ਖੇਡ ਮੰਤਰੀ ਗੌਰਵ ਗੌਤਮ ਨੇ ਗਲਾਸਗੋ ਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਦਾ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸਵਾਗਤ ਕੀਤਾ।
ਖੇਡ ਮੰਤਰੀ ਗੌਰਵ ਗੌਤਮ ਨੇ ਏਅਰਪੋਰਟ ਪਹੁੰਚਣ ’ਤੇ ਕਾਮਨਵੈਲਥ ਤਗਮਾ ਜੇਤੂ ਖਿਡਾਰੀਆਂ ਦਾ ਕੀਤਾ ਨਿੱਘਾ ਸਵਾਗਤ
ਚੰਡੀਗੜ੍ਹ, 4 ਅਗਸਤ (ਰਾਮ ਸਿੰਘ ਬਰਾੜ)- ਸਕਾਟਲੈਂਡ ਦੇ ਗਲਾਸਗੋ ਵਿਚ ਆਯੋਜਿਤ ਕਾਮਨਵੈਲਥ ਗੇਮਜ਼ 2026 ਵਿਚ ਦੇਸ਼ ਦਾ ਪਰਚਮ ਲਹਿਰਾ ਕੇ ਪਰਤੇ ਭਾਰਤੀ ਸੂਰਬੀਰ ਖਿਡਾਰੀਆਂ ਦਾ ਵਤਨ ਪਰਤਣ ‘ਤੇ ਜ਼ੋਰਦਾਰ ਅਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਦੇਸ਼ ਭਗਤੀ ਦੇ ਗੀਤਾਂ, ਢੋਲ ਦੀ ਥਾਪ ਅਤੇ ਫੁੱਲਾਂ ਦੀ ਵਰਖਾ ਦੇ ਵਿਚਕਾਰ ਪੂਰਾ ਏਅਰਪੋਰਟ ਕੰਪਲੈਕਸ ‘ਭਾਰਤ ਮਾਤਾ ਕੀ ਜੈ’ ਦੇ ਨਾਅਰਿਆਂ ਨਾਲ ਗੂੰਜ ਉੱਠਿਆ।
ਚੰਡੀਗੜ੍ਹ, 4 ਅਗਸਤ (ਰਾਮ ਸਿੰਘ ਬਰਾੜ)- ਸਕਾਟਲੈਂਡ ਦੇ ਗਲਾਸਗੋ ਵਿਚ ਆਯੋਜਿਤ ਕਾਮਨਵੈਲਥ ਗੇਮਜ਼ 2026 ਵਿਚ ਦੇਸ਼ ਦਾ ਪਰਚਮ ਲਹਿਰਾ ਕੇ ਪਰਤੇ ਭਾਰਤੀ ਸੂਰਬੀਰ ਖਿਡਾਰੀਆਂ ਦਾ ਵਤਨ ਪਰਤਣ ‘ਤੇ ਜ਼ੋਰਦਾਰ ਅਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਦੇਸ਼ ਭਗਤੀ ਦੇ ਗੀਤਾਂ, ਢੋਲ ਦੀ ਥਾਪ ਅਤੇ ਫੁੱਲਾਂ ਦੀ ਵਰਖਾ ਦੇ ਵਿਚਕਾਰ ਪੂਰਾ ਏਅਰਪੋਰਟ ਕੰਪਲੈਕਸ ‘ਭਾਰਤ ਮਾਤਾ ਕੀ ਜੈ’ ਦੇ ਨਾਅਰਿਆਂ ਨਾਲ ਗੂੰਜ ਉੱਠਿਆ। ਹਰਿਆਣਾ ਦੇ ਖੇਡ ਰਾਜ ਮੰਤਰੀ ਗੌਰਵ ਗੌਤਮ ਨੇ ਖੁਦ ਏਅਰਪੋਰਟ ਪਹੁੰਚ ਕੇ ਤਗਮਾ ਜੇਤੂ ਖਿਡਾਰੀਆਂ ਦਾ ਗਰਮਜੋਸ਼ੀ ਨਾਲ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨੇ ਖਿਡਾਰੀਆਂ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕੀਤੇ ਅਤੇ ਰਵਾਇਤੀ ਢੰਗ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੌਰਾਨ ਖੇਡ ਰਾਜ ਮੰਤਰੀ ਗੌਰਵ ਗੌਤਮ ਨੇ ਕਿਹਾ ਕਿ ਸਾਡੇ ਅਥਲੀਟਾਂ ਨੇ ਆਪਣੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਸ਼ਾਨਦਾਰ ਪ੍ਰਦਰਸ਼ਨ ਨਾਲ ਕੌਮਾਂਤਰੀ ਮੰਚ ‘ਤੇ 140 ਕਰੋੜ ਦੇਸ਼ ਵਾਸੀਆਂ ਦਾ ਸਿਰ ਗੌਰਵ ਨਾਲ ਉੱਚਾ ਕੀਤਾ ਹੈ। ਖਿਡਾਰੀਆਂ ਨੂੰ ਵਧਾਈ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਖੇਡ ਰਾਜ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਕੁਸ਼ਲ ਅਗਵਾਈ ਹੇਠ ਹਰਿਆਣਾ ਸਰਕਾਰ ਖੇਡਾਂ ਅਤੇ ਖਿਡਾਰੀਆਂ ਦੇ ਸਰਬਪੱਖੀ ਵਿਕਾਸ ਲਈ ਲਗਾਤਾਰ ਯਤਨਸ਼ੀਲ ਹੈ। ਜ਼ਿਕਰਯੋਗ ਹੈ ਕਿ ਗਲਾਸਗੋ ਕਾਮਨਵੈਲਥ ਗੇਮਜ਼ 2026 ਵਿੱਚ ਭਾਰਤੀ ਦਲ ਨੇ ਆਪਣੀ ਖੇਡ ਸਮਰੱਥਾ ਦਾ ਲੋਹਾ ਮਨਵਾਉਂਦੇ ਹੋਏ ਕੁੱਲ 39 ਤਗਮੇ ਜਿੱਤੇ ਹਨ।