ਚੰਡੀਗੜ੍ਹ ’ਚ ਹੁਣ ਡਿਜੀਟਲ ਰੁਪਏ ਰਾਹੀਂ ਮਿਲੇਗੀ ਖ਼ੁਰਾਕ ਸਬਸਿਡੀ
ਚੰਡੀਗੜ੍ਹ, 12 ਅਗਸਤ (ਸੰਦੀਪ ਕੁਮਾਰ ਮਾਹਨਾ)– ਸਰਕਾਰੀ ਭਲਾਈ ਯੋਜਨਾਵਾਂ ਦੀ ਵੰਡ ਨੂੰ ਹੋਰ ਪਾਰਦਰਸ਼ੀ, ਜਵਾਬਦੇਹ ਤੇ ਉਦੇਸ਼-ਅਧਾਰਿਤ ਬਣਾਉਣ ਵੱਲ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਇਕ ਹੋਰ ਅਹਿਮ ਕਦਮ ਚੁੱਕਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਅਧੀਨ ਯੋਗ ਲਾਭਪਾਤਰੀਆਂ ਨੂੰ ਖੁਰਾਕ ਸਬਸਿਡੀ ਹੁਣ ਸੈਂਟਰਲ ਬੈਂਕ ਡਿਜੀਟਲ ਕਰੰਸੀ ਜਾਂ ਡਿਜੀਟਲ ਰੁਪਏ (ਈ-ਰੁਪਏ) ਰਾਹੀਂ ਦੇਣ ਦੀ ਨਵੀਂ ਪ੍ਰਣਾਲੀ ਸ਼ੁਰੂ ਕੀਤੀ ਜਾ ਰਹੀ ਹੈ।
ਚੰਡੀਗੜ੍ਹ, 12 ਅਗਸਤ (ਸੰਦੀਪ ਕੁਮਾਰ ਮਾਹਨਾ)– ਸਰਕਾਰੀ ਭਲਾਈ ਯੋਜਨਾਵਾਂ ਦੀ ਵੰਡ ਨੂੰ ਹੋਰ ਪਾਰਦਰਸ਼ੀ, ਜਵਾਬਦੇਹ ਤੇ ਉਦੇਸ਼-ਅਧਾਰਿਤ ਬਣਾਉਣ ਵੱਲ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਇਕ ਹੋਰ ਅਹਿਮ ਕਦਮ ਚੁੱਕਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਅਧੀਨ ਯੋਗ ਲਾਭਪਾਤਰੀਆਂ ਨੂੰ ਖੁਰਾਕ ਸਬਸਿਡੀ ਹੁਣ ਸੈਂਟਰਲ ਬੈਂਕ ਡਿਜੀਟਲ ਕਰੰਸੀ ਜਾਂ ਡਿਜੀਟਲ ਰੁਪਏ (ਈ-ਰੁਪਏ) ਰਾਹੀਂ ਦੇਣ ਦੀ ਨਵੀਂ ਪ੍ਰਣਾਲੀ ਸ਼ੁਰੂ ਕੀਤੀ ਜਾ ਰਹੀ ਹੈ। ਇਸ ਪਹਿਲ ਦੀ ਸ਼ੁਰੂਆਤ 14 ਅਗਸਤ ਨੂੰ ਹੋਵੇਗੀ। ਇਸ ਦੇ ਪੂਰੀ ਤਰ੍ਹਾਂ ਲਾਗੂ ਹੋਣ ਨਾਲ ਚੰਡੀਗੜ੍ਹ ਦੇਸ਼ ਦਾ ਪਹਿਲਾ ਕੇਂਦਰ ਸ਼ਾਸਿਤ ਪ੍ਰਦੇਸ਼ ਬਣ ਜਾਵੇਗਾ, ਜਿੱਥੇ ਖੁਰਾਕ ਸਬਸਿਡੀ ਲਈ ਸੀ . ਬੀ.ਡੀ.ਸੀ. ਆਧਾਰਿਤ ਡੀ.ਬੀ.ਟੀ. ਲਾਗੂ ਕੀਤੀ ਜਾਵੇਗੀ। ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਕਰਨਗੇ। ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ, ਜਦਕਿ ਕੇਂਦਰੀ ਸਿੱਖਿਆ, ਖਪਤਕਾਰ ਮਾਮਲੇ , ਖੁਰਾਕ ਤੇ ਜਨਤਕ ਵੰਡ ਅਤੇ ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰੀ ਪ੍ਰਹਿਲਾਦ ਜੋਸ਼ੀ ਵਿਸ਼ੇਸ਼ ਮਹਿਮਾਨ ਵਜੋਂ ਸਿਰਕਤ ਕਰਨਗੇ। ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਰਾਜ ਮੰਤਰੀ ਨਿਮੂਬੇਨ ਜਯੰਤਭਾਈ ਬੰਭਣੀਆ ਅਤੇ ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਵੀ ਸਮਾਗਮ ਵਿਚ ਮੌਜੂਦ ਰਹਿਣਗੇ। ਚੰਡੀਗੜ੍ਹ ਖੁਰਾਕ ਸਬਸਿਡੀ ਦੀ ਵੰਡ ਵਿਚ ਪਹਿਲਾਂ ਹੀ ਡਿਜੀਟਲ ਪ੍ਰਣਾਲੀ ਅਪਣਾਉਣ ਵਾਲੇ ਖੇਤਰਾਂ ਵਿਚ ਸ਼ਾਮਿਲ ਰਿਹਾ ਹੈ। ਸਤੰਬਰ 2015 ’ਚ ਚੰਡੀਗੜ੍ਹ ਨੇ ਸਬਸਿਡੀ ਵਾਲੇ ਖੁਰਾਕੀ ਅਨਾਜ ਦੀ ਭੌਤਿਕ ਵੰਡ ਤੋਂ ਅੱਗੇ ਵਧਦਿਆਂ ਯੋਗ ਪਰਿਵਾਰਾਂ ਦੇ ਆਧਾਰ ਨਾਲ ਜੁੜੇ ਬੈਂਕ ਖਾਤਿਆਂ ਵਿਚ ਸਿੱਧੀ ਸਬਸਿਡੀ ਭੇਜਣ ਦੀ ਡਾਇਰੈਕਟ ਬੈਨੀਫਿਟ ਟਰਾਂਸਫਰ ਪ੍ਰਣਾਲੀ ਲਾਗੂ ਕੀਤੀ ਸੀ। ਹੁਣ ਸੀ. ਬੀ. ਡੀ. ਸੀ. ਦੀ ਨਵੀਂ ਪਹਿਲ ਨੂੰ ਇਸੇ ਮੌਜੂਦਾ ਡੀ.ਬੀ.ਟੀ. ਢਾਂਚੇ ਦਾ ਅਗਲਾ ਪੜਾਅ ਮੰਨਿਆ ਜਾ ਰਿਹਾ ਹੈ। ਇਸ ਪਹਿਲ ਦਾ ਮਕਸਦ ਭਲਾਈ ਯੋਜਨਾ ਦੇ ਲਾਭ ਨੂੰ ਸਿਰਫ਼ ਡਿਜੀਟਲ ਬਣਾਉਣਾ ਹੀ ਨਹੀਂ, ਸਗੋਂ ਉਸ ਨੂੰ ਨਿਰਧਾਰਿਤ ਉਦੇਸ਼ ਨਾਲ ਜੋੜਨਾ ਵੀ ਹੈ। ਸੀ. ਬੀ . ਡੀ. ਸੀ. ਦੀ ਪ੍ਰੋਗਰਾਮੇਬਿਲਟੀ ਦੀ ਵਿਸ਼ੇਸ਼ਤਾ ਰਾਹੀਂ ਡਿਜੀਟਲ ਰੁਪਏ ਦੀ ਵਰਤੋਂ ਨੂੰ ਤੈਅ ਉਦੇਸ਼ ਅਤੇ ਨਿਰਧਾਰਿਤ ਸ਼ਰਤਾਂ ਨਾਲ ਜੋੜਿਆ ਜਾ ਸਕਦਾ ਹੈ। ਨਵੀਂ ਪ੍ਰਣਾਲੀ ਤਹਿਤ ਖੁਰਾਕ ਸਬਸਿਡੀ ਦੇ ਰੂਪ ਵਿਚ ਮਿਲਣ ਵਾਲਾ ਡਿਜੀਟਲ ਲਾਭ ਨਿਰਧਾਰਿਤ ਉਦੇਸ਼ ਲਈ ਹੀ ਵਰਤਿਆ ਜਾ ਸਕੇਗਾ। ਇਸ ਮਾਡਲ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ‘ਪ੍ਰੋਗਰਾਮੇਬਿਲਟੀ’ ਹੈ। ਡਿਜੀਟਲ ਰੁਪਏ ਰਾਹੀਂ ਦਿੱਤੇ ਜਾਣ ਵਾਲੇ ਲਾਭ (ਬਾਕੀ ਸਫ਼ਾ 6 ’ਤੇ)