05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਮੋਟਰਸਾਈਕਲ ਸਵਾਰ 35 ਹਜ਼ਾਰ ਰੁਪਏ, ਮੋਬਾਈਲ ਤੇ ਆਧਾਰ ਕਾਰਡ ਖੋਹ ਕੇ ਫ਼ਰਾਰ

ਪੰਚਕੂਲਾ, 4 ਅਗਸਤ (ਕਪਿਲ)- ਪੰਚਕੂਲਾ ਦੇ ਸੈਕਟਰ-21 ਵਿਖੇ ਵਾਪਰੇ ਇਕ ਸਨਸਨੀਖੇਜ਼ ਕਤਲ ਕਾਂਡ ਦਾ ਪੁਲਿਸ ਨੇ 24 ਘੰਟਿਆਂ ਦੇ ਅੰਦਰ ਪਰਦਾਫਾਸ਼ ਕਰਦਿਆਂ ਘਰ ‘ਚ ਕੰਮ ਕਰਨ ਵਾਲੀ ਨੌਕਰਾਣੀ, ਉਸ ਦੇ ਪਤੀ ਅਤੇ ਪੁੱਤਰ ਨੂੰ ਗ੍ਰਿਫ਼ਤਾਰ ਕੀਤਾ ਹੈ। ਸੇਵਾ-ਮੁਕਤ ਕੈਪਟਨ ਦੀ 71 ਸਾਲਾ ਪਤਨੀ ਨੀਰਾ ਮਹਿਤਾ ਦੀ ਹੱਤਿਆ ਤੋਂ ਬਾਅਦ ਮੁਲਜ਼ਮਾਂ ਨੇ ਲਾਸ਼ ਨੂੰ ਛੱਤ ‘ਤੇ ਟਾਇਲਾਂ ਹੇਠ ਛੁਪਾ ਕੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਸੀ।

Ad Position 21
No active advertisement
ਮੋਟਰਸਾਈਕਲ ਸਵਾਰ 35 ਹਜ਼ਾਰ ਰੁਪਏ, ਮੋਬਾਈਲ ਤੇ ਆਧਾਰ ਕਾਰਡ ਖੋਹ ਕੇ ਫ਼ਰਾਰ 05-08-2026
ਪੰਚਕੂਲਾ, 4 ਅਗਸਤ (ਕਪਿਲ)- ਪੰਚਕੂਲਾ ਦੇ ਸੈਕਟਰ-21 ਵਿਖੇ ਵਾਪਰੇ ਇਕ ਸਨਸਨੀਖੇਜ਼ ਕਤਲ ਕਾਂਡ ਦਾ ਪੁਲਿਸ ਨੇ 24 ਘੰਟਿਆਂ ਦੇ ਅੰਦਰ ਪਰਦਾਫਾਸ਼ ਕਰਦਿਆਂ ਘਰ ‘ਚ ਕੰਮ ਕਰਨ ਵਾਲੀ ਨੌਕਰਾਣੀ, ਉਸ ਦੇ ਪਤੀ ਅਤੇ ਪੁੱਤਰ ਨੂੰ ਗ੍ਰਿਫ਼ਤਾਰ ਕੀਤਾ ਹੈ। ਸੇਵਾ-ਮੁਕਤ ਕੈਪਟਨ ਦੀ 71 ਸਾਲਾ ਪਤਨੀ ਨੀਰਾ ਮਹਿਤਾ ਦੀ ਹੱਤਿਆ ਤੋਂ ਬਾਅਦ ਮੁਲਜ਼ਮਾਂ ਨੇ ਲਾਸ਼ ਨੂੰ ਛੱਤ ‘ਤੇ ਟਾਇਲਾਂ ਹੇਠ ਛੁਪਾ ਕੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਘਟਨਾ ਬਾਬਤ ਸੱਦੇ ਗਏ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਡੀ. ਸੀ. ਪੀ. ਅਦਿੱਤੀ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਨੀਰਾ ਮਹਿਤਾ ਆਪਣੇ ਪਤੀ ਨਾਲ ਸੈਕਟਰ-21 ਦੇ ਮ. ਨੰ. 366 ‘ਚ ਰਹਿੰਦੀ ਸੀ, ਜਦਕਿ ਉਨ੍ਹਾਂ ਦੇ ਤਿੰਨੋਂ ਬੱਚੇ ਵਿਦੇਸ਼ ‘ਚ ਸਥਾਪਿਤ ਹਨ। ਘਰ ‘ਚ ਪਿਛਲੇ 15-20 ਸਾਲਾਂ ਤੋਂ ਕੰਮ ਕਰ ਰਹੀ ਨੌਕਰਾਣੀ ਅਤੇ ਉਸ ਦਾ ਪਰਿਵਾਰ ਕੇਅਰਟੇਕਰ ਵਜੋਂ ਸੇਵਾਵਾਂ ਨਿਭਾ ਰਿਹਾ ਸੀ ਅਤੇ ਮ. ਨੰ. 