12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਰਾਜਪਾਲ ਨੇ ‘ਬ੍ਰੇਕ ਫਰੀ’ ਐੱਚ. ਆਈ. ਵੀ . ਜਾਗਰੂਕਤਾ ਮੁਹਿੰਮ ਦੀ ਕੀਤੀ ਸ਼ੁਰੂਆਤ

ਚੰਡੀਗੜ੍ਹ,12 ਅਗਸਤ (ਮਾਰਕੰਡਾ)- ਪੰਜਾਬ ਦੇ ਰਾਜਪਾਲ ਤੇ ਕੇਂਦਰੀ ਸਾਸ਼ਤ ਪ੍ਰਦੇਸ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਲੋਕ ਭਵਨ ਚੰਡੀਗੜ੍ਹ ਵਿਖੇ ਐੱਚ. ਆਈ.

Ad Position 21
No active advertisement
ਅਜੀਤ ਡੈਸਕ 13-08-2026
ਚੰਡੀਗੜ੍ਹ,12 ਅਗਸਤ (ਮਾਰਕੰਡਾ)- ਪੰਜਾਬ ਦੇ ਰਾਜਪਾਲ ਤੇ ਕੇਂਦਰੀ ਸਾਸ਼ਤ ਪ੍ਰਦੇਸ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਲੋਕ ਭਵਨ ਚੰਡੀਗੜ੍ਹ ਵਿਖੇ ਐੱਚ.ਆਈ.ਵੀ/ਏਡਜ਼ ’ਤੇ ਇਕ ਵਿਸ਼ਾਲ ਡਿਜੀਟਲ ਜਾਗਰੂਕਤਾ ਲਹਿਰ ‘ਬ੍ਰੇਕ ਫਰੀ’ ਦੀ ਸ਼ੁਰੂਆਤ ਕੀਤੀ ਗਈ। ਰਾਜਪਾਲ ਦੇ ਨਾਲ ਮੁੱਖ ਸਕੱਤਰ ਐਚ. ਰਾਜੇਸ਼ ਪ੍ਰਸਾਦ, ਗ੍ਰਹਿ-ਕਮ-ਸਿਹਤ ਸਕੱਤਰ ਮਨਦੀਪ ਸਿੰਘ ਬਰਾੜ, ਡਾਇਰੈਕਟਰ ਸਿਹਤ ਸੇਵਾਵਾਂ ਡਾ. ਸੁਮਨ ਸਿੰਘ ਅਤੇ ਪ੍ਰੋਜੈਕਟ ਡਾਇਰੈਕਟਰ ਚੰਡੀਗੜ੍ਹ ਸਟੇਟ ਏਡਜ਼ ਕੰਟਰੋਲ ਸੋਸਾਇਟੀ ਡਾ. ਸਦਭਾਵਨਾ ਪੰਡਿਤ ਵੀ ਮੌਜੂਦ ਸਨ। ਇਹ ਮੁਹਿੰਮ ਚੰਡੀਗੜ੍ਹ ਸਟੇਟ ਏਡਜ਼ ਕੰਟਰੋਲ ਸੋਸਾਇਟੀ ਸਿਹਤ ਵਿਭਾਗ ਚੰਡੀਗੜ੍ਹ ਪ੍ਰਸ਼ਾਸਨ ਅਤੇ ਰਾਸ਼ਟਰੀ ਏਡਜ਼ ਕੰਟਰੋਲ ਸੰਗਠਨ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਭਾਰਤ ਸਰਕਾਰ ਦੁਆਰਾ ਅੰਤਰਰਾਸ਼ਟਰੀ ਯੁਵਾ ਦਿਵਸ ’ਤੇ ਸ਼ੁਰੂ ਕੀਤੀ ਗਈ। ਇਕੱਠ ਨੂੰ ਸੰਬੋਧਨ ਕਰਦਿਆਂ ਰਾਜਪਾਲ ਨੇ ਕਿਹਾ ਕਿ ਇਹ ਮੁਹਿੰਮ ਨੌਜਵਾਨਾਂ ਨੂੰ ਸਹੀ ਅਤੇ ਵਿਗਿਆਨਕ ਜਾਣਕਾਰੀ ਨਾਲ ਲੈਸ ਕਰਨ, ਸਮੇਂ ਸਿਰ ਟੈਸਟਿੰਗ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਨੂੰ ਢੁਕਵੀਆਂ ਸਿਹਤ ਸੇਵਾਵਾਂ ਤੱਕ ਪਹੁੰਚ ਕਰਨ ਵਿਚ ਮਦਦ ਕਰਨ ਦੀ ਕੋਸ਼ਿਸ਼ ਕਰਦੀ ਹੈ। ਉਨ੍ਹਾਂ ਨੇ ਸਾਰੇ ਵਿਭਾਗਾਂ, ਵਿਦਿਅਕ ਸੰਸਥਾਵਾਂ, ਸਵੈ-ਇੱਛੁਕ ਸੰਗਠਨਾਂ, ਰੈੱਡ ਰਿਬਨ ਕਲੱਬਾਂ, ਸਿਹਤ ਸੰਭਾਲ ਕਰਮਚਾਰੀਆਂ ਅਤੇ ਮੀਡੀਆ ਨੂੰ ਇਸ ਮੁਹਿੰਮ ਵਿਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ। ਇਸ ਗੱਲ ’ਤੇ ਜ਼ੋਰ ਦਿੱਤਾ ਕਿ ਐੱਚ.ਆਈ.ਵੀ ਦੀ ਰੋਕਥਾਮ ਪੂਰੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਇਹ ਮੁਹਿੰਮ ਇੱਕੋ ਸਮੇਂ ਰੋਜ਼ ਗਾਰਡਨ, ਪਲਾਜ਼ਾ-17, ਏਲਾਂਟੇ ਮਾਲ, ਸੁਖਨਾ ਝੀਲ, ਪੀ.ਜੀ.ਆਈ.ਐਮ.ਈ.ਆਰ, ਪੈੱਕ, ਪੰਜਾਬ ਯੂਨੀਵਰਸਿਟੀ, ਜੀ.ਐਮ.ਸੀ.ਐਚ-16, ਜੀ.ਐਮ.ਸੀ.ਐਚ-32, ਸੈਕਟਰ 22 ਮਾਰਕੀਟ, ਸੈਕਟਰ 19 ਮਾਰਕੀਟ ਅਤੇ ਰੋਟਰੀ-37 ਵਿਖੇ ਚਲਾਈ ਗਈ। ਇਸ ਪ੍ਰੋਗਰਾਮ ਵਿਚ ਚੰਡੀਗੜ੍ਹ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆ ਸਮੇਤ ਵਿਦਿਆਰਥੀ ਅਤੇ ਐੱਚ.ਆਈ.ਵੀ/ਏਡਜ਼ ਦੇ ਖੇਤਰ ਵਿਚ ਕੰਮ ਕਰ ਰਹੇ ਫਰੰਟਲਾਈਨ ਵਰਕਰ ਸ਼ਾਮਲ ਸਨ।
Ad Position 22
No active advertisement
ਪਿਛਲੀ ਖ਼ਬਰ ਜਨਮ ਤੋਂ ਹੀ ਦਿਲ ਦੀ ਬਿਮਾਰੀ ਨਾਲ ਪੀੜਤ 61 ਸਾਲਾ ਮਰੀਜ਼ ਨੂੰ ਮਾਈਟਰਾਕਲਿਪ ਪ੍ਰੋਸੀਜਰ ਨਾਲ ਮਿਲੀ ਨਵੀਂ ਜ਼ਿੰਦਗੀ ਅਗਲੀ ਖ਼ਬਰ ਗੈਂਗਸਟਰਾਂ ’ਤੇ ਵਾਰ ਦਾ 204ਵਾਂ ਦਿਨ : ਪੰਜਾਬ ਪੁਲਿਸ ਵਲੋਂ 624 ਥਾਈਂ ਛਾਪੇਮਾਰੀ, 408 ਕਾਬੂ
Ad Position 24