌਂਸਲਰਾਂ ਤੇ ਪਤਵੰਤਿਆਂ ਨੂੰ ਉਚੇਚੇ ਤੌਰ ’ਤੇ ਸਨਮਾਨਿਤ ਕਰਨ ਲਈ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੌਰਾਨ ਸਮੂਹ ਅਹੁਦੇਦਾਰਾਂ ਵਲੋਂ ਕੌਂਸਲ ਪ੍ਰਧਾਨ ਓ. ਕੇ. ਤੇ ਉਨ੍ਹਾਂ ਦੀ ਪੂਰੀ ਟੀਮ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੌਂਸਲ ਪ੍ਰਧਾਨ ਨੇ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸ੍ਰੀ ਗੁਰੂ ਰਵਿਦਾਸ ਜੀ ਵਲੋਂ ਦਰਸਾਏ ਭਗਤੀ ਤੇ ਸੇਵਾ ਦੇ ਮਾਰਗ ’ਤੇ ਚੱਲਣ ਦੀ ਅਪੀਲ ਕੀਤੀ। ਇਸ ਮੌਕੇ ਕੌਂਸਲਰ ਡਾ. ਅਸ਼ਵਨੀ ਸ਼ਰਮਾ, ਸਾਬਕਾ ਕੌਂਸਲਰ ਵਨੀਤ ਕਾਲੀਆ, ਸਾਬਕਾ ਕੌਂਸਲਰ ਨੰਦੀਪਾਲ ਬਾਂਸਲ, ਕੌਂਸਲਰ ਦਿਨੇਸ਼ ਗੌਤਮ, ਹੈਪੀ ਧੀਮਾਨ, ਕੌਂਸਲਰ ਭਾਰਤ ਭੂਸ਼ਨ ਵਰਮਾ, ਕੌਂਸਲਰ ਰਾਜੇਸ਼ ਰਠੌਰ, ਕੌਂਸਲਰ ਆਸ਼ੂ ਰਾਣਾ, ਗੁਰਮੇਲ ਸਿੰਘ ਪਾਬਲਾ, ਕੌਂਸਲਰ ਜੀਤਾ, ਕੌਂਸਲਰ ਦੀਨੇਸ਼ ਗੋਤਮ, ਕੌਂਸਲਰ ਖੁਸ਼ਬੀਰ ਸਿੰਘ ਹੈਪੀ, ਕੌਂਸਲਰ ਪ੍ਰਦੀਪ ਕੁਮਾਰ ਰੂੜਾ, ਸਾਬਕਾ ਕੌਂਸਲਰ ਰਮਾਕਾਂਤ ਕਾਲੀਆਂ, ਬਿਕਰਮ ਸਿੰਘ ਬਿੱਕਾ ਪਡਿਆਲਾ, ਕੌਂਸਲਰ ਮਨਿੰਦਰ ਕੌਰ, ਸੁਰਜੀਤ ਸਿੰਘ, ਸਵਰਨ ਸਿੰਘ, ਸਾਬਕਾ ਕੌਂਸਲਰ ਪਰਮਜੀਤ ਸਿੰਘ (ਪੰਮੀ), ਰਘਵੀਰ ਸਿੰਘ (ਗੁਰੂ), ਤਰਲੋਚਨ ਸਿੰਘ, ਖੁਸ਼ਹਾਲ ਸਿੰਘ, ਜਰਨੈਲ ਸਿੰਘ, ਗੁਰਮੀਤ ਸਿੰਘ, ਹਰਮਨਜੀਤ ਸਿੰਘ, ਗੁਰਜੀਤ ਸਿੰਘ, ਜਰਨੈਲ ਸਿੰਘ, ਪਰਮਜੀਤ ਸਿੰਘ, ਸਤਵੀਰ ਸਿੰਘ ਸੱਤੀ, ਜਸਵੀਰ ਸਿੰਘ, ਬਬਲਾ ਸਮੇਤ ਹੋਰ ਵੀ ਪਤਵੰਤੇ ਸੱਜਣ ਵੱਡੀ ਗਿਣਤੀ ’ਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਤੀਜ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਤੇ ਸਿੱਖਿਆਵਾਂ ’ਤੇ ਆਧਾਰਿਤ ਫ਼ਿਲਮ ਦਾ ਪ੍ਰਦਰਸ਼ਨ
Ad Position 24
No active advertisement