ਐੱਸ. ਐੱਸ. ਜੈਨ ਸਕੂਲ ਡੇਰਾਬੱਸੀ ਵਿਖੇ ‘ਸਿਰਜਣ’ ਥੀਮ ਤਹਿਤ ਵਿਗਿਆਨ ਪ੍ਰਦਰਸ਼ਨੀ ਲਗਾਈ
ਡੇਰਾਬੱਸੀ, 8 ਅਗਸਤ (ਗੁਰਮੀਤ ਸਿੰਘ)-ਐੱਸ. ਐੱਸ.
ਡੇਰਾਬੱਸੀ, 8 ਅਗਸਤ (ਗੁਰਮੀਤ ਸਿੰਘ)-ਐੱਸ. ਐੱਸ. ਜੈਨ ਸੀਨੀਅਰ ਸੈਕੰਡਰੀ ਸਕੂਲ ਡੇਰਾਬੱਸੀ ਵਿਖੇ ‘ਸਿਰਜਣ’ ਵਿਸ਼ੇ ‘ਤੇ ਆਧਾਰਿਤ ਵਿਗਿਆਨ ਪ੍ਰਦਰਸ਼ਨੀ ਅਤੇ ਮਾਪੇ-ਅਧਿਆਪਕ ਮਿਲਣੀ ਦਾ ਪ੍ਰਬੰਧ ਕੀਤਾ ਗਿਆ। ਸਕੂਲ ਦੇ ਪ੍ਰਧਾਨ ਸੰਜੇ ਜੈਨ, ਮੈਨੇਜਰ ਰਾਜੇਸ਼ ਜੈਨ, ਸਕੱਤਰ ਅਸ਼ਵਨੀ ਜੈਨ ਅਤੇ ਪ੍ਰਿੰ. ਡਾ. ਗਰੀਮਾ ਧਾਰੀਵਾਲ ਦੀ ਅਗਵਾਈ ਹੇਠ ਲਗਾਈ ਗਈ ਵਿਗਿਆਨ ਪ੍ਰਦਰਸ਼ਨੀ ਦੌਰਾਨ ਵਿਦਿਆਰਥੀਆਂ ਨੇ ਵਿਗਿਆਨ, ਗਣਿਤ ਅਤੇ ਸਮਾਜਿਕ ਵਿਗਿਆਨ ਨਾਲ ਸੰਬੰਧਿਤ ਵੱਖ-ਵੱਖ ਦਿਲਚਸਪ ਅਤੇ ਰਚਨਾਤਮਿਕ ਮਾਡਲ ਪੇਸ਼ ਕੀਤੇ। ਪ੍ਰਦਰਸ਼ਨੀ ਦੇ ਮੁੱਖ ਆਕਰਸ਼ਣਾਂ ‘ਚ ਆਦਿੱਤਿਆ ਐੱਲ-1 ਮਾਡਲ, ਜਵਾਲਾਮੁਖੀ ਮਾਡਲ, ਹਾਈਡ੍ਰੋਲਿਕ ਰਾਕੇਟ, ਹੋਲੋਗ੍ਰਾਮ, ਚੰਦਰਯਾਨ ਮਾਡਲ, ਮੈਜਿਕ ਬੱਲਬ ਅਤੇ ਫਾਇਰ ਮੈਜਿਕ ਆਦਿ ਮਾਡਲ ਸ਼ਾਮਿਲ ਸਨ। ਇਸ ਦੌਰਾਨ ਪ੍ਰਦਰਸ਼ਨੀ ਦੇਖਣ ਪਹੁੰਚੇ ਮਾਪਿਆਂ ਅਤੇ ਹੋਰਨਾਂ ਪਤਵੰਤਿਆਂ ਨੇ ਵਿਦਿਆਰਥੀਆਂ ਦੀ ਮਿਹਨਤ ਦੀ ਭਰਪੂਰ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਭਵਿੱਖ ‘ਚ ਹੋਰ ਬਿਹਤਰ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ‘ਚ ਵਿਗਿਆਨਕ ਸੋਚ, ਨਵੀਂ ਖੋਜ ਦੀ ਭਾਵਨਾ, ਰਚਨਾਤਮਿਕਤਾ ਅਤੇ ਆਤਮ-ਵਿਸ਼ਵਾਸ ਨੂੰ ਉਤਸ਼ਾਹਿਤ ਕਰਨ ‘ਚ ਅਹਿਮ ਭੂਮਿਕਾ ਨਿਭਾਉਂਦੇ ਹਨ।