12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਆਈ. ਐੱਸ. ਬੀ. ਟੀ. ਸੈਕਟਰ-17 ’ਚ ਪੁਲਿਸ ਨੇ ਕੀਤੀ ਮੌਕ ਡਰਿੱਲ, ਬੰਬ ਨਿਰੋਧਕ ਦਸਤੇ ਤੇ ਡੌਗ ਸਕੁਐਡ ਨੇ ਕੀਤੀ ਜਾਂਚ

ਚੰਡੀਗੜ੍ਹ, 12 ਅਗਸਤ (ਕਪਿਲ ਵਧਵਾ)- ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਿਸ ਵਲੋਂ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਤੇ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਆਈ. ਐੱਸ.

Ad Position 21
No active advertisement
ਆਈ. ਐੱਸ. ਬੀ. ਟੀ. ਸੈਕਟਰ-17 ਵਿਖੇ ਮੌਕ ਡਰਿੱਲ ਦੌਰਾਨ ਡੋਗ ਸਕੁਐਡ ਨਾਲ ਰਣਨੀਤੀ ਸਾਂਝੀ ਕਰਦੇ ਹੋਏ ਚੰਡੀਗੜ੍ਹ ਪੁਲਿਸ ਦੇ ਇੰਸਪੈਕਟਰ। ਤਸਵੀਰ : ਗੁਰਿੰਦਰ ਸਿੰਘ 13-08-2026
ਚੰਡੀਗੜ੍ਹ, 12 ਅਗਸਤ (ਕਪਿਲ ਵਧਵਾ)- ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਿਸ ਵਲੋਂ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਤੇ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਆਈ. ਐੱਸ. ਬੀ. ਟੀ. ਸੈਕਟਰ-17 ਵਿਖੇ ਵਿਆਪਕ ਮੌਕ ਡਰਿੱਲ ਕੀਤੀ ਗਈ। ਇਹ ਮੌਕ ਡਰਿੱਲ ਐੱਸ. ਪੀ. ਆਪ੍ਰੇਸ਼ਨਜ਼ ਦੀ ਅਗਵਾਈ ਹੇਠ ਅਤੇ ਡੀ. ਐੱਸ. ਪੀ. ਰਣਜੋਧ ਸਿੰਘ ਦੀ ਨਿਗਰਾਨੀ ਹੇਠ ਕਰਵਾਈ ਗਈ। ਮੌਕ ਡਰਿੱਲ ਦੌਰਾਨ ਸਵੇਰੇ ਆਈ.ਐੱਸ.ਬੀ.ਟੀ. ਦੇ ਕਾਊਂਟਰ ਨੰਬਰ-6 ‘ਤੇ ਸ਼ੱਕੀ ਧਮਾਕਾਖੇਜ਼ ਸਮੱਗਰੀ ਹੋਣ ਦੀ ਸੂਚਨਾ ਮਿਲਣ ਦਾ ਅਭਿਆਸ ਕੀਤਾ ਗਿਆ। ਸੂਚਨਾ ਮਿਲਦੇ ਹੀ ਆਪ੍ਰੇਸ਼ਨਜ਼ ਸੈੱਲ ਦੇ ਕਮਾਂਡੋਜ਼ ਨੇ ਕਾਊਂਟਰ ਨੂੰ ਘੇਰ ਕੇ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਕਾਰਵਾਈ ਸ਼ੁਰੂ ਕੀਤੀ। ਇਸ ਦੇ ਨਾਲ ਹੀ ਐੱਚ.ਆਈ.