483 ‘ਚ ਰਹਿੰਦਾ ਸੀ। ਪੁਲਿਸ ਜਾਂਚ ਅਨੁਸਾਰ ਕੁਝ ਦਿਨ ਪਹਿਲਾਂ ਘਰ ‘ਚੋਂ ਸੋਨੇ ਦੇ ਗਹਿਣੇ ਗਾਇਬ ਹੋ ਗਏ ਸਨ। ਮ੍ਰਿਤਕਾ ਨੂੰ ਸ਼ੱਕ ਸੀ ਕਿ ਇਹ ਚੋਰੀ ਨੌਕਰਾਣੀ ਨੇ ਕੀਤੀ ਹੈ। ਇਸ ਸੰਬੰਧੀ ਗੱਲ ਕਰਨ ਲਈ ਨੀਰਾ ਮਹਿਤਾ ਜਿਵੇਂ ਹੀ ਨੌਕਰਾਣੀ ਦੇ ਘਰ ਗਈ ਤਾਂ ਉਥੇ ਦੋਵਾਂ ਵਿਚਕਾਰ ਤਿੱਖੀ ਬਹਿਸ ਹੋ ਗਈ ਅਤੇ ਹੌਲੀ-ਹੌਲੀ ਬਹਿਸ ਹੱਥੋਂਪਾਈ ‘ਚ ਤਬਦੀਲ ਹੋ ਗਈ ਅਤੇ ਇਸੇ ਦੌਰਾਨ ਨੌਕਰਾਣੀ ਵਲੋਂ ਦਿੱਤੇ ਧੱਕੇ ਕਾਰਨ ਨੀਰਾ ਮਹਿਤਾ ਡਿੱਗ ਪਈ, ਜਿਸ ਨਾਲ ਉਸ ਦੀ ਮੌਤ ਹੋ ਗਈ। ਹਾਲਾਂਕਿ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗੀ। ਘਟਨਾ ਤੋਂ ਬਾਅਦ ਨੌਕਰਾਣੀ ਨੇ ਆਪਣੇ ਪਤੀ ਅਤੇ ਪੁੱਤਰ ਨਾਲ ਮਿਲ ਕੇ ਲਾਸ਼ ਨੂੰ ਮ. ਨੰ. 483 ਦੀ ਤੀਜੀ ਮੰਜ਼ਿਲ ‘ਤੇ ਛੱਤ ਦੀਆਂ ਟਾਇਲਾਂ ਹੇਠ ਛੁਪਾ ਦਿੱਤਾ। ਕਰੀਬ ਤਿੰਨ ਦਿਨਾਂ ਬਾਅਦ ਬਦਬੂ ਆਉਣ ‘ਤੇ ਗੁਆਂਢੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਸਾਰ ਹੀ ਪੁਲਿਸ ਮੌਕੇ ‘ਤੇ ਪੁੱਜੀ ਅਤੇ ਲਾਸ਼ ਬਰਾਮਦ ਕਰਕੇ ਜਾਂਚ ਸ਼ੁਰੂ ਕੀਤੀ। ਡੀ. ਸੀ. ਪੀ. ਅਦਿੱਤੀ ਸਿੰਘ ਨੇ ਅੱਗੇ ਦੱਸਿਆ ਕਿ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ 24 ਘੰਟਿਆਂ ਦੇ ਅੰਦਰ ਹੀ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਤਾਂ ਜੋ ਮਾਮਲੇ ਨਾਲ ਜੁੜੇ ਹੋਰ ਤੱਥ ਸਾਹਮਣੇ ਲਿਆਂਦੇ ਜਾ ਸਕਣ। ਉਨ੍ਹਾਂ ਇਹ ਵੀ ਦੱਸਿਆ ਕਿ ਨੌਕਰਾਣੀ ਦੀ ਪੁਲਿਸ ਵੈਰੀਫਿਕੇਸ਼ਨ ਨਹੀਂ ਕਰਵਾਈ ਗਈ ਸੀ। ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਤੋਂ ਬਾਅਦ ਸੈਕਟਰ-2 1 ਸਮੇਤ ਪੂਰੇ ਸ਼ਹਿਰ ‘ਚ ਡਰ ਦਾ ਮਾਹੌਲ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖੋਂ ਡੂੰਘਾਈ ਨਾਲ ਜਾਂਚ ਜਾਰੀ ਹੈ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀਮਾਜਰਾ ਵਿਖੇ ਦੂਜੇ ਦਿਨ ਵੀ ਜਾਰੀ ਰਿਹਾ ਯੁਵਾ ਆਪਦਾ ਮਿੱਤਰ ਯੋਜਨਾ ਟ੍ਰੇਨਿੰਗ ਪ੍ਰੋਗਰਾਮ ਅਗਲੀ ਖ਼ਬਰ ਤਨਖ਼ਾਹ ਦੇ ਬਿੱਲਾਂ ’ਚ ਹੇਰਾਫੇਰੀ ਕਰਕੇ 4.22 ਲੱਖ
Ad Position 24
No active advertisement