ਟੀ. ਟੀਮਾਂ, ਬੰਬ ਡਿਟੈਕਸ਼ਨ ਸਕੁਐਡ ਅਤੇ ਡੌਗ ਸਕੁਐਡ ਵੱਲੋਂ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਗਈ। ਤਲਾਸ਼ੀ ਦੌਰਾਨ ਟੀਮਾਂ ਨੇ ਕਾਊਂਟਰ ਨੰਬਰ-6 ‘ਤੇ ਰੱਖਿਆ ਡੰਮੀ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ.ਈ.ਡੀ.) ਬਰਾਮਦ ਕਰ ਲਿਆ। ਇਸ ਤੋਂ ਬਾਅਦ ਪੂਰੇ ਇਲਾਕੇ ਦੀ ਬਾਰੀਕੀ ਨਾਲ ਜਾਂਚ ਕਰਕੇ ਸੈਨੇਟਾਈਜ਼ ਕੀਤਾ ਗਿਆ। ਮੌਕ ਡਰਿੱਲ ਵਿਚ ਆਪ੍ਰੇਸ਼ਨਜ਼ ਸੈੱਲ ਦੀਆਂ ਕਿਊ.ਆਰ.ਟੀਜ਼, ਪੀ.ਸੀ.ਆਰ. ਯੂਨਿਟਾਂ, ਡਾਇਲ-112, ਫਾਇਰ ਬ੍ਰਿਗੇਡ, ਸਿਵਲ ਡਿਫੈਂਸ, ਬੰਬ ਡਿਟੈਕਸ਼ਨ ਸਕੁਐਡ, ਡੌਗ ਸਕੁਐਡ, ਮੋਬਾਈਲ ਫੋਰੈਂਸਿਕ ਟੀਮ, ਜ਼ਿਲ੍ਹਾ ਕ੍ਰਾਈਮ ਸੈੱਲ, ਕ੍ਰਾਈਮ ਬ੍ਰਾਂਚ, ਥਾਣਾ ਸੈਕਟਰ-17, ਐੱਸ.ਡੀ.ਪੀ.ਓ. ਕੇਂਦਰੀ ਅਤੇ ਜੀ.ਐੱਮ.ਐੱਸ.ਐੱਚ.-16 ਤੇ ਪੁਲਿਸ ਹਸਪਤਾਲ ਸੈਕਟਰ-26 ਦੀਆਂ ਐਂਬੂਲੈਂਸ ਸੇਵਾਵਾਂ ਸਮੇਤ ਹੋਰ ਐਮਰਜੈਂਸੀ ਏਜੰਸੀਆਂ ਨੇ ਹਿੱਸਾ ਲਿਆ। ਬਰਾਮਦ ਕੀਤੇ ਡੰਮੀ ਆਈ. ਈ. ਡੀ. ਨੂੰ ਨਿਰਧਾਰਤ ਮਿਆਰੀ ਕਾਰਜ ਪ੍ਰਣਾਲੀ (ਐੱਸ.ਓ.ਪੀ.) ਅਨੁਸਾਰ ਸੁਰੱਖਿਅਤ ਢੰਗ ਨਾਲ ਨਿਪਟਾਰੇ ਲਈ ਸੈਂਡਬੈਗ ਵਾਹਨ ਰਾਹੀਂ ਪੁਲਿਸ ਲਾਈਨਜ਼ ਸੈਕਟਰ-26 ਦੇ ਖੁੱਲ੍ਹੇ ਮੈਦਾਨ ਵਿਚ ਲਿਜਾਇਆ ਗਿਆ। ਇਸ ਦੌਰਾਨ ਪੀ.ਸੀ.ਆਰ. ਵਾਹਨਾਂ ਵਲੋਂ ਪਾਇਲਟ ਅਤੇ ਐਸਕੌਰਟ ਮੁਹੱਈਆ ਕਰਵਾਇਆ ਗਿਆ। ਇਸ ਉਪਰੰਤ ਆਈ.ਐੱਸ.ਬੀ.ਟੀ. ਸੈਕਟਰ-17 ਦੀ ਮੁੜ ਸੈਨੇਟਾਈਜ਼ੇਸ਼ਨ ਤਲਾਸ਼ੀ ਕੀਤੀ ਗਈ ਅਤੇ ਮੌਕ ਡਰਿੱਲ ਸਫਲਤਾਪੂਰਵਕ ਸਮਾਪਤ ਹੋਈ। ਚੰਡੀਗੜ੍ਹ ਪੁਲਿਸ ਅਨੁਸਾਰ ਇਸ ਅਭਿਆਸ ਦਾ ਮਕਸਦ ਐਮਰਜੈਂਸੀ ਸਥਿਤੀ ਵਿਚ ਪੁਲਿਸ ਅਤੇ ਵੱਖ-ਵੱਖ ਰਿਸਪਾਂਸ ਏਜੰਸੀਆਂ ਦੀ ਤਿਆਰੀ, ਤੁਰੰਤ ਕਾਰਵਾਈ ਤੇ ਆਪਸੀ ਤਾਲਮੇਲ ਨੂੰ ਪਰਖਣਾ ਸੀ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਨਿਵਾਸ ਵਿਖੇ ਹਰਿਆਲੀ ਤੀਜ ਤਿਉਹਾਰ ਮਨਾਇਆ ਅਗਲੀ ਖ਼ਬਰ ਸੂਬੇ ਦੀ ਤਰੱਕੀ ਲਈ ਖੇਤਰੀ ਪਾਰਟੀ ਦਾ ਮਜ਼ਬੂਤ ਹੋਣਾ ਜ਼ਰੂਰੀ-ਰਵਿੰਦਰ ਸਿੰਘ ਖੇੜਾ
Ad Position 24